ਅਰਥਵਿਵਸਥਾ ਨੂੰ ਪਟੜੀ ''ਤੇ ਲਿਆਉਣ ਲਈ ਵੱਡਾ ਐਲਾਨ ਕਰ ਸਕਦੀ ਹੈ ਸਰਕਾਰ

08/19/2019 11:45:40 AM

ਨਵੀਂ ਦਿੱਲੀ — ਆਰਥਿਕ ਸੁਸਤੀ ਦੇ ਇਸ ਦੌਰ 'ਚ ਅਰਥਵਿਵਸਥਾ ਨੂੰ ਪਟੜੀ 'ਤੇ ਲਿਆਉਣ ਲਈ ਮੋਦੀ ਸਰਕਾਰ ਜਲਦੀ ਹੀ ਵੱਡੇ ਅਤੇ ਹੈਰਾਨ ਕਰਨ ਵਾਲੇ ਫੈਸਲੇ ਲੈਣ ਵਾਲੀ ਹੈ। ਟੈਕਸ 'ਚ ਰਾਹਤ ਅਤੇ ਨੌਕਰੀ ਬਚਾਉਣ ਵਾਲੇ ਇਨ੍ਹਾਂ ਫੈਸਲਿਆਂ ਦੀ ਸ਼ੁਰੂਆਤ ਸੋਮਵਾਰ ਤੋਂ ਹੋ ਸਕਦੀ ਹੈ। ਵੈਸੇ ਤਾਂ ਲੜਖੜਾਉਂਦੀ ਹੋਈ ਇੰਡਸਟਰੀ ਨੂੰ ਪੈਕੇਜ ਦਾ ਸੰਕੇਤ ਪਹਿਲਾਂ ਹੀ ਮਿਲ ਚੁੱਕਾ ਹੈ ਪਰ ਸਰਕਾਰ ਹੋਰ ਵੱਡੇ ਫੈਸਲੇ ਲੈ ਸਕਦੀ ਹੈ।

ਫੈਸਲੇ ਇਸ ਮਕਸਦ ਨਾ ਲਏ ਜਾਣਗੇ ਕਿ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੇ ਟੀਚੇ ਨੂੰ ਹਾਸਲ ਕਰਨ 'ਚ ਰੁਕਾਵਟ ਨਾ ਆਏ। ਇੰਡਸਟਰੀ 'ਚ ਪਸਰੇ ਚਿੰਤਾ ਦੇ ਬੱਦਲ ਹਟਾਉਣ ਦੀ ਦਿਸ਼ਾ 'ਚ ਪ੍ਰਧਾਨ ਮੰਤਰੀ ਖੁਦ ਦਖ਼ਲ ਅੰਦਾਜ਼ੀ ਕਰਨਗੇ। ਪ੍ਰਧਾਨ ਮੰਤਰੀ ਦੇਸ਼ ਅਤੇ ਵਿਦੇਸ਼ੀ ਨਿਵੇਸ਼ਕਾਂ 'ਚ ਭਰੋਸਾ ਜਗਾਉਣ ਲਈ ਸਿੱਧੀ ਗੱਲਬਾਤ ਕਰ ਸਕਦੇ ਹਨ। ਇਨ੍ਹਾਂ 'ਚ ਸਰਕਾਰੀ ਖਰਚ 'ਚ ਕਟੌਤੀ ਵੀ ਸ਼ਾਮਲ ਹੈ।

ਮੰਤਰੀਆਂ ਅਤੇ ਅਧਿਕਾਰੀਆਂ ਦੀਆਂ ਗੈਰ-ਜ਼ਰੂਰੀ ਸਹੂਲਤਾਂ ਅਤੇ ਰੋਜ਼ਾਨਾ ਦੇ ਖਰਚਿਆਂ 'ਚ ਕਟੌਤੀ ਕਰ ਸਕਦੀ ਹੈ। ਸਰਕਾਰ ਨੇ ਸਾਫ ਕੀਤਾ ਹੈ ਕਿ ਕਲਿਆਣਕਾਰੀ ਯੋਜਨਾਵਾਂ ਲਈ ਫੰਡ ਦੀ ਕਮੀ ਨਹੀਂ ਹੋਣ ਦਿੱਤੀ ਜਾਵੇਗੀ। ਨੌਕਰੀ ਬਚਾਉਣ ਲਈ ਸਰਕਾਰ ਇੰਡਸਟਰੀ ਨੂੰ ਹੁਣ ਤੱਕ ਦਾ ਸਭ ਤੋਂ ਅਜੀਬ ਪੈਕੇਜ ਦੇਣ ਦੀ ਤਿਆਰੀ 'ਚ ਹੈ।

ਇਨ੍ਹਾਂ ਨੂੰ ਰਾਹਤ ਦੇਣ ਲਈ ਸਰਕਾਰ ਕਰ ਰਹੀ ਵਿਚਾਰ

- ਆਮ ਆਦਮੀ ਦੇ ਨਾਲ ਇੰਡਸਟਰੀ ਨੂੰ ਵੀ ਟੈਕਸ ਤੋਂ ਰਾਹਤ ਦੇਣ ਬਾਰੇ ਵਿਚਾਰ
- ਉਦਯੋਗਾਂ ਨੂੰ ਪੈਕੇਜ ਦੇ ਕੇ ਨੌਕਰੀਆਂ ਬਚਾਉਣ ਦੀ ਤਿਆਰੀ 
- ਦੇਸ਼-ਵਿਦੇਸ਼ ਦੇ ਨਿਵੇਸ਼ਕਾਂ ਨਾਲ ਹੋ ਸਕਦੀ ਹੈ ਗੱਲਬਾਤ 
- ਸਰਕਾਰੀ ਖਰਚਿਆਂ 'ਚ ਕਟੌਤੀ ਦੀ ਹੋ ਹੀ ਹੈ ਤਿਆਰੀ
- ਗੈਰ-ਜ਼ਰੂਰੀ ਬਜਟ ਵਿਵਸਥਾਵਾਂ ਨੂੰ ਹਟਾਏ ਜਾਣ ਬਾਰੇ ਵਿਚਾਰ


Related News