ਯੂਰਪੀ ਸੰਘ ਰੂਸ ਤੋਂ ਆਉਣ ਵਾਲੇ ਤੇਲ ਦੀ ਕੀਮਤ 60 ਡਾਲਰ ਪ੍ਰਤੀ ਬੈਰਲ ਤੈਅ ਕਰਨ ਦੀ ਤਿਆਰੀ ''ਚ

Friday, Dec 02, 2022 - 02:24 PM (IST)

ਯੂਰਪੀ ਸੰਘ ਰੂਸ ਤੋਂ ਆਉਣ ਵਾਲੇ ਤੇਲ ਦੀ ਕੀਮਤ 60 ਡਾਲਰ ਪ੍ਰਤੀ ਬੈਰਲ ਤੈਅ ਕਰਨ ਦੀ ਤਿਆਰੀ ''ਚ

ਬਰੱਸੇਲਜ਼ : ਯੂਰਪੀ ਸੰਘ ਰੂਸ ਤੋਂ ਆਉਣ ਵਾਲੇ ਤੇਲ 'ਤੇ 60 ਡਾਲਰ ਪ੍ਰਤੀ ਬੈਰਲ ਦੀ ਕੀਮਤ ਸੀਮਾ ਤੈਅ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਕਦਮ ਦਾ ਉਦੇਸ਼ ਗਲੋਬਲ ਬਾਜ਼ਾਰਾਂ ਨੂੰ ਰੂਸੀ ਤੇਲ ਦੀ ਸਪਲਾਈ ਜਾਰੀ ਰੱਖਣ ਦੇ ਨਾਲ ਹੀ ਵਲਾਦੀਮੀਰ ਪੁਤਿਨ ਦੀ ਯੂਕਰੇਨ ਯੁੱਧ ਲਈ ਫੰਡ ਇਕੱਠਾ ਕਰਨ ਦੀ ਸਮਰੱਥਾ ਨੂੰ ਕਮਜ਼ੋਰ ਕਰਨਾ ਹੈ।

ਇਹ ਵੀ ਪੜ੍ਹੋ : ਰੂਸ ਨੇ ਭਾਰਤ ਤੋਂ ਮੰਗੀ ਮਦਦ, ਪ੍ਰਮੁੱਖ ਖੇਤਰਾਂ ਦੇ 500 ਉਤਪਾਦਾਂ ਦੀ ਭੇਜੀ ਸੂਚੀ

ਯੂਰਪੀ ਸੰਘ ਦੇ ਡਿਪਲੋਮੈਟਾਂ ਨੇ ਇਸ ਤਾਜ਼ਾ ਪ੍ਰਸਤਾਵ ਦੀ ਪੁਸ਼ਟੀ ਕੀਤੀ ਹੈ। ਤੇਲ ਦੀ ਘੱਟ ਕੀਮਤ ਤੈਅ ਕਰਨ ਲਈ ਸੋਮਵਾਰ ਦੀ ਆਖਰੀ ਮਿਤੀ ਤੈਅ ਕੀਤੀ ਗਈ ਹੈ। ਰੂਸੀ ਕੱਚੇ ਤੇਲ ਦੀਆਂ ਕੀਮਤਾਂ ਇਸ ਹਫਤੇ 60 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਚਲੀਆਂ ਗਈਆਂ। ਹੁਣ ਜੇਕਰ ਯੂਰਪੀ ਸੰਘ ਆਪਣੀ ਸੀਮਾ $60 ਪ੍ਰਤੀ ਬੈਰਲ ਤੈਅ ਕਰਦਾ ਹੈ ਤਾਂ ਇਹ ਮੌਜੂਦਾ ਕੀਮਤ ਦੇ ਆਸ-ਪਾਸ ਹੋਵੇਗਾ।

ਵੀਰਵਾਰ ਨੂੰ ਅੰਤਰਰਾਸ਼ਟਰੀ ਤੇਲ ਸਟੈਂਡਰਡ ਬ੍ਰੈਂਟ ਕਰੂਡ 87 ਡਾਲਰ ਪ੍ਰਤੀ ਬੈਰਲ 'ਤੇ ਸੀ। ਇਕ ਅਧਿਕਾਰੀ ਨੇ ਕਿਹਾ ਕਿ ਕੀਮਤਾਂ ਨੂੰ ਕੰਟਰੋਲ 'ਚ ਰੱਖਣਾ ਜੰਗ ਨੂੰ ਜਲਦੀ ਖਤਮ ਕਰਨ 'ਚ ਮਦਦਗਾਰ ਹੋਵੇਗਾ, ਜਦੋਂਕਿ ਕੀਮਤ ਸੀਮਾ ਤੈਅ ਨਾ ਹੋਣ 'ਤੇ ਇਹ ਰੂਸ ਲਈ ਫਾਇਦੇਮੰਦ ਹੋਵੇਗਾ। ਦਰਅਸਲ, ਤੇਲ ਰੂਸ ਲਈ ਵਿੱਤੀ ਆਮਦਨ ਦਾ ਇੱਕ ਵੱਡਾ ਸਰੋਤ ਹੈ ਅਤੇ ਨਿਰਯਾਤ ਪਾਬੰਦੀਆਂ ਸਮੇਤ ਕਈ ਹੋਰ ਪਾਬੰਦੀਆਂ ਦੇ ਬਾਵਜੂਦ, ਰੂਸ ਦੀ ਆਰਥਿਕਤਾ ਇਸ ਕਾਰਨ ਮਜ਼ਬੂਤ ​​ਬਣੀ ਹੋਈ ਹੈ।

ਰੂਸ ਪ੍ਰਤੀ ਦਿਨ ਲਗਭਗ 5 ਮਿਲੀਅਨ ਬੈਰਲ ਤੇਲ ਦਾ ਨਿਰਯਾਤ ਕਰਦਾ ਹੈ। ਤੇਲ ਦੀਆਂ ਕੀਮਤਾਂ ਨੂੰ ਕਾਬੂ ਕਰਨ ਵਿੱਚ ਅਸਫਲ ਰਹਿਣ ਦਾ ਗਲੋਬਲ ਤੇਲ ਸਪਲਾਈ ਉੱਤੇ ਵੱਡਾ ਅਸਰ ਪੈ ਸਕਦਾ ਹੈ। ਇਸ ਤੋਂ ਇਲਾਵਾ, ਜੇਕਰ ਰੂਸ ਤੇਲ ਦਾ ਨਿਰਯਾਤ ਬੰਦ ਕਰ ਦਿੰਦਾ ਹੈ, ਤਾਂ ਵਿਸ਼ਵ ਭਰ ਵਿੱਚ ਊਰਜਾ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਜਾਣਗੀਆਂ। ਹਾਲਾਂਕਿ ਪੁਤਿਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਜੇਕਰ ਕੀਮਤ ਸੀਮਾ ਤੈਅ ਹੁੰਦੀ ਹੈ ਤਾਂ ਉਹ ਤੇਲ ਨਹੀਂ ਵੇਚਣਗੇ।

ਇਹ ਵੀ ਪੜ੍ਹੋ : Apple ਪ੍ਰੋਡਕਟਸ ਦੀ ਪ੍ਰੋਡਕਸ਼ਨ ’ਚ ਚੀਨ ਨੂੰ ਪਛਾੜਨ ਦੀ ਕੋਸ਼ਿਸ਼, ਟਾਟਾ ਖ਼ਰੀਦ ਸਕਦੀ ਹੈ ਪਲਾਂਟ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News