ਗਰਮੀਆਂ ਦੀਆਂ ਛੁੱਟੀਆਂ 'ਚ ਹਵਾਈ ਯਾਤਰੀਆਂ ਨੂੰ ਝਟਕਾ, ਇਸ ਕਾਰਨ ਦੁੱਗਣਾ ਹੋਇਆ ਕਿਰਾਇਆ
Wednesday, Jun 07, 2023 - 11:20 AM (IST)
ਨਵੀਂ ਦਿੱਲੀ (ਭਾਸ਼ਾ) - ਏਅਰਲਾਈਨਜ਼ ਨੇ ਹਵਾਈ ਕਿਰਾਇਆ ’ਚ ਵਾਧਾ ਕਰਨ ਦਾ ਐਲਾਨ ਇਕ ਮਹੀਨਾ ਪਹਿਲਾਂ ਹੀ ਕਰ ਦਿੱਤਾ ਸੀ। ਕੰਪਨੀਆਂ ਵਲੋਂ ਹਵਾਈ ਕਿਰਾਏ ’ਚ ਵਾਧਾ ਉਦੋਂ ਸ਼ੁਰੂ ਕੀਤਾ ਗਿਆ, ਜਦੋਂ ਗੋ ਫਸਟ ਆਪਣੀਆਂ ਸਾਰੀਆਂ ਫਲਾਈਟਸ ਨੂੰ ਰੱਦ ਕਰ ਕੇ ਇਨਸਾਲਵੈਂਸੀ ’ਚ ਚਲੀ ਗਈ ਸੀ। ਉਸ ਤੋਂ ਬਾਅਦ ਏਅਰਲਾਈਨ ਕੰਪਨੀਆਂ ਨੇ ਕੁੱਝ ਰੂਟਸ ਦਾ ਕਿਰਾਇਆ ਦੁੱਗਣੇ ਤੋਂ ਵੀ ਜ਼ਿਆਦਾ ਕਰ ਦਿੱਤਾ। ਜਿਸ ਤੋਂ ਬਾਅਦ ਆਮ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ। ਇਕ ਦਿਨ ਪਹਿਲਾਂ ਹੀ ਹਵਾਬਾਜ਼ੀ ਮੰਤਰੀ ਨੇ ਇਨ੍ਹਾਂ ਕੰਪਨੀਆਂ ਨਾਲ ਮੀਟਿੰਗ ਕਰ ਕੇ ਆਪਣੀ ਨਾਰਾਜ਼ਗੀ ਪ੍ਰਗਟਾਈ ਸੀ ਕਿ ਅਤੇ ਕਿਰਾਏ ਨੂੰ ਸਟੇਬਲ ਕਰਨ ਨੂੰ ਕਿਹਾ ਹੈ। ਨਾਲ ਹੀ ਇਹ ਵੀ ਕਿਹਾ ਕਿ ਉਹ ਕਿਰਾਏ ’ਤੇ ਨਜ਼ਰ ਬਣਾਈ ਰੱਖਣਗੇ।
ਇਹ ਵੀ ਪੜ੍ਹੋ : ਦਿੱਲੀ-ਸਾਨ ਫ੍ਰਾਂਸਿਸਕੋ ਏਅਰ ਇੰਡੀਆ ਦੀ ਉਡਾਣ ਦੇ ਇੰਜਣ 'ਚ ਆਈ ਖ਼ਰਾਬੀ, ਰੂਸ 'ਚ ਕੀਤੀ ਐਮਰਜੈਂਸੀ ਲੈਂਡਿੰਗ
300 ਤੋਂ ਵੱਧ ਰੂਟਸ ’ਤੇ ਅਸਰ
ਦੇਸ਼ ਦੇ 300 ਤੋਂ ਵੱਧ ਰੂਟਸ ’ਤੇ ਆਮ ਲੋਕ ਵਧਦੇ ਹਵਾਈ ਕਿਰਾਏ ਤੋਂ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਇਸ ਦਾ ਪ੍ਰਮੁੱਖ ਕਾਰਣ ਹੈ ਗੋ ਫਸਟ ਦਾ ਗਰਾਊਂਡੇਡ ਹੋ ਜਾਣਾ। ਇਨਸਾਲਵੈਂਸੀ ’ਤੇ ਚਲੇ ਜਾਣ ਕਾਰਣ ਏਅਰਲਾਈਨ ਦਾ ਸੰਚਾਲਨ ਬੰਦ ਪਿਆ ਸੀ ਅਤੇ ਉਸ ਦਾ ਅਸਰ 300 ਤੋਂ ਵੱਧ ਰੂਟਾਂ ’ਤੇ ਦੇਖਣ ਨੂੰ ਮਿਲ ਰਿਹਾ ਹੈ। ਉਂਝ ਸਰਕਾਰ ਨੇ ਇਨ੍ਹਾਂ ਰੂਟਸ ਦੀ ਜ਼ਿੰਮੇਵਾਰੀ ਬਾਕੀ ਕੰਪਨੀਆਂ ਨੂੰ ਵੀ ਦਿੱਤੀ ਹੈ। ਉਸ ਤੋਂ ਬਾਅਦ ਏਅਰਲਾਈਨ ਕੰਪਨੀਆਂ ਨੇ ਮਨਮਾਨਾ ਕਿਰਾਇਆ ਵਸੂਲਣਾ ਸ਼ੁਰੂ ਕਰ ਦਿੱਤਾ, ਜਿਸ ਕਾਰਣ ਆਮ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਬੈਂਕ ਆਫ ਬੜੌਦਾ ਦਾ ਗਾਹਕਾਂ ਨੂੰ ਵੱਡਾ ਤੋਹਫ਼ਾ, ਅਜਿਹੀ ਸਹੂਲਤ ਦੇਣ ਵਾਲਾ ਬਣਿਆ ਦੇਸ਼ ਦਾ ਪਹਿਲਾ ਬੈਂਕ
ਇਨ੍ਹਾਂ ਰੂਟਸ ’ਤੇ ਦੇਖਣ ਨੂੰ ਮਿਲ ਰਿਹਾ ਹੈ ਸਭ ਤੋਂ ਵੱਧ ਕਿਰਾਇਆ
ਦੇਸ਼ ’ਚ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਹਨ। ਖ਼ਾਸ ਕਰ ਕੇ ਨਾਰਥ ਇੰਡੀਆ ਵਿਚ ਇਨ੍ਹਾਂ ਦਿਨਾਂ ਦਾ ਕਾਫ਼ੀ ਮਹੱਤਵ ਹੈ। ਇਸ ਦੌਰਾਨ ਫੈਮਿਲੀਜ਼ ਨਾਰਥ ਦੇ ਪਹਾੜੀ ਇਲਾਕਿਆਂ ’ਚ ਘੁੰਮਣ ਜਾਂਦੀਆਂ ਹਨ। ਇਸ ਕਾਰਣ ਇਸ ਰੂਟ ’ਤੇ ਸਭ ਤੋਂ ਵੱਧ ਕਿਰਾਇਆ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ-ਸ਼੍ਰੀਨਗਰ, ਦਿੱਲੀ-ਲੇਹ ਦੇ ਕਿਰਾਏ ’ਚ ਦੁੱਗਣੇ ਤੋਂ ਵੀ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ ਤੋਂ ਲੇਹ ਦਾ ਕਿਰਾਇਆ 50,000 ਰੁਪਏ ਤੱਕ ਪੁੱਜ ਗਿਆ ਹੈ, ਜਦਕਿ ਦਿੱਲੀ-ਸ਼੍ਰੀਨਗਰ ਲਈ 30 ਤੋਂ 40 ਹਜ਼ਾਰ ਰੁਪਏ ਤੱਕ ਦਾ ਭੁਗਤਾਨ ਕਰਨਾ ਪੈ ਰਿਹਾ ਹੈ। ਦਿੱਲੀ ਤੋਂ ਮੁੰਬਈ ਦਾ ਕਿਰਾਇਆ 30,000 ਰੁਪਏ ਤੱਕ ਪੁੱਜ ਗਿਆ ਹੈ। ਦਿੱਲੀ-ਪਟਨਾ ਦਾ ਕਿਰਾਇਆ 20,000 ਰੁਪਏ ਨੂੰ ਪਾਰ ਕਰ ਗਿਆ ਹੈ। ਇੱਥੋਂ ਤੱਕ ਕਿ ਮੁੰਬਈ-ਕਾਨਪੁਰ ਅਤੇ ਦਿੱਲੀ-ਲਖਨਾਊ ਦਾ ਕਿਰਾਇਆ 18,000 ਤੋਂ ਵੱਧ ਪੁੱਜ ਗਿਆ ਹੈ।
ਇਹ ਵੀ ਪੜ੍ਹੋ : ਬੈਕਾਂ 'ਚ ਪਏ 48,263 ਕਰੋੜ ਰੁਪਏ, ਕੀ ਤੁਹਾਡੇ ਤਾਂ ਨਹੀਂ? RBI ਨੇ ਸ਼ੁਰੂ ਕੀਤੀ 100 ਦਿਨ 100 ਭੁਗਤਾਨ' ਮੁਹਿੰਮ
ਲਗਾਤਾਰ ਵਧ ਰਹੀ ਹੈ ਹਵਾਈ ਮੁਸਾਫ਼ਰਾਂ ਦੀ ਗਿਣਤੀ
ਉੱਥੇ ਹੀ ਦੂਜੇ ਪਾਸੇ ਬੀਤੇ ਕੁੱਝ ਸਮੇਂ ਤੋਂ ਹਵਾਈ ਮੁਸਾਫ਼ਰਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਮਈ ਦੇ ਮਹੀਨੇ ’ਚ ਇਹ ਰਿਕਾਰਡ ਪੱਧਰ ਨੂੰ ਪਾਰ ਕਰ ਗਿਆ। ਭਾਰਤੀ ਏਅਰਲਾਈਨਜ਼ ਨੇ ਮਈ ’ਚ ਲਗਭਗ 13.2 ਮਿਲੀਅਨ ਯਾਤਰੀਆਂ ਨੂੰ ਢੋਇਆ, ਜੋ ਦਸੰਬਰ 2019 ਵਿਚ 13.02 ਮਿਲੀਅਨ ਦੇ ਪਿਛਲੇ ਰਿਕਾਰਡ ਨੂੰ ਪਾਰ ਕਰ ਗਿਆ। ਮਈ ’ਚ ਘਰੇਲੂ ਏਅਰ ਟ੍ਰੈਫਿਕ ਵੀ ਇਕ ਸਾਲ ਪਹਿਲਾਂ ਦੀ ਮਿਆਦ ਦੀ ਤੁਲਣਾ ’ਚ 15 ਫ਼ੀਸਦੀ ਵੱਧ ਹੈ ਅਤੇ ਅਪ੍ਰੈਲ ਤੋਂ 2 ਫ਼ੀਸਦੀ ਤੋਂ ਜ਼ਿਆਦਾ ਵਧ ਗਿਆ ਹੈ।
ਨੋਟ - ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ