ਹੁਣ ਅਮਰੀਕਾ ਦਾ ਪਹਿਲਾ ਰਿਪਬਲਿਕ ਬੈਂਕ ਵੀ ਡੁੱਬਣ ਕੰਢੇ, JP ਮਾਰਗਨ ਨੇ ਲਾਈ ਬੋਲੀ

Sunday, Apr 30, 2023 - 10:17 AM (IST)

ਨਵੀਂ ਦਿੱਲੀ (ਇੰਟ.) – ਅਨਿਯਮਿਤ ਤਰੀਕੇ ਨਾਲ ਕੰਮਕਾਜ ਕਰਨ ਸਮੇਤ ਹੋਰ ਕਾਰਣਾਂ ਕਰ ਕੇ ਅਮਰੀਕੀ ਬੈਂਕਾਂ ਦੇ ਡੁੱਬਣ ਦਾ ਖਤਰਾ ਵਧਦਾ ਜਾ ਰਿਹਾ ਹੈ। ਅਮਰੀਕਾ ਦੇ ਸਿਲੀਕਾਨ ਵੈਲੀ ਬੈਂਕ (ਐੱਸ. ਵੀ. ਬੀ.) ਅਤੇ ਸਿਗਨੇਚਰ ਬੈਂਕ ਤੋਂ ਬਾਅਦ ਹੁਣ ਫਸਟ ਰਿਪਬਲਿਕ ਬੈਂਕ ਵੀ ਡੁੱਬਣ ਕੰਢੇ ਪੁੱਜ ਗਿਆ ਹੈ। ਬੈਂਕ ਦੇ ਕੋਲੈਪਸ ਹੋਣ ਦੀਆਂ ਖਬਰਾਂ ਦਰਮਿਆਨ ਬੈਂਕ ਦੇ ਸ਼ੇਅਰ 43 ਫੀਸਦੀ ਤੱਕ ਡਿਗ ਗਏ। ਫਸਟ ਰਿਪਬਲਿਕ ਬੈਂਕ ਨੂੰ ਖਰੀਦਣ ਲਈ ਗਲੋਬਲ ਜੁਆਇੰਟ ਵਿੱਤੀ ਸਰਵਿਸਿਜ਼ ਕੰਪਨੀ ਜੇ. ਪੀ. ਮਾਰਗਨ ਨੇ ਖਰੀਦਣ ਲਈ ਬੋਲੀ ਲਗਾਈ ਹੈ।

ਵਾਲ ਸਟ੍ਰੀਟ ਜਨਰਲ ਮੁਤਾਬਕ ਅਮਰੀਕਾ ਦੇ ਫਸਟ ਰਿਪਬਲਿਕ ਬੈਂਕ ਨੂੰ ਸਰਕਾਰ ਸੀਜ਼ ਕਰਨ ਵਾਲੀ ਹੈ। ਅਜਿਹੇ ’ਚ ਬੈਂਕ ਨੂੰ ਇਕ ਸੌਦੇ ਦੇ ਰੂਪ ’ਚ ਖਰੀਦਣ ਲਈ ਬੈਂਕਿੰਗ ਦਿੱਗਜ਼ ਜੇ. ਪੀ. ਮਾਰਗਨ ਚੈਸ ਐਂਡ ਕੰਪਨੀ ਅਤੇ ਪੀ. ਐੱਨ. ਸੀ. ਵਿੱਤੀ ਸਰਵਿਸਿਜ਼ ਬੋਲੀ ਲਾ ਰਹੇ ਹਨ। ਰਿਪੋਰਟ ਮੁਤਾਬਕ ਇਸ ਹਫਤੇ ਦੇ ਅਖੀਰ ’ਚ ਸਾਨ ਫ੍ਰਾਂਸਿਸਕੋ ਸਥਿਤ ਫਸਟ ਰਿਪਬਲਿਕ ਦੀ ਜ਼ਬਤੀ ਅਤੇ ਵਿਕਰੀ ਹੋ ਸਕਦੀ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਨੇ ਜਨਤਾ 'ਤੇ ਸੁੱਟਿਆ ਇਕ ਹੋਰ ਮਹਿੰਗਾਈ ਬੰਬ, ਹੁਣ ਦਵਾਈਆਂ ਦੀਆਂ ਕੀਮਤਾਂ 'ਚ ਕੀਤਾ ਭਾਰੀ ਵਾਧਾ

ਡੁੱਬਣ ਵਾਲਾ ਤੀਜਾ ਅਮਰੀਕੀ ਬੈਂਕ

ਰਿਪੋਰਟ ਮੁਤਾਬਕ ਜੇ ਫਸਟ ਰਿਪਬਲਿਕ ਬੈਂਕ ਰਿਸੀਵਰਸ਼ਿਪ ’ਚ ਡਿਗ ਜਾਂਦਾ ਹੈ ਤਾਂ ਇਹ ਪਿਛਲੇ ਮਹੀਨਿਆਂ ਦੌਰਾਨ ਡੁੱਬਣ ਵਾਲਾ ਤੀਜਾ ਅਮਰੀਕੀ ਬੈਂਕ ਹੋਵੇਗਾ। ਇਸ ਤੋਂ ਪਹਿਲਾਂ ਅਮਰੀਕਾ ਦੇ ਚੋਟੀ ਦੇ 16 ਬੈਂਕਾਂ ’ਚ ਸ਼ਾਮਲ ਸਿਲੀਕਾਨ ਵੈਲੀ ਬੈਂਕ ਅਤੇ ਸਿਗਨੇਚਰ ਬੈਂਕ ਡੁੱਬ ਚੁੱਕੇ ਹਨ। ਮਾਰਚ ’ਚ 11 ਬੈਂਕਾਂ ਦੇ ਇਕ ਸਮੂਹ ਨੇ ਫਸਟ ਰਿਪਬਲਿਕ ’ਚ 30 ਅਰਬ ਡਾਲਰ ਜਮ੍ਹਾ ਕੀਤੇ ਸਨ ਤਾਂ ਕਿ ਹੱਲ ਲੱਭਣ ਲਈ ਸਮਾਂ ਮਿਲ ਸਕੇ। ਇਨ੍ਹਾਂ ’ਚ ਜੇ. ਪੀ. ਮਾਰਗਨ ਚੈਸ ਐਂਡ ਕੰਪਨੀ, ਸਿਟੀ ਗਰੁੱਪ, ਬੈਂਕ ਆਫ ਅਮਰੀਕਾ, ਵੇਲਸ ਫਾਰਗੋ, ਗੋਲਡਮੈਨ ਸਾਕਸ ਅਤੇ ਮਾਰਗਨ ਸਟੇਨਲੀ ਸ਼ਾਮਲ ਸਨ।

ਸ਼ੇਅਰਾਂ ’ਚ 54 ਫੀਸਦੀ ਤੱਕ ਦੀ ਗਿਰਾਵਟ

ਅਮਰੀਕੀ ਬੈਂਕਿੰਗ ਰੈਗੂਲੇਟਰ ਵਲੋਂ ਫਸਟ ਰਿਪਬਲਿਕ ਬੈਂਕ ਨੂੰ ਸੀਜ਼ ਕਰਨ ਦੀਆਂ ਅਟਕਲਾਂ ’ਤੇ ਬੀਤੇ ਦਿਨ ਸ਼ੁੱਕਰਵਾਰ ਨੂੰ ਨਿਊਯਾਰਕ ਟ੍ਰੇਡਿੰਗ ’ਚ ਬੈਂਕ ਦੇ ਸ਼ੇਅਰਾਂ ’ਚ 54 ਫੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਸੀ। ਉੱਥੇ ਹੀ ਇਸ ਸਾਲ ਹੁਣ ਤੱਕ ਬੈਂਕ ਦੇ ਸ਼ੇਅਰਾਂ ’ਚ 97 ਫੀਸਦੀ ਦੀ ਗਿਰਾਵਟ ਆ ਚੁੱਕੀ ਹੈ ਜਦ ਕਿ ਮਾਰਕੀਟ ਕਲੋਜ ਹੋਣ ’ਤੇ ਬੈਂਕ ਦਾ ਸਟਾਕ 43 ਫੀਸਦੀ ਡਿਗ ਕੇ ਬੰਦ ਹੋਇਆ ਅਤੇ 2.99 ਡਾਲਰ ਪ੍ਰਤੀ ਸ਼ੇਅਰ ਦੇ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚ ਗਿਆ।

ਇਹ ਵੀ ਪੜ੍ਹੋ : Swiggy 'ਤੇ ਆਰਡਰ ਕਰਨਾ ਹੋਇਆ ਮਹਿੰਗਾ, ਹੁਣ ਹਰ ਬੁਕਿੰਗ 'ਤੇ ਦੇਣਾ ਹੋਵੇਗਾ ਵਾਧੂ ਚਾਰਜ

ਰਿਪੋਰਟ ਮੁਤਾਬਕ ਅਮਰੀਕੀ ਬੈਂਕਿੰਗ ਰੈਗੂਲੇਟਰ ਫਸਟ ਰਿਪਬਲਿਕ ਬੈਂਕ ਨੂੰ ਤੁਰੰਤ ਰਿਸੀਵਰਸ਼ਿਪ ਦੇ ਤਹਿਤ ਰੱਖਣ ਦੀ ਤਿਆਰੀ ਕਰ ਰਿਹਾ ਹੈ। ਉੱਥੇ ਹੀ ਅਮਰੀਕੀ ਫੈੱਡਰਲ ਡਿਪਾਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ (ਐੱਫ. ਡੀ. ਆਈ. ਸੀ.) ਨੇ ਫੈਸਲਾ ਕੀਤਾ ਹੈ ਕਿ ਬੈਂਕ ਦੀ ਸਥਿਤੀ ਖਰਾਬ ਹੋ ਗਈ ਹੈ ਅਤੇ ਨਿੱਜੀ ਖੇਤਰ ਦੇ ਮਾਧਿਅਮ ਰਾਹੀਂ ਬਚਾਅ ਲਈ ਹੋਰ ਸਮਾਂ ਨਹੀਂ ਹੈ।

ਗਾਹਕਾਂ ਨੇ ਜਮ੍ਹਾ ਰਾਸ਼ੀ ਕਢਵਾਉਣੀ ਸ਼ੁਰੂ ਕੀਤੀ

ਫਸਟ ਰਿਪਬਲਿਕ ਦੇ ਬੁਲਾਰੇ ਨੇ ਕੈਲੀਫੋਰਨੀਆ ’ਚ ਕਿਹਾ ਕਿ ਅਸੀਂ ਆਪਣੇ ਗਾਹਕਾਂ ਦੀ ਸੇਵਾ ਜਾਰੀ ਰੱਖਦੇ ਹੋਏ ਆਪਣੇ ਰਣਨੀਤਿਕ ਬਦਲਾਂ ਬਾਰੇ ਕਈ ਪਾਰਟੀਆਂ ਨਾਲ ਚਰਚਾ ’ਚ ਲੱਗੇ ਹੋਏ ਹਾਂ। ਐੱਸ. ਵੀ. ਬੀ. ਅਤੇ ਸਿਗਨੇਚਰ ਬੈਂਕ ਦੇ ਪਤਨ ਤੋਂ ਬਾਅਦ ਫਸਟ ਰਿਪਬਲਿਕ ਬੈਂਕ ਇਕ ਵੱਡੇ ਸੰਕਟ ’ਚ ਪੈ ਗਿਆ ਹੈ। ਬੈਂਕ ਦੇ ਸੰਘਰਸ਼ ਕਰਨ ਦੀਆਂ ਖਬਰਾਂ ਦਰਮਿਆਨ ਗਾਹਕਾਂ ਨੇ ਫਸਟ ਰਿਪਬਲਿਕ ’ਚ ਜਮ੍ਹਾ ਆਪਣੀ ਰਾਸ਼ੀ ਕਢਵਾਉਣੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਮਾਰਕ ਜ਼ੁਕਰਬਰਗ ਨੇ ਅਮੀਰਾਂ ਦੀ ਸੂਚੀ 'ਚ ਮੁਕੇਸ਼ ਅੰਬਾਨੀ ਨੂੰ ਪਛਾੜਿਆ, 24 ਘੰਟਿਆਂ 'ਚ ਬਦਲੀ ਗੇਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News