ਪਿਆਜ਼ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ 'ਤੇ ਲਗਾਮ ਕੱਸੇਗੀ ਸਰਕਾਰ, IT ਵਿਭਾਗ ਵੱਲੋਂ ਹੋਈ ਸਖਤ ਕਾਰਵਾਈ

Thursday, Oct 15, 2020 - 05:55 PM (IST)

ਪਿਆਜ਼ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ 'ਤੇ ਲਗਾਮ ਕੱਸੇਗੀ ਸਰਕਾਰ, IT ਵਿਭਾਗ ਵੱਲੋਂ ਹੋਈ ਸਖਤ ਕਾਰਵਾਈ

ਨਵੀਂ ਦਿੱਲੀ — ਦੇਸ਼ ਵਿਚ ਪਿਆਜ਼ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਕੇਂਦਰ ਦੇ ਨਾਲ-ਨਾਲ ਸੂਬੇ ਦੀਆਂ ਸਰਕਾਰਾਂ ਨੇ ਵੀ ਕੀਮਤਾਂ 'ਤੇ ਕਾਬੂ ਪਾਉਣ ਲਈ ਕਦਮ ਚੁੱਕੇ ਹਨ। ਪਿਆਜ਼ ਦੀ ਕੀਮਤ ਇਸ ਵੇਲੇ ਪ੍ਰਚੂਨ ਵਿਚ 60 ਰੁਪਏ ਕਿੱਲੋ ਅਤੇ ਥੋਕ ਵਿਚ ਇਸਦੀ ਕੀਮਤ 20-25 ਰੁਪਏ ਹੈ। ਪਿਆਜ਼ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਾਧਾ ਹੋਣ ਦਾ ਮੁੱਖ ਕਾਰਨ ਫਸਲ ਦਾ ਖ਼ਰਾਬ ਹੋਣਾ, ਸਪਲਾਈ ਦੀ ਘਾਟ ਜਾਂ ਜਮ੍ਹਾਖੋਰੀ ਹੁੰਦਾ ਹੈ। ਦੇਸ਼ ਦੀ ਸਭ ਤੋਂ ਵੱਡੀ ਪਿਆਜ਼ ਦੀ ਥੋਕ ਮਾਰਕੀਟ ਨਾਸਿਕ ਵਿਚ ਅਚਾਨਕ ਪਿਆਜ਼ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ। ਜਿਸ ਤੋਂ ਬਾਅਦ ਨਾਸਿਕ, ਪੁਣੇ ਅਤੇ ਔਰੰਗਾਬਾਦ ਤੋਂ 110 ਇਨਕਮ ਟੈਕਸ ਅਧਿਕਾਰੀਆਂ ਦੀਆਂ 18 ਟੀਮਾਂ ਨੇ ਬੁੱਧਵਾਰ ਸ਼ਾਮ 3 ਵਜੇ ਨਾਸਿਕ ਜ਼ਿਲ੍ਹੇ ਦੇ 12 ਪਿਆਜ਼ ਵਪਾਰੀਆਂ ਦੇ ਘਰਾਂ ਅਤੇ ਦਫਤਰਾਂ 'ਤੇ ਛਾਪੇਮਾਰੀ ਕੀਤੀ।

ਪਿਆਜ਼ ਦੇ ਜਮ੍ਹਾਖੋਰਾਂ ਖਿਲਾਫ ਵਿਭਾਗ ਦੀ ਕਾਰਵਾਈ ਸ਼ੁਰੂ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਾਸਾਲਗਾਓਂ, ਪਿੰਪਲਗਾਓਂ ਅਤੇ ਨਾਸਿਕ ਸ਼ਹਿਰਾਂ ਵਿਚ ਵਪਾਰੀ ਜਮ੍ਹਾਖ਼ੌਰੀ ਅਤੇ ਕਾਲਾਬਾਜ਼ਾਰੀ ਦਾ ਸਹਾਰਾ ਲੈ ਰਹੇ ਹਨ। ਇਹ ਕਾਰਵਾਈ ਲਾਸਲਗਾਓਂ ਵਿਚ ਪਿਆਜ਼ ਦੀਆਂ ਕੀਮਤਾਂ ਵਿਚ ਹੋ ਰਹੇ ਲਗਾਤਾਰ ਵਾਧੇ ਦੇ ਮੱਦੇਨਜ਼ਰ ਕੀਤੀ ਗਈ ਹੈ। ਪਿਆਜ਼ ਦੀਆਂ ਕੀਮਤਾਂ ਤਿਉਹਾਰਾਂ ਤੋਂ ਪਹਿਲਾਂ ਹਰ ਸਾਲ ਸਤੰਬਰ ਤੋਂ ਨਵੰਬਰ ਤੱਕ ਅਸਮਾਨ ਛੂਹਣ ਲੱਗਦੀਆਂ ਹਨ। ਪਿਆਜ਼ ਦਾ ਮੁੱਦਾ ਅਜਿਹਾ ਹੋ ਗਿਆ ਹੈ ਕਿ ਸਰਕਾਰਾਂ ਵੀ ਚਿੰਤਤ ਹੋ ਜਾਂਦੀਆਂ ਹਨ। ਕਈ ਵਾਰ ਪਿਆਜ਼ ਦੀਆਂ ਕੀਮਤਾਂ ਇਕ ਰਾਜਨੀਤਿਕ ਮੁੱਦਾ ਬਣ ਜਾਂਦਾ ਹੈ। ਇਸ ਲਈ ਸਰਕਾਰ ਪਿਆਜ਼ ਦੀਆਂ ਕੀਮਤਾਂ ਨੂੰ ਕੰਟਰੋਲ ਵਿਚ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਫਿਰ ਵੀ ਇਸ ਸੀਜ਼ਨ ਵਿਚ ਪਿਆਜ਼ ਦੀਆਂ ਕੀਮਤਾਂ ਹਰ ਸਾਲ ਬੇਕਾਬੂ ਹੋ ਜਾਂਦੀਆਂ ਹਨ।

ਇਹ ਵੀ ਪੜ੍ਹੋ: 1 ਕਰੋੜ 35 ਲੱਖ ਕਿਸਾਨ ਕਰ ਰਹੇ 2000 ਰੁਪਏ ਦੀ ਉਡੀਕ, ਇਸ ਵਜ੍ਹਾ ਕਾਰਨ ਰੁਕਿਆ ਹੈ ਪੈਸਾ

ਪਿਆਜ਼ ਦੀਆਂ ਕੀਮਤਾਂ ਵਿਚ ਵਾਧੇ ਪਿੱਛੇ ਕੀ ਹੈ ਕਾਰਨ ...

ਮਾਨਸੂਨ ਦੀ ਦੇਰੀ ਨਾਲ ਆਮਦ ਹੋਣ ਕਾਰਨ ਫਸਲ 'ਤੇ ਬਹੁਤ ਪ੍ਰਭਾਵ ਪਿਆ ਹੈ। ਮਾਨਸੂਨ ਦੀ ਦੇਰੀ ਅਤੇ ਫਿਰ ਤੇਜ਼ ਬਾਰਸ਼ ਕਾਰਨ ਪਿਆਜ਼ ਦੀਆਂ ਫਸਲਾਂ ਦਾ ਨੁਕਸਾਨ ਹੋਇਆ। ਜਿਸ ਕਾਰਨ ਇਸ ਦੀਆਂ ਕੀਮਤਾਂ ਵਿਚ ਤੇਜ਼ੀ ਦੇਖਣ ਨੂੰ ਮਿਲੀ। ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ ਤੇਜ਼ੀ ਨਾਲ ਮੌਨਸੂਨ ਦੇਖਣ ਨੂੰ ਮਿਲਿਆ। ਜ਼ਿਆਦਾ ਬਾਰਸ਼ ਕਾਰਨ ਪਿਆਜ਼ ਦਾ ਉਤਪਾਦਨ ਪ੍ਰਭਾਵਤ ਹੋਇਆ। ਘੱਟ ਉਤਪਾਦਨ ਕਾਰਨ ਪਿਆਜ਼ ਦੀਆਂ ਕੀਮਤਾਂ ਵਧੀਆਂ ਹਨ। ਹੜ੍ਹ ਅਤੇ ਸੋਕੇ ਤੋਂ ਇਲਾਵਾ ਪਿਆਜ਼ ਦੇ ਗੈਰਕਨੂੰਨੀ ਜਮ੍ਹਾਖੋਰਾਂ ਕਾਰਨ ਪਿਆਜ਼ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਹਰ ਸਾਲ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਪਿਆਜ਼ ਦੀ ਕਾਲਾਬਾਜ਼ਾਰੀ ਵੀ ਇਸ ਦਾ ਮੁੱਖ ਕਾਰਨ ਹੈ। ਕਿਉਂਕਿ ਪਿਆਜ਼ ਅਤੇ ਆਲੂ ਦੋਵੇਂ ਫਸਲਾਂ ਅਸਾਨੀ ਨਾਲ ਸਟੋਰ ਕੀਤੀਆਂ ਜਾ ਸਕਦੀਆਂ ਹਨ ਅਤੇ ਆਸਾਨੀ ਨਾਲ ਰੱਖੀਆਂ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ: ਹੁਣ ਰੇਲ ਯਾਤਰਾ ਦੌਰਾਨ ਇਨ੍ਹਾਂ ਨਿਯਮਾਂ ਨੂੰ ਤੋੜਿਆ ਤਾਂ ਹੋਵੇਗੀ ਜੇਲ੍ਹ! ਲੱਗ ਸਕਦੈ ਮੋਟਾ ਜੁਰਮਾਨਾ

ਸਟੋਰੇਜ ਸਮਰੱਥਾ ਦੀ ਘਾਟ

ਪਿਆਜ਼ ਦੇ ਸਹੀ ਭੰਡਾਰਨ ਨਾਲ ਇਸ ਦੀਆਂ ਕੀਮਤਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਪਰ ਭਾਰਤ ਵਿਚ ਪਿਆਜ਼ ਸਟੋਰ ਕਰਨ ਵਿਚ ਕਈ ਮੁਸ਼ਕਲਾਂ ਹਨ। ਇਕ ਅੰਕੜੇ ਅਨੁਸਾਰ ਭਾਰਤ ਵਿਚ ਪਿਆਜ਼ ਦੀ ਭੰਡਾਰਨ ਦੀ ਸਮਰੱਥਾ ਸਿਰਫ 2 ਪ੍ਰਤੀਸ਼ਤ ਹੈ। 98 ਪ੍ਰਤੀਸ਼ਤ ਪਿਆਜ਼ ਖੁੱਲ੍ਹੇ ਵਿੱਚ ਰੱਖਿਆ ਜਾਂਦਾ ਹੈ। ਬਰਸਾਤ ਦੇ ਮੌਸਮ ਵਿਚ ਪਿਆਜ਼ ਨਮੀ ਕਾਰਨ ਸੜਨ ਲੱਗ ਜਾਂਦਾ ਹੈ। ਪਿਆਜ਼ ਦੀਆਂ ਕੀਮਤਾਂ ਇਸ ਦੀ ਬਰਬਾਦੀ ਕਾਰਨ ਵੀ ਵਧਦੀਆਂ ਹਨ।

ਇਹ ਵੀ ਪੜ੍ਹੋ: TRP ਨੂੰ ਲੈ ਕੇ ਜਾਰੀ ਹੰਗਾਮੇ ਵਿਚਕਾਰ BARC ਦਾ ਵੱਡਾ ਫ਼ੈਸਲਾ,ਮੁੰਬਈ ਪੁਲਸ ਨੇ ਕੀਤਾ ਸੀ ਅਹਿਮ ਖ਼ੁਲਾਸਾ


author

Harinder Kaur

Content Editor

Related News