ਗਲੋਬਲ ਫੂਡ ਇੰਪੋਰਟ ਬਿੱਲ 1 ਹਜ਼ਾਰ 750 ਅਰਬ ਡਾਲਰ ਨੂੰ ਪਾਰ ਕਰਨ ਦੀ ਸੰਭਾਵਨਾ

11/13/2021 12:01:59 PM

ਬਿਜ਼ਨੈੱਸ ਡੈਸਕ : ਭੋਜਨ ਅਤੇ ਖੇਤੀਬਾੜੀ ਸੰਗਠਨ (ਐੱਫ. ਏ. ਓ.) ਨੇ ਆਪਣੀ ਇਕ ਨਵੀਂ ਰਿਪੋਰਟ ’ਚ ਗਲੋਬਲ ਫੂਡ ਬਿਜ਼ਨੈੱਸ ਦੀ ਮਾਤਰਾ ਅਤੇ ਮੁੱਲ ਦੋਹਾਂ ਮਾਮਲਿਆਂ ’ਚ ਆਪਣੇ ਸਭ ਤੋਂ ਉੱਚੇ ਰਿਕਾਰਡ ਪੱਧਰ ’ਤੇ ਪਹੁੰਚਣ ਦੀ ਸੰਭਾਵਨਾ ਪ੍ਰਗਟਾਈ ਹੈ। ਸਾਲ 2021 ਦੇ ਅਖੀਰ ਤੱਕ ਗਲੋਬਲ ਫੂਡ ਇੰਪੋਰਟ ਬਿੱਲ ਦੇ 1 ਹਜ਼ਾਰ 750 ਅਰਬ ਡਾਲਰ ਦੇ ਅੰਕੜੇ ਨੂੰ ਪਾਰ ਕਰ ਜਾਣ ਦਾ ਅਨੁਮਾਨ ਹੈ। ਇਹ ਪਿਛਲੇ ਸਾਲ ਦੀ ਤੁਲਨਾ ’ਚ 14 ਫੀਸਦੀ ਦਾ ਵਾਧਾ ਦਰਸਾਉਂਦਾ ਹੈ ਅਤੇ ਪਹਿਲਾਂ ਪ੍ਰਗਟਾਏ ਗਏ ਅਨੁਮਾਨਾਂ ਤੋਂ 12 ਫੀਸਦੀ ਵੱਧ ਹੈ। ਯੂ. ਐੱਨ. ਏਜੰਸੀ ਦੀ ਨਵੀਂ ‘ਫੂਡ ਆਊਟਲੁੱਕ’ ਰਿਪੋਰਟ ਦੱਸਦੀ ਹੈ ਕਿ ਖਾਣ ਵਾਲੀਆਂ ਵਸਤਾਂ ’ਚ ਵਪਾਰ ਨੇ ਸੰਸਾਰਿਕ ਮਹਾਮਾਰੀ ਤੋਂ ਪੈਦਾ ਹੋਈਆਂ ਰੁਕਾਵਟਾਂ ਪ੍ਰਤੀ ਆਸਾਧਾਰਣ ਸਹਿਣ ਸਮਰੱਥਾ ਦਿਖਾਈ ਹੈ।

ਇਹ ਵੀ ਪੜ੍ਹੋ :  ਕ੍ਰਿਪਟੋਕਰੰਸੀ ਵਿਚ ਡੀਲ ਕਰਨ ਵਾਲੇ ਰਹਿਣ ਸੁਚੇਤ! RBI ਨੇ ਡਿਜੀਟਲ ਕਰੰਸੀ ਨੂੰ ਦੱਸਿਆ ਖ਼ਤਰਾ

ਗਰੀਬ ਦੇਸ਼ਾਂ ਅਤੇ ਖਪਤਕਾਰਾਂ ਲਈ ਚੁਣੌਤੀਆਂ

ਕੀਮਤਾਂ ’ਚ ਤੇਜ਼ ਵਾਧੇ ਕਾਰਨ ਗਰੀਬ ਦੇਸ਼ਾਂ ਅਤੇ ਖਪਤਕਾਰਾਂ ਲਈ ਚੁਣੌਤੀਆਂ ਵੀ ਵਧੀਆਂ ਹਨ। ਦੱਸਿਆ ਗਿਆ ਹੈ ਕਿ ਖੁਰਾਕ ਵਪਾਰ ’ਚ ਵਾਧੇ ਕਾਰਨ ਕੌਮਾਂਤਰੀ ਪੱਧਰ ’ਤੇ ਵਿਕਰੀ ਕੀਤੀਆਂ ਜਾਣ ਵਾਲੀਆਂ ਖਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਦਾ ਉੱਚਾ ਪੱਧਰ ਅਤੇ ਮਾਲ–ਢੁਆਈ ਕੀਮਤਾਂ ’ਚ ਤਿੰਨ ਗੁਣਾ ਵਾਧਾ ਹੈ। ਵਿਕਾਸਸ਼ੀਲ ਖੇਤਰਾਂ ਦਾ ਕੁੱਲ ਅੰਕੜਿਆਂ ’ਚ ਹਿੱਸਾ 40 ਫੀਸਦੀ ਹੈ ਅਤੇ ਉਨ੍ਹਾਂ ਦੇ ਫੂਡ ਇੰਪੋਰਟ ਬਿੱਲ ’ਚ ਪਿਛਲੇ ਸਾਲ ਦੀ ਤੁਲਨਾ ’ਚ 20 ਫੀਸਦੀ ਦੇ ਵਾਧੇ ਦੀ ਸੰਭਾਵਨਾ ਹੈ। ਘੱਟ ਆਮਦਨ ਅਤੇ ਭੋਜਨ ਦੀ ਘਾਟ ਤੋਂ ਪੀੜਤ ਦੇਸ਼ਾਂ ਲਈ ਇਹ ਹੋਰ ਵੀ ਵੱਧ ਹੋ ਸਕਦੀ ਹੈ। ਉਤਪਾਦਾਂ ਦੇ ਮਾਮਲੇ ’ਚ ਵਿਕਾਸਸ਼ੀਲ ਖੇਤਰਾਂ ਨੂੰ ਬੁਨਿਆਦੀ ਖੁਰਾਕੀ ਵਸਤਾਂ ਜਿਵੇਂ ਕਿ ਅਨਾਜ, ਵਨਸਪਤੀ ਤੇਲ, ਤਿਲਹਨ ਦੇ ਰੇਟਾਂ ਦੀਆਂ ਉੱਚੀਆਂ ਕੀਮਤਾਂ ਨਾਲ ਜੂਝਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਅਮਰੀਕਾ 'ਚ ਰਹਿੰਦੇ ਭਾਰਤੀ ਮੂਲ ਦੇ ਭੈਣ-ਭਰਾ ਹਰ ਮਹੀਨੇ ਕਮਾਉਂਦੇ ਹਨ 27 ਲੱਖ ਰੁਪਏ, ਜਾਣੋ ਕੀ ਹੈ ਕਾਰੋਬਾਰ

ਮੱਕੀ ਅਤੇ ਚੌਲਾਂ ਦੀ ਰਿਕਾਰਡ ਪੈਦਾਵਾਰ ਹੋਣ ਦੀ ਸੰਭਾਵਨਾ

ਮੁੱਖ ਕਾਰਕ ਵਿਕਸਿਤ ਖੇਤਰਾਂ ’ਚ ਉੱਚ-ਮੁੱਲ ਵਾਲੀਆਂ ਖਾਣ ਵਾਲੀਆਂ ਵਸਤਾਂ ਜਿਵੇਂ ਫਲ, ਸਬਜ਼ੀ, ਮੱਛੀ ਉਤਪਾਦ ਅਤੇ ਪੀਣ ਵਾਲੇ ਤਰਲ ਪਦਾਰਥ ਮੋਟੇ ਤੌਰ ’ਤੇ ਵਾਧੇ ਦਾ ਮੁੱਖ ਕਾਰਨ ਹਨ। ਮੁੱਖ ਅਨਾਜਾਂ ਦੇ ਸਬੰਧ ’ਚ ਅਨੁਮਾਨ ਉਮੀਦ ਵਾਲੇ ਹਨ ਅਤੇ ਮੱਕੀ ਅਤੇ ਚੌਲਾਂ ਦੀ ਰਿਕਾਰਡ ਪੈਦਾਵਾਰ ਹੋਣ ਦੀ ਸੰਭਾਵਨਾ ਹੈ। ਰਿਪੋਰਟ ਮੁਤਾਬਕ ਤਿਲਹਨ ਅਤੇ ਉਸ ਤੋਂ ਬਣਾਏ ਜਾਣ ਵਾਲੇ ਉਤਪਾਦਾਂ ਦੀ ਸਪਲਾਈ ’ਚ ਹਾਲਾਤ ਬਿਹਤਰ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਪਰ ਮੌਸਮ ਦੇ ਅਖੀਰ ਤੱਕ ਉਨ੍ਹਾਂ ਦਾ ਭੰਡਾਰ, ਔਸਤ ਤੋਂ ਹੇਠਾਂ ਰਹਿ ਸਕਦਾ ਹੈ। ਵਿਸ਼ਵ ’ਚ ਸ਼ੱਕਰ ਉਤਪਾਦਨ ’ਚ ਵੀ ਤੇਜ਼ੀ ਆਉਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਜਦ ਕਿ ਪਿਛਲੇ ਤਿੰਨ ਸਾਲਾਂ ’ਚ ਇਸ ’ਚ ਕਮੀ ਦਰਜ ਕੀਤੀ ਗਈ ਸੀ। ਇਸ ਦੇ ਬਾਵਜੂਦ ਇਹ ਕੌਮਾਂਤਰੀ ਪੱਧਰ ’ਤੇ ਖਪਤ ਤੋਂ ਘੱਟ ਰਹੇਗੀ। ਮਾਸ ਉਤਪਾਦਨ ’ਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ ਅਤੇ ਇਸ ਦਾ ਇਕ ਕਾਰਨ ਚੀਨ ਦੀ ਸਥਿਤੀ ’ਚ ਤੇਜ਼ੀ ਨਾਲ ਆਏ ਸੁਧਾਰ ਨੂੰ ਦੱਸਿਆ ਗਿਆ ਹੈ। ਵਪਾਰ ’ਚ ਵਾਧੇ ਅਤੇ ਮੰਦੀ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ, ਜਿਸ ਦਾ ਕਾਰਨ ਮੋਹਰੀ ਦਰਾਮਦ ਵਾਲੇ ਖੇਤਰਾਂ ’ਚ ਆਈ ਗਿਰਾਵਟ ਹੈ।

ਇਹ ਵੀ ਪੜ੍ਹੋ : EPFO ਦਾ ਅਹਿਮ ਫ਼ੈਸਲਾ, ਹੁਣ ਮੁਲਾਜ਼ਮ ਦੀ ਮੌਤ ਤੋਂ ਬਾਅਦ ਮਿਲੇਗਾ ਦੁੱਗਣਾ ਪੈਸਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News