ਫੈਡਰਲ ਰਿਜ਼ਰਵ ਬੈਂਕ ਨੇ ਸਥਿਰ ਰੱਖੀਆਂ ਵਿਆਜ ਦਰਾਂ, ਜਲਦ ਸ਼ੁਰੂ ਹੋਵੇਗੀ ਬਾਂਡ ਦੀ ਖਰੀਦਦਾਰੀ

Thursday, Sep 23, 2021 - 01:12 AM (IST)

ਫੈਡਰਲ ਰਿਜ਼ਰਵ ਬੈਂਕ ਨੇ ਸਥਿਰ ਰੱਖੀਆਂ ਵਿਆਜ ਦਰਾਂ, ਜਲਦ ਸ਼ੁਰੂ ਹੋਵੇਗੀ ਬਾਂਡ ਦੀ ਖਰੀਦਦਾਰੀ

ਨਵੀਂ ਦਿੱਲੀ-ਫੈਡਰਲ ਰਿਜ਼ਰਵ ਨੇ ਬੁੱਧਵਾਰ ਨੂੰ ਬੈਂਚਮਾਰਕ ਵਿਆਜ ਦਰਾਂ ਨੂੰ ਜ਼ੀਰੋ ਦੇ ਕਰੀਬ ਰੱਖਿਆ ਪਰ ਸੰਕੇਤ ਦਿੱਤਾ ਕਿ ਇਸ ਸਾਲ ਲਈ ਉਨ੍ਹਾਂ ਦੇ ਆਰਥਿਕ ਦ੍ਰਿਸ਼ਟੀਕੋਣ 'ਚ ਮਹੱਤਵਪੂਰਨ ਕਟੌਤੀ ਕਰਦੇ ਹੋਏ ਦਰਾਂ 'ਚ ਵਾਧਾ ਉਮੀਦ ਤੋਂ ਥੋੜੀ ਜਲਦੀ ਹੋ ਸਕਦਾ ਹੈ। ਉਨ੍ਹਾਂ ਵੱਡੇ ਪੱਧਰ 'ਤੇ ਕਦਮਾਂ ਨਾਲ ਨੀਤੀ ਨਿਰਧਾਰਣ ਫੈਡਰਲ ਓਪਨ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਨੂੰ ਸੰਕੇਤ ਦਿੱਤਾ ਕਿ ਉਹ ਵਿੱਤੀ ਸਕੰਟ ਦੌਰਾਨ ਕੇਂਦਰੀ ਬੈਂਕ ਵੱਲੋਂ ਪ੍ਰਦਾਨ ਕੀਤੇ ਜਾ ਰਹੇ ਕੁਝ ਪ੍ਰਤੋਸਾਹਨਾਂ ਨੂੰ ਵਾਪਸ ਲੈਣਾ ਸ਼ੁਰੂ ਕਰ ਦੇਣਗੇ। ਹਾਲਾਂਕਿ ਇਹ ਕਦੋਂ ਹੋ ਸਕਦਾ ਹੈ, ਇਸ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ : ਅਮਰੀਕਾ ’ਚ ਟੀਕੇ ਨਹੀਂ ਲਗਵਾਉਣ ਵਾਲਿਆਂ ਨੂੰ ਆਪਣਾ ਨਿਸ਼ਾਨਾ ਬਣਾ ਰਿਹੈ ਕੋਰੋਨਾ

ਐੱਫ.ਓ.ਐੱਮ.ਸੀ. ਦੀ ਬੈਠਕ ਤੋਂ ਬਾਅਦ ਬਿਆਨ 'ਚ ਕਿਹਾ ਗਿਆ ਹੈ ਕਿ ਜੇਕਰ ਪ੍ਰਗਤੀ ਵਪਾਰਕ ਤੌਰ ਨਾਲ ਉਮੀਦ ਮੁਤਾਬਕ ਜਾਰੀ ਰਹਿੰਦੀ ਹੈ ਤਾਂ ਕਮੇਟੀ ਫੈਸਲਾ ਲੈਂਦੀ ਹੈ ਕਿ ਜਾਇਦਾਦ ਖਰੀਦਣ ਦੀ ਗਤੀ 'ਚ ਜਲਦ ਹੀ ਕਮੀ ਆ ਸਕਦੀ ਹੈ। ਹਾਲ ਦੇ ਸੀ.ਐੱਨ.ਬੀ.ਸੀ. ਸਰਵੇਖਣ ਦੇ ਉੱਤਰਦਾਤਾਵਾਂ ਨੇ ਸੰਕੇਤ ਦਿੱਤਾ ਕਿ ਉਹ ਉਮੀਦ ਕਰਦੇ ਹਨ ਕਿ ਨਵੰਬਰ 'ਚ ਬਾਂਡ ਖਰੀਦ ਦਾ ਐਲਾਨ ਕੀਤਾ ਜਾਵੇਗਾ ਅਤੇ ਦਸੰਬਰ ਤੋਂ ਸ਼ੁਰੂ ਹੋਵੇਗੀ।

ਇਹ ਵੀ ਪੜ੍ਹੋ : ਸ਼ੱਕੀ ਚੀਨੀ ਹੈਕਰ ਨੇ ਭਾਰਤੀ ਮੀਡੀਆ ਤੇ ਸਰਕਾਰ ਨੂੰ ਬਣਾਇਆ ਸੀ ਨਿਸ਼ਾਨਾ : ਰਿਪੋਰਟ

ਉਨ੍ਹਾਂ ਉਮੀਦਾਂ ਦੇ ਮੱਦੇਨਜ਼ਰ ਕਮੇਟੀ ਨੇ ਸਰਬਸੰਮਤੀ ਨਾਲ ਛੋਟੀ ਮਿਆਦ ਦਰਾਂ ਨੂੰ ਜ਼ੀਰੋ ਦੇ ਕਰੀਬ ਰੱਖਣ ਲਈ ਵੋਟਿੰਗ ਕੀਤੀ। ਹਾਲਾਂਕਿ, ਜ਼ਿਆਦਾ ਮੈਂਬਰ ਹੁਣ 2022 'ਚ ਪਹਿਲੀ ਵਾਰ ਦਰਾਂ 'ਚ ਵਾਧਾ ਦੇਖ ਰਹੇ ਹਨ। ਜੂਨ 'ਚ ਜਦ ਮੈਂਬਰਾਂ ਨੇ ਆਖਿਰੀ ਵਾਰ ਆਪਣੇ ਆਰਥਿਕ ਅਨੁਮਾਨ ਜਾਰੀ ਕੀਤੇ ਤਾਂ ਇਕ ਮਾਮੂਲੀ ਬਹੁਮਤ ਨਾਲ ਉਸ ਵਾਧੇ ਨੂੰ 2023 'ਚ ਪਾ ਦਿੱਤਾ।

ਇਹ ਵੀ ਪੜ੍ਹੋ : ਪਾਕਿ ਦੇ ਖੈਬਰ ਪਖਤੂਨਖਵਾ 'ਚ ਲੜਕੀਆਂ ਦੇ ਸਕੂਲ 'ਚ ਧਮਾਕਾ, ਕਿਸੇ ਵੀ ਸਮੂਹ ਨੇ ਨਹੀਂ ਲਈ ਜ਼ਿੰਮੇਵਾਰੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News