ਦੀਵਾਲੀ ਤੋਂ ਪਹਿਲਾਂ 60 ਲੱਖ ਪੈਨਸ਼ਨਧਾਰਕਾਂ ਨੂੰ ਸਰਕਾਰ ਦੇ ਸਕਦੀ ਹੈ ਦੁੱਗਣੀ ਪੈਨਸ਼ਨ ਦਾ ਤੋਹਫ਼ਾ

11/06/2020 2:10:47 PM

ਬਿਜ਼ਨੈੱਸ ਡੈਸਕ: ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐੱਫ.ਓ.) ਦੇ ਦਾਇਰੇ 'ਚ ਆਉਣ ਵਾਲੀਆਂ ਸੰਗਠਿਤ ਖੇਤਰ ਦੀਆਂ ਕੰਪਨੀਆਂ ਨੂੰ ਆਪਣੇ ਕਰਮਚਾਰੀਆਂ ਨੂੰ ਈ.ਪੀ.ਐੱਫ. ਦਾ ਲਾਭ ਉਪਲੱਬਧ ਕਰਵਾਉਣਾ ਹੁੰਦਾ ਹੈ। ਈ.ਪੀ.ਐੱਫ.ਓ. 'ਚ ਇੰਪਲਾਇਰ ਅਤੇ ਇੰਪਲਾਈ ਦੋਵਾਂ ਵੱਲੋਂ ਯੋਗਦਾਨ ਕਰਮਚਾਰੀ ਦੀ ਬੇਸਿਕ ਸੈਲਰੀ+ਡੀ ਏ ਦਾ 12-12 ਫੀਸਦੀ ਹੈ। ਕੰਪਨੀ ਦੇ 12 ਫੀਸਦੀ ਯੋਗਦਾਨ 'ਚੋਂ 8.33 ਫੀਸਦੀ ਇੰਪਲਾਈ ਪੈਨਸ਼ਨ ਸਕੀਮ ਈ.ਪੀ.ਐੱਸ. 'ਚ ਜਾਂਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਈ.ਪੀ.ਐੱਫ.ਓ. ਤੋਂ ਪੈਨਸ਼ਨਧਾਰਕਾਂ ਨੂੰ ਦੀਵਾਲੀ 'ਤੇ ਵਧੀ ਹੋਈ ਪੈਨਸ਼ਨ ਦਾ ਤੋਹਫਾ ਮਿਲ ਸਕਦਾ ਹੈ। ਸੂਤਰਾਂ ਮੁਤਾਬਕ ਕਿਰਤ ਮੰਤਰਾਲੇ ਦੀ ਘੱਟੋ ਘੱਟ ਪੈਨਸ਼ਨ ਵਧਾਉਣ ਦੇ ਪ੍ਰਸਤਾਵ 'ਤੇ ਸਹਿਮਤ ਹੋ ਗਿਆ ਹੈ। ਲੇਬਰ ਮੰਤਰਾਲੇ ਦੇ ਪ੍ਰਸਤਾਵ 'ਤੇ ਸਹਿਮਤੀ ਦੇ ਚੱਲਦੇ ਘੱਟੋ ਘੱਟ ਪੈਨਸ਼ਨ ਦੁੱਗਣੀ ਕਰਨ ਦੀ ਘੋਸ਼ਣਾ ਛੇਤੀਂ ਹੋ ਸਕਦੀ ਹੈ। 

ਇਹ ਵੀ ਪੜ੍ਹੋ:ਸਰਦੀਆਂ 'ਚ ਗੁੜ ਖਾਣਾ ਹੈ ਲਾਹੇਵੰਦ, ਖੂਨ ਦੀ ਕਮੀ ਦੇ ਨਾਲ-ਨਾਲ ਹੋਰ ਬੀਮਾਰੀਆਂ ਨੂੰ ਵੀ ਕਰਦਾ ਹੈ ਦੂਰ


PunjabKesari

ਡਬਲ ਹੋ ਸਕਦੀ ਹੈ ਪੈਨਸ਼ਨ
ਸੂਤਰਾਂ ਮੁਤਾਬਕ ਘੱਟੋ ਘੱਟ ਪੈਨਸ਼ਨ 1000 ਰੁਪਏ ਤੋਂ ਵਧ ਕੇ 2,000 ਰੁਪਏ ਹੋ ਸਕਦੀ ਹੈ। ਇਸ 'ਤੇ ਸੈਂਟਰਲ ਬੋਰਡ ਆਫ ਟਰੱਸਟੀਜ਼ (CBT-Central Board of Trustees ) ਤੋਂ 2019 'ਚ ਮਨਜ਼ੂਰੀ ਮਿਲੀ ਸੀ। ਹੁਣ ਸੀ.ਬੀ.ਟੀ.ਦੀ ਘੱਟੋ ਘੱਟ ਪੈਨਸ਼ਨ 2,000 ਤੋਂ 3,000 ਰੁਪਏ ਕਰਨ ਦੀ ਮੰਗ ਕੀਤੀ ਹੈ। ਪੈਨਸ਼ਨ ਦੁੱਗਣੀ ਕਰਨ 'ਤੇ ਸਰਕਾਰ 'ਤੇ 2,000-2,500 ਕਰੋੜ ਰੁਪਏ ਦਾ ਬੋਝ ਪਵੇਗਾ। ਇਸ ਵਾਧੇ ਨਾਲ ਕਰੀਬ 60 ਲੱਖ ਪੈਨਸ਼ਨਧਾਰਕਾਂ ਨੂੰ ਫ਼ਾਇਦਾ ਹੋਵੇਗਾ। 
ਤੁਹਾਨੂੰ ਦੱਸ ਦੇਈਏ ਕਿ ਪ੍ਰਾਈਵੇਟ ਸੈਕਟਰ ਦੇ ਸੰਗਠਿਤ ਖੇਤਰ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵੀ ਰਿਟਾਇਰਮੈਂਟ ਤੋਂ ਬਾਅਦ ਮਾਸਿਕ ਪੈਨਸ਼ਨ ਦਾ ਲਾਭ ਮਿਲ ਸਕੇ, ਇਸ ਦੇ ਲਈ ਇੰਪਲਾਈ ਪੈਨਸ਼ਨ ਸਕੀਮ, 1995 (ਈ.ਪੀ.ਐੱਸ.) ਦੀ ਸ਼ੁਰੂਆਤ ਕੀਤੀ ਗਈ। ਈ.ਪੀ.ਐੱਫ. ਸਕੀਮ, 1952 ਦੇ ਤਹਿਤ ਇੰਪਲਾਇਰ ਵੱਲੋਂ ਕਰਮਚਾਰੀ ਦੇ ਈ.ਪੀ.ਐੱਫ. 'ਚ ਕੀਤੇ ਜਾਣ ਵਾਲੇ 12 ਫੀਸਦੀ ਕਾਨਟ੍ਰਿਬਿਊਸ਼ਨ 'ਚੋਂ 8.33 ਫੀਸਦੀ ਈ.ਪੀ.ਐੱਸ. 'ਚ ਜਾਂਦਾ ਹੈ। 58 ਸਾਲ ਦੀ ਉਮਰ ਤੋਂ ਬਾਅਦ ਕਰਮਚਾਰੀ ਈ.ਪੀ.ਐੱਸ. ਦੇ ਪੈਸੇ ਨਾਲ ਮਹੀਨਾਵਰ ਪੈਨਸ਼ਨ ਦਾ ਲਾਭ ਲੈ ਸਕਦਾ ਹੈ।


Aarti dhillon

Content Editor

Related News