ਹਲਦੀ ਦਾ ਉਤਪਾਦਨ 5 ਸਾਲਾਂ ’ਚ ਦੋਗੁਣਾ ਕਰ ਕੇ 20 ਲੱਖ ਟਨ ਕਰਨ ਦਾ ਟੀਚਾ : ਗੋਇਲ

Tuesday, Jan 14, 2025 - 06:27 PM (IST)

ਹਲਦੀ ਦਾ ਉਤਪਾਦਨ 5 ਸਾਲਾਂ ’ਚ ਦੋਗੁਣਾ ਕਰ ਕੇ 20 ਲੱਖ ਟਨ ਕਰਨ ਦਾ ਟੀਚਾ : ਗੋਇਲ

ਨਵੀਂ ਦਿੱਲੀ (ਭਾਸ਼ਾ) – ਵਪਾਰ ਅਤੇ ਉਦਯੋਗ ਮੰਤਰੀ ਪੀਊਸ਼ ਗੋਇਲ ਨੇ ਕਿਹਾ ਕਿ ਐਕਸਪੋਰਟ ਨੂੰ ਉਤਸ਼ਾਹ ਦੇਣ ਲਈ ਰਾਸ਼ਟਰੀ ਹਲਦੀ ਬੋਰਡ ਕੌਮਾਂਤਰੀ ਪੱਧਰ ’ਤੇ ਨਵੇਂ ਬਾਜ਼ਾਰ ਤਿਆਰ ਕਰਨ ਅਤੇ ਅਗਲੇ 5 ਸਾਲਾਂ ’ਚ ਉਤਪਾਦਨ ਦੋਗੁਣਾ ਕਰ ਕੇ ਲੱਗਭਗ 20 ਲੱਖ ਟਨ ਕਰਨ ’ਚ ਮਦਦ ਕਰੇਗਾ।

ਬੋਰਡ ਦਾ ਉਦਘਾਟਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਨਵੇਂ ਉਤਪਾਦਾਂ ਅਤੇ ਗੁਣਕਾਰੀ ਹਲਦੀ ਉਤਪਾਦਾਂ ਲਈ ਦੇਸ਼ ਦੇ ਰਵਾਇਤੀ ਗਿਆਨ ’ਤੇ ਖੋਜ ਅਤੇ ਵਿਕਾਸ ਨੂੰ ਹੁਲਾਰਾ ਦੇਵੇਗਾ। ਮੰਤਰੀ ਨੇ ਇਥੇ ਪੱਤਰਕਾਰਾਂ ਨੂੰ ਕਿਹਾ,‘ਹਲਦੀ ਨੂੰ ਸੁਨਹਿਰੀ ਮਸਾਲਾ ਵੀ ਕਿਹਾ ਜਾਂਦਾ ਹੈ। ਵਿਸ਼ਵ ਹਲਦੀ ਉਤਪਾਦਨ ’ਚ ਭਾਰਤ ਦੀ ਹਿੱਸੇਦਾਰੀ 70 ਫੀਸਦੀ ਹੈ। ਅਸੀਂ 5 ਸਾਲਾਂ ’ਚ ਉਤਪਾਦਨ ਦੋਗੁਣਾ ਕਰ ਕੇ 20 ਲੱਖ ਟਨ ਕਰਨ ਦੀ ਯੋਜਨਾ ਬਣਾ ਰਹੇ ਹਾਂ।’

ਸਰਕਾਰ ਨੇ ਅਕਤੂਬਰ ’ਚ ਰਾਸ਼ਟਰੀ ਹਲਦੀ ਬੋਰਡ ਦੇ ਗਠਨ ਦੀ ਨੋਟੀਫਿਕੇਸ਼ਨ ਜਾਰੀ ਕੀਤੀ। ਇਹ ਦੇਸ਼ ’ਚ ਹਲਦੀ ਅਤੇ ਹਲਦੀ ਉਤਪਾਦਾਂ ਦੇ ਵਿਕਾਸ ਦੇ ਵਾਧੇ ’ਤੇ ਧਿਆਨ ਦੇਵੇਗਾ। ਪੱਲੇ ਗੰਗਾ ਰੈੱਡੀ ਨੂੰ ਬੋਰਡ ਦਾ ਪਹਿਲਾ ਚੇਅਰਪਰਸਨ ਨਾਮਜ਼ਦ ਕੀਤਾ ਗਿਆ ਹੈ। ਇਸ ਦਾ ਮੁੱਖ ਦਫਤਰ ਨਿਜ਼ਾਮਾਬਾਦ (ਤੇਲੰਗਾਨਾ) ’ਚ ਸਥਾਪਿਤ ਕੀਤਾ ਗਿਆ ਹੈ। ਭਾਰਤ ਦੁਨੀਆ ’ਚ ਹਲਦੀ ਦਾ ਸਭ ਤੋਂ ਵੱਡਾ ਉਤਪਾਦਕ, ਖਪਤਕਾਰ ਅਤੇ ਬਰਾਮਦਕਾਰ ਹੈ। ਮਾਲੀ ਸਾਲ 2022-23 ’ਚ ਭਾਰਤ ’ਚ 3.24 ਲੱਖ ਹੈਕਟੇਅਰ ਖੇਤਰ ’ਚ ਹਲਦੀ ਦੀ ਖੇਤੀ ਕੀਤੀ ਗਈ, ਜਿਸ ਨਾਲ 11.61 ਲੱਖ ਟਨ ਉਤਪਾਦਨ ਹੋਇਆ। ਭਾਰਤ ’ਚ ਹਲਦੀ ਦੀਆਂ 30 ਤੋਂ ਵੱਧ ਕਿਸਮਾਂ ਦੇਸ਼ ਦੇ 20 ਤੋਂ ਵੱਧ ਸੂਬਿਆਂ ’ਚ ਉਗਾਈ ਜਾਂਦੀ ਹੈ।


author

Harinder Kaur

Content Editor

Related News