ਕੈਪੀਟਲ ਗੇਨ ਟੈਕਸ ’ਚ ਬਦਲਾਅ ਦੀ ਤਿਆਰੀ ’ਚ ਸਰਕਾਰ

Friday, Feb 11, 2022 - 10:56 PM (IST)

ਨਵੀਂ ਦਿੱਲੀ (ਬਿਜ਼ਨੈੱਸ ਡੈਕਸ)–ਮੋਦੀ ਸਰਕਾਰ ਨੇ ਭਾਵੇਂ ਹੀ ਇਨਕਮ ਟੈਕਸ ਦੇ ਮੋਰਚੇ ’ਤੇ ਟੈਕਸਦਾਤਿਆਂ ਨੂੰ ਬਜਟ ’ਚ ਕੋਈ ਰਾਹਤ ਨਾ ਦਿੱਤੀ ਹੋਵੇ ਪਰ ਸਰਕਾਰ ਇਨਕਮ ਟੈਕਸ ਨੂੰ ਲੈ ਕੇ ਵੱਡੇ ਬਦਲਾਅ ਦੀ ਤਿਆਰੀ ਕਰ ਰਹੀ ਹੈ। ਇਹ ਬਦਲਾਅ ਕੈਪੀਟਲ ਗੇਨ ਟੈਕਸ ਦੇ ਮੋਰਚੇ ’ਤੇ ਹੋਵੇਗਾ। ਮਾਲੀਆ ਸਕੱਤਰ ਤਰੁਣ ਬਜਾਜ ਨੇ ਕਿਹਾ ਹੈ ਕਿ ਮੌਜੂਦਾ ਕੈਪੀਟਲ ਗੇਨ ਟੈਕਸ ਦੀ ਵਿਵਸਥਾ ਕਾਫੀ ਗੁੰਝਲਦਾਰ ਹੋ ਚੁੱਕੀ ਹੈ, ਜਿਸ ਦੀ ਸਮੀਖਿਆ ਕੀਤੇ ਜਾਣ ਦੀ ਲੋੜ ਹੈ। ਤਰੁਣ ਬਜਾਜ ਨੇ ਉਦਯੋਗ ਜਗਤ ਦੇ ਲੋਕਾਂ ਨਾਲ ਬਜਟ ਤੋਂ ਬਾਅਦ ਚਰਚਾ ਦੌਰਾਨ ਦੱਸਿਆ ਕਿ ਸਰਕਾਰ ਨੇ ਦੇਸ਼ ਦੇ ਕੈਪੀਟਲ ਗੇਨ ਟੈਕਸ ਦੀ ਵਿਵਸਥਾ ਅਤੇ ਦੂਜੇ ਦੇਸ਼ਾਂ ਦੀ ਟੈਕਸ ਵਿਵਸਥਾ ਨਾਲ ਤੁਲਨਾਤਮਕ ਅਧਿਐਨ ਕੀਤਾ ਹੈ। ਉਨ੍ਹਾਂ ਨੇ ਇਸ ਬਾਰੇ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਤੋਂ ਇਸ ਬਾਰੇ ਸੁਝਾਅ ਵੀ ਮੰਗੇ ਹਨ। ਉਨ੍ਹਾਂ ਨੇ ਕਿਹਾ ਕਿ ਕੈਪੀਟਲ ਗੇਨ ਟੈਕਸ ਵਿਵਸਥਾ ਨੂੰ ਨਵੇਂ ਸਿਰੇ ਤੋਂ ਤਿਆਰ ਕੀਤੇ ਜਾਣ ਦੀ ਲੋੜ ਹੈ।

ਇਹ ਵੀ ਪੜ੍ਹੋ : 'ਆਪ' ਦੀ ਸਰਕਾਰ ਬਣਨ 'ਤੇ ਮਾਫੀਆ ਰਾਜ ਕੀਤਾ ਜਾਵੇਗਾ ਖ਼ਤਮ : ਹਰਪਾਲ ਚੀਮਾ

ਹੋਲਡਿੰਗ ਪੀਰੀਅਡ ਤੋਂ ਤੈਅ ਹੁੰਦਾ ਹੈ ਟੈਕਸ
ਤਰੁਣ ਬਜਾਜ ਨੇ ਦੱਸਿਆ ਕਿ ਕੈਟੀਲ ਗੇਨ ਟੈਕਸ ਦੀ ਮੌਜੂਦਾ ਵਿਵਸਥਾ ਇੰਨੀ ਗੁੰਝਲਦਾਰ ਹੈ, ਜਿਸ ’ਚ ਟੈਕਸ ਦੀਆਂ ਦਰਾਂ ਦੇ ਨਵੇਂ ਸਿਰੇ ਤੋਂ ਦੇਖੇ ਜਾਣ ਨਾਲ ਹੋਲਡਿੰਗ ਪੀਰੀਅਡ ਦੇ ਫ੍ਰੇਮਵਰਕ ਨੂੰ ਵੀ ਦੇਖੇ ਜਾਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਰੀਅਲ ਅਸਟੇਟ ’ਚ ਹੋਲਡਿੰਗ ਪੀਰੀਅਡ 24 ਮਹੀਨਿਆਂ ਦਾ ਹੈ। ਸ਼ੇਅਰਾਂ ਲਈ 12 ਮਹੀਨੇ ਹਨ ਅਤੇ ਡੇਟ ’ਚ 36 ਮਹੀਨੇ ਹਨ, ਜਿਸ ’ਤੇ ਗੌਰ ਕੀਤੇ ਜਾਣ ਦੀ ਲੋੜ ਹੈ। ਕੈਪੀਟਲ ਗੇਨ ਟੈਕਸ ਵਿਵਸਥਾ ਨਿਰਧਾਰਤ ਕਰਨ ਲਈ ਹੋਲਡਿੰਗ ਪੀਰੀਅਡ ਤੋਂ ਤੈਅ ਹੁੰਦਾ ਹੈ ਕਿ ਜਾਇਦਾਦ ਵੇਚਣ ਦੇ ਸਮੇਂ ਪ੍ਰਾਪਤ ਲਾਭ ਸ਼ਾਰਟ ਟਰਮ ਹੈ ਜਾਂ ਲਾਂਗ ਟਰਮ। ਸ਼ਾਰਟ ਟਰਮ ਕੈਪੀਟਲ ਗੇਨ ’ਤੇ ਲਾਂਗ ਟਰਮ ਕੈਪੀਟਲ ਗੇਨ ਦੀ ਤੁਲਨਾ ’ਚ ਜ਼ਿਆਦਾ ਟੈਕਸ ਲਗਦਾ ਹੈ।

ਇਹ ਵੀ ਪੜ੍ਹੋ : ਬੁਰਕੀਨਾ ਫਾਸੋ ਦੇ ਫੌਜੀ ਨੇਤਾ ਨੂੰ ਕੌਂਸਲ ਨੇ ਰਾਸ਼ਟਰਪਤੀ ਕੀਤਾ ਐਲਾਨ

ਟੈਕਸ ਦੀ ਦਰ ਵੱਖ-ਵੱਖ
ਅਸੈਟ ਕਲਾਸ ਮੁਤਾਬਕ ਹੋਲਡਿੰਗ ਪੀਰੀਅਡ ਅਤੇ ਟੈਕਸ ਦੀ ਦਰ ਵੱਖ-ਵੱਖ ਹੁੰਦੀ ਹੈ, ਭਾਵੇਂ ਉਹ ਜਾਇਦਾਦ ਹੋਵੇ, ਚੱਲ ਜਾਇਦਾਦ ਜਿਵੇਂ ਗਹਿਣੇ, ਸੂਚੀਬੱਧ ਸ਼ੇਅਰ ਅਤੇ ਇਕਵਿਟੀ-ਆਧਾਰਿਤ ਮਿਊਚੁੁਅਲ ਫੰਡ ਜਾਂ ਕਰਜ਼ਾ ਆਧਾਰਿਤ ਮਿਊਚੁਅਲ ਫੰਡ ਹੋਵੇ। ਪ੍ਰਾਪਰਟੀ ਵਰਗੀਆਂ ਕੁੱਝ ਜਾਇਦਾਦਾਂ ਦੇ ਮਾਮਲੇ ’ਚ ਸ਼ਾਰਟ ਟਰਮ ਕੈਪੀਟਲ ਗੇਨ ਆਮਦਨ ਕਰ ਸਲੈਬ ਮੁਤਾਬਕ ਲਗਾਇਆ ਜਾਂਦਾ ਹੈ। ਸੂਚੀਬੱਧ ਇਕਵਿਟੀ ਸ਼ੇਅਰਾਂ ਤੋਂ ਇਕ ਲੱਖ ਰੁਪਏ ਤੋਂ ਵੱਧ ਦੇ ਲਾਂਗ ਟਰਮ ਕੈਪੀਟਲ ਗੇਨ ’ਤੇ ਇੰਡੈਕਸੇਸ਼ਨ ਜਾਂ ਮਹਿੰਗਾਈ ਲਈ ਲੇਖੇ-ਜੋਖੇ ਦੇ ਲਾਭ ਤੋਂ ਬਿਨਾਂ 10 ਫੀਸਦੀ ਟੈਕਸ ਲਗਦਾ ਹੈ। ਤਰੁਣ ਬਜਾਜ ਮੁਤਾਬਕ ਨਿਯਮਾਂ ’ਚ ਬਦਲਾਅ ਨਾਲ ਕੁੱਝ ਨੂੰ ਫਾਇਦਾ ਅਤੇ ਕੁੱਝ ਨੂੰ ਨੁਕਸਾਨ ਹੋ ਸਕਦਾ ਹੈ।

ਇਹ ਵੀ ਪੜ੍ਹੋ : ਹੁਣ ਬ੍ਰਿਟੇਨ ਆਉਣ ਵਾਲੇ ਲੋਕਾਂ ਨੂੰ ਨਹੀਂ ਕਰਵਾਉਣਾ ਪਵੇਗਾ ਕੋਰੋਨਾ ਟੈਸਟ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News