GST ਪਰਿਸ਼ਦ ਨੇ ਮੁਆਵਜ਼ਾ ਸੈੱਸ ’ਤੇ ਮੰਤਰੀ ਸਮੂਹ ਦਾ ਕੀਤਾ ਗਠਨ

Saturday, Sep 28, 2024 - 05:36 PM (IST)

ਨਵੀਂ ਦਿੱਲੀ (ਭਾਸ਼ਾ) – ਜੀ. ਐੱਸ. ਟੀ. ਪਰਿਸ਼ਦ ਨੇ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਦੀ ਪ੍ਰਧਾਨਗੀ ’ਚ ਇਕ 10 ਮੈਂਬਰੀ ਮੰਤਰੀ ਸਮੂਹ ਦਾ ਗਠਨ ਕੀਤਾ ਹੈ। ਇਹ ਸਮੂਹ ਮਾਰਚ 2026 ’ਚ ਮੁਆਵਜ਼ਾ ਸੈੱਸ ਨੂੰ ਖਤਮ ਕਰਨ ਤੋਂ ਬਾਅਦ ਲਗਜ਼ਰੀ ਅਤੇ ਡੀਮੈਰਿਟ ਸਾਮਾਨ ’ਤੇ ਟੈਕਸ ਬਾਰੇ ਫੈਸਲਾ ਕਰੇਗਾ।

ਇਹ ਵੀ ਪੜ੍ਹੋ :     ਸਾਵਧਾਨ : 1 ਅਕਤੂਬਰ ਤੋਂ ਬਦਲਣ ਜਾ ਰਹੇ ਇਹ ਨਿਯਮ, ਇਨ੍ਹਾਂ ਬਦਲਾਅ ਬਾਰੇ ਸੁਚੇਤ ਰਹਿਣਾ ਹੈ ਜ਼ਰੂਰੀ

ਸਮੂਹ ’ਚ ਆਸਾਮ, ਛੱਤੀਸਗੜ੍ਹ, ਗੁਜਰਾਤ, ਕਰਨਾਟਕ, ਮੱਧ ਪ੍ਰਦੇਸ਼, ਪੰਜਾਬ, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੇ ਮੰਤਰੀ ਸ਼ਾਮਲ ਹਨ। ਮੰਤਰੀ ਸਮੂਹ 31 ਦਸੰਬਰ ਤੱਕ ਆਪਣੀ ਰਿਪੋਰਟ ਸੌਂਪੇਗਾ।

ਜੀ. ਐੱਸ. ਟੀ. ਵਿਵਸਥਾ ’ਚ ਲਗਜ਼ਰੀ ਅਤੇ ਡੀਮੈਰਿਟ ਵਸਤਾਂ ’ਤੇ 28 ਫੀਸਦੀ ਟੈਕਸ ਦੇ ਨਾਲ ਮੁਆਵਜ਼ਾ ਸੈੱਸ ਵੀ ਲਗਾਇਆ ਜਾਂਦਾ ਹੈ, ਜਿਸ ਦੀ ਵਰਤੋਂ ਸੂਬਿਆਂ ਨੂੰ ਹੋਏ ਮਾਲੀਆ ਨੁਕਸਾਨ ਦੀ ਭਰਪਾਈ ਲਈ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ :     ਆਸਾਨ ਕਿਸ਼ਤਾਂ 'ਤੇ ਮਿਲੇਗਾ ਸੋਨਾ, ਇਹ ਸਕੀਮ ਕਰੇਗੀ ਲੋਕਾਂ ਦੇ ਸੁਪਨੇ ਪੂਰੇ  

2022 ’ਚ ਪਰਿਸ਼ਦ ਨੇ ਕੋਵਿਡ-19 ਨਾਲ ਪ੍ਰਭਾਵਿਤ ਸੂਬਿਆਂ ਦੇ ਮਾਲੀਏ ਨੂੰ ਠੀਕ ਕਰਨ ਲਈ ਸੈੱਸ ਨੂੰ ਮਾਰਚ 2026 ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਸੀ। ਹੁਣ ਮੰਤਰੀ ਸਮੂਹ ਇਹ ਸੁਝਾਅ ਦੇਵੇਗਾ ਕਿ ਸੈੱਸ ਨੂੰ ਕਿਵੇਂ ਜਾਰੀ ਰੱਖਿਆ ਜਾਵੇ ਜਾਂ ਨਵਾਂ ਟੈਕਸ ਲਗਾਇਆ ਜਾਵੇ।

ਸਪਾਈਸਜੈੱਟ ਨੇ ਬਕਾਇਆ ਜੀ. ਐੱਸ. ਟੀ. ਦਾ ਕੀਤਾ ਭੁਗਤਾਨ

ਕਰਜ਼ੇ ’ਚ ਡੁੱਬੀ ਹਵਾਬਾਜ਼ੀ ਕੰਪਨੀ ਸਪਾਈਸਜੈੱਟ ਨੇ ਕਿਹਾ ਕਿ ਉਸ ਨੇ ਆਪਣਾ ਮਾਲ ਅਤੇ ਸੇਵਾ ਕਰ (ਜੀ. ਐੱਸ. ਟੀ.) ਦਾ ਪੂਰਾ ਬਕਾਇਆ ਚੁਕਾ ਦਿੱਤਾ ਹੈ। ਸਪਾਈਸਜੈੱਟ ’ਤੇ 145 ਕਰੋੜ ਰੁਪਏ ਤੋਂ ਵੱਧ ਦਾ ਜੀ. ਐੱਸ. ਟੀ. ਬਕਾਇਆ ਸੀ। ਉਸ ਨੇ ਪਿਛਲੇ ਹਫਤੇ ਯੋਗ ਸੰਸਥਾਗਤ ਨਿਯੋਜਨ (ਕਿਊ. ਆਈ. ਪੀ.) ਰਾਹੀਂ 3000 ਕਰੋੜ ਰੁਪਏ ਜੁਟਾਏ ਸਨ।

ਇਹ ਵੀ ਪੜ੍ਹੋ :     Bank Holiday: ਕਰ ਲਓ ਤਿਆਰੀ, ਅਕਤੂਬਰ 'ਚ ਅੱਧਾ ਮਹੀਨਾ ਬੰਦ ਰਹਿਣ ਵਾਲੇ ਹਨ ਬੈਂਕ

ਕੰਪਨੀ ਨੇ ਪ੍ਰੈੱਸ ਬਿਆਨ ’ਚ ਕਿਹਾ ਕਿ ਉਸ ਨੇ ਬਕਾਇਆ ਜੀ. ਐੱਸ. ਟੀ. ਦਾ ਪੂਰਾ ਭੁਗਤਾਨ ਕਰ ਦਿੱਤਾ ਹੈ। ਸਪਾਈਸਜੈੱਟ ਦੇ 3000 ਕਰੋੜ ਰੁਪਏ ਜੁਟਾਉਣ ਨਾਲ ਸਬੰਧਤ ਸ਼ੁਰੂਆਤੀ ਨਿਯੋਜਨ ਦਸਤਾਵੇਜ਼ ਅਨੁਸਾਰ ਏਅਰਲਾਈਨ ’ਤੇ 15 ਸਤੰਬਰ ਤੱਕ 145.1 ਕਰੋੜ ਰੁਪਏ ਦਾ ਜੀ. ਐੱਸ. ਟੀ. ਬਕਾਇਆ ਸੀ। ਹਵਾਬਾਜ਼ੀ ਕੰਪਨੀ 3000 ਕਰੋੜ ਰੁਪਏ ਦੀ ਨਵੀਂ ਪੂੰਜੀ ਹਾਸਲ ਕਰਨ ਤੋਂ ਬਾਅਦ ਕਰਮਚਾਰੀਆਂ ਦੇ ਜੁਲਾਈ ਅਤੇ ਅਗਸਤ ਦੀ ਬਕਾਇਆ ਤਨਖਾਹ ਦੇ ਨਾਲ-ਨਾਲ ਜੂਨ ਦੀ ਅਟਕੀ ਤਨਖਾਹ ਦਾ ਵੀ ਭੁਗਤਾਨ ਕਰ ਿਦੱਤਾ ਹੈ।

ਇਹ ਵੀ ਪੜ੍ਹੋ :     Hiked wage: ਦੀਵਾਲੀ ਤੋਂ ਪਹਿਲਾਂ ਖੁਸ਼ਖ਼ਬਰੀ, ਸਰਕਾਰ ਨੇ ਘੱਟੋ-ਘੱਟ ਤਨਖ਼ਾਹ 'ਚ ਕੀਤਾ ਵਾਧਾ

ਇਹ ਵੀ ਪੜ੍ਹੋ :     ਤਿਉਹਾਰੀ ਤੋਂ ਪਹਿਲਾਂ Edible Oil ਹੋਏ ਮਹਿੰਗੇ, ਇਕ ਮਹੀਨੇ ’ਚ 27 ਫੀਸਦੀ ਵਧੇ ਸਰ੍ਹੋਂ ਤੇਲ ਦੇ ਮੁੱਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News