FPI ਨੇ ਸਤੰਬਰ 'ਚ ਹੁਣ ਤੱਕ ਬਾਜ਼ਾਰਾਂ ਵਿਚ ਪਾਏ 7,605 ਕਰੋੜ ਰੁਪਏ

Sunday, Sep 12, 2021 - 12:47 PM (IST)

FPI ਨੇ ਸਤੰਬਰ 'ਚ ਹੁਣ ਤੱਕ ਬਾਜ਼ਾਰਾਂ ਵਿਚ ਪਾਏ 7,605 ਕਰੋੜ ਰੁਪਏ

ਨਵੀਂ ਦਿੱਲੀ - ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ ਨੇ ਸਤੰਬਰ ਵਿਚ ਹੁਣ ਤੱਕ ਭਾਰਤੀ ਬਾਜ਼ਾਰਾਂ ਵਿਚ 7,605 ਕਰੋੜ ਰੁਪਏ ਪਾਏ ਹਨ। ਡਿਪਾਜ਼ਿਟਰੀ ਦੇ ਅੰਕੜਿਆਂ ਮੁਤਾਬਕ 1 ਤੋਂ 9 ਸਤੰਬਰ ਦਰਮਿਆਨ FPI ਨੇ ਸ਼ੇਅਰਾਂ 'ਚ 4,385 ਕਰੋੜ ਰੁਪਏ ਅਤੇ ਕਰਜ਼ਾ ਅਤੇ ਬਾਂਡ ਬਾਜ਼ਾਰ ਵਿਚ 3,220 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਤਰ੍ਹਾਂ ਇਸ ਦਾ ਸ਼ੁੱਧ ਨਿਵੇਸ਼ 7,605 ਕਰੋੜ ਰੁਪਏ ਰਿਹਾ ਹੈ। ਇਸ ਤੋਂ ਪਹਿਲਾਂ ਅਗਸਤ ਵਿਚ FPI ਨੇ ਭਾਰਤੀ ਬਾਜ਼ਾਰਾਂ ਵਿਚ 16,459 ਕਰੋੜ ਰੁਪਏ ਪਾਏ ਸਨ। ਇਸ ਵਿਚੋਂ ਰਿਕਾਰਡ 14,376.2 ਕਰੋੜ ਰੁਪਏ ਦਾ ਨਿਵੇਸ਼ ਬਾਂਡ ਬਾਜ਼ਾਰ ਵਿਚ ਹੋਇਆ ਸੀ। 

ਮਾਰਨਿੰਗ ਸਟਾਰ ਇੰਡੀਆ ਦੇ ਐਸੋਸੀਏਟ ਨਿਦੇਸ਼ਕ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ, 'ਭਾਰਤੀ ਮੁਦਰਾ ਵਿਚ ਸਥਿਰਤਾ ਅਤੇ ਅਮਰੀਕਾ ਅਤੇ ਭਾਰਤ ਵਿਚ ਬਾਂਡ ਪ੍ਰਾਪਤੀ ਦੇ ਵਧਦੇ ਫਰਕ ਕਾਰਨ ਭਾਰਤੀ ਕਰਜ਼ਾ ਬਾਜ਼ਾਰ ਨਿਵੇਸ਼ਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ। ਸ਼੍ਰੀਵਾਸਤਵ ਨੇ ਕਿਹਾ ਕਿ ਅਮਰੀਕੀ ਫੈਡਰਲ ਰਿਜ਼ਰਵ ਦੇ ਪ੍ਰਮੁੱਖ ਜੇਰੋਮ ਪਾਵੇਲ ਨੇ 'ਜੈਕਸਨ ਹੋਲ' ਵਿਚ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਅਜੇ ਦੇਖੋ ਅਤੇ ਇੰਤਜ਼ਾਰ ਕਰੋ ਦੀ ਪਾਲਸੀ ਅਪਣਾਉਣ ਦਾ ਸੰਕੇਤ ਦਿੱਤਾ ਹੈ। ਕੇਂਦਰੀ ਬੈਂਕ ਵਿਆਜ ਦਰਾਂ ਵਿਚ ਵਾਧੇ ਨੂੰ ਲੈ ਕੇ ਜਲਦੀ 'ਚ ਨਹੀਂ ਹਨ। ਉਨ੍ਹਾਂ ਕਿਹਾ ਕਿ FPI ਭਾਰਤੀ ਬਾਜ਼ਾਰਾਂ  ਵਿਚ ਜ਼ੋਰਦਾਰ ਵਾਧੇ ਦਾ ਹਿੱਸਾ ਬਣਨਾ ਚਾਹੁੰਦੇ ਹਨ। ਕੋਟਕ ਸਕਿਉਰਿਟੀ ਦੇ ਕਾਰਜਕਾਰੀ ਅਧਿਕਾਰੀ ਸ਼੍ਰੀਕਾਂਤ ਚੌਹਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਗਲੋਬਲ ਨਿਵੇਸ਼ ਚੁਣੌਤੀਪੂਰਨ ਬਣਿਆ ਰਹੇਗਾ। ਅਜਿਹੇ ਸਮੇਂ ਵਿਚ ਸਤੰਬਰ-ਦਸੰਬਰ ਦੇ ਦੌਰਾਨ  FPI ਦਾ ਪ੍ਰਵਾਹ ਉਤਰਾਅ-ਚੜ੍ਹਾਅ ਵਾਲਾ ਰਹੇਗਾ।

ਇਹ ਵੀ ਪੜ੍ਹੋ : ਹੁਣ ਬਿਨਾਂ ਪਰੇਸ਼ਾਨੀ ਦੇ ਮਿਲੇਗਾ ਲੋਨ, ਦੇਸ਼ ਦੇ 8 ਵੱਡੇ ਬੈਂਕਾਂ ਨਾਲ ਸ਼ੁਰੂ ਹੋਇਆ ਅਕਾਊਂਟ ਐਗਰੀਗੇਟਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News