IDBI ਬੈਂਕ ’ਚ ਹਿੱਸੇਦਾਰੀ ਵੇਚਣ ਲਈ ਅਗਲੇ ਮਹੀਨੇ ਸ਼ੁਰੂਆਤੀ ਬੋਲੀਆਂ ਮੰਗ ਸਕਦੀ ਹੈ ਸਰਕਾਰ
Tuesday, Aug 30, 2022 - 06:50 PM (IST)
ਨਵੀਂ ਦਿੱਲੀ (ਭਾਸ਼ਾ)–ਸਰਕਾਰ ਅਗਲੇ ਮਹੀਨੇ ਆਈ. ਡੀ. ਬੀ. ਆਈ. ਬੈਂਕ ’ਚ ਹਿੱਸੇਦਾਰੀ ਵੇਚਣ ਲਈ ਸ਼ੁਰੂਆਤੀ ਬੋਲੀਆਂ ਮੰਗ ਸਕਦੀ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਬਾਰੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਨਾਲ ਗੱਲਬਾਤ ਆਖਰੀ ਪੜਾਅ ’ਚ ਹੈ। ਅਧਿਕਾਰੀ ਨੇ ਦੱਸਿਆ ਕਿ ਹੁਣ ਵੀ ਕੁੱਝ ਮੁੱਦੇ ਪੈਂਡਿੰਗ ਹਨ, ਜਿਨ੍ਹਾਂ ’ਤੇ ਆਰ. ਬੀ. ਆਈ. ਅਤੇ ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨਾਲ ਚਰਚਾ ਕਰਨ ਦੀ ਲੋੜ ਹੈ। ਸਾਨੂੰ ਸਤੰਬਰ ਤੱਕ ਰੁਚੀ ਪੱਤਰ (ਈ. ਓ. ਆਈ.) ਜਾਰੀ ਕਰਨ ਦੀ ਉਮੀਦ ਹੈ।
ਇਹ ਵੀ ਪੜ੍ਹੋ : ਯੂਨਾਨ ਨੇ ਭੂਮੱਧ ਸਾਗਰ 'ਚ ਸਾਡੇ ਲੜਾਕੂ ਜਹਾਜ਼ 'ਤੇ ਮਿਜ਼ਾਈਲ ਤਾਣੀ : ਤੁਰਕੀ
ਹਾਲਾਂਕਿ ਅਧਿਕਾਰੀ ਨੇ ਉਨ੍ਹਾਂ ਰੈਗੂਲੇਟਰੀ ਮੁੱਦਿਆਂ ਦਾ ਵੇਰਵਾ ਨਹੀਂ ਦਿੱਤਾ, ਜਿਨ੍ਹਾਂ ’ਤੇ ਸਰਕਾਰ ਕ੍ਰਮਵਾਰ : ਬੈਂਕਿੰਗ ਅਤੇ ਸ਼ੇਅਰ ਬਾਜ਼ਾਰ ਦੇ ਰੈਗੂਲੇਟਰਾਂ, ਆਰ. ਬੀ. ਆਈ. ਅਤੇ ਸੇਬੀ ਨਾਲ ਚਰਚਾ ਕਰ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਈ. ਓ. ਆਈ. ਜਾਰੀ ਹੋਣ ਤੋਂ ਬਾਅਦ ਨਿਵੇਸ਼ਕਾਂ ਵਲੋਂ ਕਾਫੀ ਪੁੱਛਗਿੱਛ ਆਵੇਗੀ। ਹਾਲਾਂਕਿ ਹਿੱਸੇਦਾਰੀ ਵਿਕਰੀ ਦੀ ਪ੍ਰਕਿਰਿਆ ਚਾਲੂ ਵਿੱਤੀ ਸਾਲ ’ਚ ਪੂਰੀ ਹੋਣ ਦੀ ਉਮੀਦ ਨਹੀਂ ਹੈ।
ਇਹ ਵੀ ਪੜ੍ਹੋ : ਇਸਲਾਮਾਬਾਦ ਹਾਈ ਕੋਰਟ ਦੀ ਪੰਜ ਮੈਂਬਰੀ ਬੈਂਚ ਇਮਰਾਨ ਵਿਰੁੱਧ ਕਰੇਗੀ ਮਾਣਹਾਨੀ ਮਾਮਲੇ ਦੀ ਸੁਣਵਾਈ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ