ਰਾਸ਼ਟਰੀ ਰਾਜਮਾਰਗਾਂ ਰਾਹੀਂ 45,000 ਕਰੋੜ ਰੁਪਏ ਤੱਕ ਦੀ ਕਮਾਈ ਕਰੇਗੀ ਸਰਕਾਰ, ਬਣਾਈ ਯੋਜਨਾ

06/27/2023 6:35:43 PM

ਨਵੀਂ ਦਿੱਲੀ - ਰਾਸ਼ਟਰੀ ਮੁਦਰੀਕਰਨ ਪਾਈਪਲਾਈਨ (ਐੱਨਐੱਮਪੀ) ਵਿੱਚ ਸਭ ਤੋਂ ਵੱਧ 6 ਲੱਖ ਕਰੋੜ ਰੁਪਏ ਦਾ ਯੋਗਦਾਨ ਪਾਉਣ ਵਾਲੇ ਸਤਹੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸਖ਼ਤ ਨਾਲ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਮੰਤਰਾਲਾ ਚਾਲੂ ਵਿੱਤੀ ਸਾਲ 'ਚ ਰਾਸ਼ਟਰੀ ਰਾਜਮਾਰਗਾਂ ਰਾਹੀਂ 45,000 ਕਰੋੜ ਰੁਪਏ ਤੱਕ ਦੀ ਕਮਾਈ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਇਹ ਵੀ ਪੜ੍ਹੋ : ਰਾਤ ਨੂੰ AC ਚਲਾਇਆ ਤਾਂ ਆਵੇਗਾ ਜ਼ਿਆਦਾ ਬਿੱਲ, ਸਰਕਾਰ ਵੱਲੋਂ ਨਵੇਂ ਟੈਰਿਫ਼ ਨੂੰ ਮਨਜ਼ੂਰੀ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਮਾਰਗ ਮੰਤਰਾਲਾ ਨੇ ਟੋਲ-ਆਪਰੇਟ-ਟ੍ਰਾਂਸਫਰ ਰਾਹੀਂ 15,000 ਕਰੋੜ ਰੁਪਏ, ਬੁਨਿਆਦੀ ਢਾਂਚਾ ਨਿਵੇਸ਼ ਟਰੱਸਟ ਰਾਹੀਂ 15,000 ਕਰੋੜ ਰੁਪਏ ਅਤੇ ਕੁੱਲ ਮਿਲਾ ਕੇ 44,000 ਜਾਂ 45,000 ਰੁਪਏ ਕਮਾਉਣ ਦਾ ਟੀਚਾ ਰੱਖਿਆ ਹੈ। ਨੀਤੀ ਆਯੋਗ ਨਾਲ ਮੀਟਿੰਗ ਕਰਨ ਤੋਂ ਬਾਅਦ 45,000 ਕਰੋੜ ਰੁਪਏ ਦੇ ਟੀਚੇ ਦਾ ਅਹਿਮ ਫ਼ੈਸਲਾ ਲਿਆ ਗਿਆ ਹੈ, ਜਿਸ ਨੂੰ ਮੰਤਰਾਲਾ ਹਾਸਲ ਕਰਨ ਵਿੱਚ ਕਿਸੇ ਕਿਸ ਦੀ ਕੋਈ ਕਸਰ ਨਹੀਂ ਛੱਡੇਗਾ। 

ਇਹ ਵੀ ਪੜ੍ਹੋ : ਦੁਨੀਆ ਭਰ 'ਚ ਮਸ਼ਹੂਰ ਹੋਇਆ ਮੁਰਥਲ ਦਾ ਅਮਰੀਕ ਸੁਖਦੇਵ ਢਾਬਾ, ਟਾਪ 150 'ਚੋਂ ਮਿਲਿਆ 23ਵਾਂ ਸਥਾਨ

ਦੱਸ ਦੇਈਏ ਕਿ ਸੜਕ ਮੰਤਰਾਲੇ ਨੇ ਸਾਲ 2022-23 ਵਿੱਚ ਲਗਭਗ 15,000 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਪਿਛਲੇ ਦਿਨੀਂ ਇਨਵਿਟ ਵਿੱਚ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ (NHAI) ਨੇ ਬਾਂਡਾਂ ਰਾਹੀਂ 1,500 ਕਰੋੜ ਰੁਪਏ ਇਕੱਠੇ ਕੀਤੇ ਸਨ। ਇਸ 'ਚ ਖੁਦਰਾ ਨਿਵੇਸ਼ਕਾਂ ਲਈ 25 ਫ਼ੀਸਦੀ ਬਾਂਡ ਰੱਖੇ ਗਏ ਸਨ।


rajwinder kaur

Content Editor

Related News