ਮਾਸਟਰ ਕਾਰਡ ਤੇ ਵੀਜ਼ਾ ਦਾ ਦਬਦਬਾ ਹੋਵੇਗਾ ਖ਼ਤਮ, ਦੁਨੀਆ ਭਰ ਵਿਚ ਖ਼ਰੀਦਦਾਰੀ ਕਰਨੀ ਹੋਵੇਗੀ ਆਸਾਨ
Tuesday, Aug 01, 2023 - 03:51 PM (IST)
ਨਵੀਂ ਦਿੱਲੀ : ਭਾਰਤ ਨੇ ਡਾਲਰ 'ਤੇ ਨਿਰਭਰਤਾ ਖ਼ਤਮ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜੀ-20 ਦੇਸ਼ਾਂ ਦੇ ਜ਼ਰੀਏ, ਭਾਰਤ ਨੇ ਦੁਨੀਆ ਦੀ ਅਰਥਵਿਵਸਥਾ ਦੇ 80 ਫੀਸਦੀ ਹਿੱਸੇ ਨੂੰ ਡਿਜੀਟਲ ਭੁਗਤਾਨ ਲਈ ਉਤਸ਼ਾਹਿਤ ਕੀਤਾ ਹੈ। ਰੂਸ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਨਾਲ ਸਥਾਨਕ ਮੁਦਰਾ ਵਿੱਚ ਵਪਾਰ ਸ਼ੁਰੂ ਕਰਨ ਲਈ ਸਹਿਮਤੀ ਬਣੀ ਹੈ ਅਤੇ ਜਲਦੀ ਹੀ ਇੰਡੋਨੇਸ਼ੀਆ ਨਾਲ ਸਥਾਨਕ ਮੁਦਰਾ ਵਿੱਚ ਵਪਾਰ ਸ਼ੁਰੂ ਹੋ ਸਕਦਾ ਹੈ। ਅਫ਼ਰੀਕਾ ਦੇ ਬਹੁਤ ਸਾਰੇ ਦੇਸ਼ ਰੁਪਏ ਵਿੱਚ ਕਾਰੋਬਾਰ ਕਰਨ ਲਈ ਆਪਣੀ ਦਿਲਚਸਪੀ ਦਿਖਾ ਦਿਖਾਈ ਹੈ। ਜੀ-20 ਦੇਸ਼ਾਂ ਵਿਚਾਲੇ ਲਗਭਗ ਇਕ ਸਹਿਮਤੀ ਹੋ ਚੁੱਕੀ ਹੈ ਕਿ ਇਸ ਵਿਚ ਸਿਰਫ ਇਕ ਘੰਟੇ ਦਾ ਸਮਾਂ ਲੱਗੇਗਾ।
ਇਹ ਵੀ ਪੜ੍ਹੋ : ਟੈਕਸ ਵਿਭਾਗ ਤੋਂ ਮਿਲ ਰਹੇ GST ਦੇ ਨੋਟਿਸਾਂ ਕਾਰਣ ਕੰਪਨੀਆਂ ਪ੍ਰੇਸ਼ਾਨ, ਜਵਾਬ ਦੇਣਾ ਹੋ ਰਿਹੈ ਮੁਸ਼ਕਲ
ਅਜਿਹਾ ਉਦੋਂ ਹੀ ਸੰਭਵ ਹੈ ਜਦੋਂ ਇਨ੍ਹਾਂ ਦੇਸ਼ਾਂ ਦੀ ਆਪਣੀ ਡਿਜ਼ੀਟਲ ਕਰੰਸੀ ਹੋਵੇ ਅਤੇ ਯੂ.ਪੀ.ਆਈ. ਵਰਗੀ ਡਿਜੀਟਲ ਅਦਾਇਗੀ ਪ੍ਰਣਾਲੀ ਹੋਵੇ। ਭਾਰਤ ਇਨ੍ਹਾਂ ਦੋਵਾਂ ਹੀ ਕੰਮਾਂ ਵਿਚ ਹੋਰ ਦੇਸ਼ਾਂ ਦੀ ਅਗਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ। ਮੌਜੂਦਾ ਸਮੇਂ ਅੰਤਰਰਾਸ਼ਟਰੀ ਲੈਣ-ਦੇਣ ਲਈ ਕਈ ਘੰਟੇ ਲਗਦੇ ਹਨ ਅਤੇ ਭਗੌਲਿਕ ਸਮੇਂ ਵਿਚ ਫਰਕ ਹੋਣ ਕਾਰਨ ਕਈ ਵਾਰ ਪੂਰਾ ਦਿਨ ਲੱਗ ਜਾਂਦਾ ਹੈ।
ਇਹ ਵੀ ਪੜ੍ਹੋ : ਮਣੀਪੁਰ ਵਿਚ ਵਿਗੜੇ ਹਾਲਾਤ ਦਾ ਅਸਰ ਲੁਧਿਆਣੇ ਦੇ ਹੌਜਰੀ ਉਦਯੋਗ 'ਤੇ, ਨਹੀਂ ਮਿਲਿਆ ਸਰਦੀਆਂ ਦਾ ਕੋਈ ਆਰਡਰ
ਅੰਤਰਰਾਸ਼ਟਰੀ ਲੈਣ-ਦੇਣ ਲਈ ਸੋਸਾਇਟੀ ਆਫ਼ ਵਰਲਡ ਵਾਈਡ ਇੰਟਰਬੈਂਕ ਫਾਇਨਾਂਸ਼ਿਅਲ ਟੈਲੀਕਮਿਊਨੀਕੇਸ਼ਨ(ਸਵਿੱਫਟ) ਪ੍ਰਣਾਲੀ ਦਾ ਇਸਤੇਮਾਲ ਹੁੰਦਾ ਹੈ। ਸਵਿੱਫਟ ਭੁਗਤਾਨ ਲਈ ਗਲੋਬਲ ਪ੍ਰਣਾਲੀ ਵਿਚ ਮੈਸੇਜਿੰਗ ਦਾ ਕੰਮ ਕਰਦਾ ਹੈ। ਰਿਜ਼ਰਵ ਬੈਂਕ ਵੀ ਆਪਣਾ ਮੈਸੇਜਿੰਗ ਸਿਸਟਮ ਵਿਕਸਤ ਕਰ ਚੁੱਕਾ ਹੈ।
ਡਾਲਰ ਦੀ ਨਿਰਭਰਤਾ ਘੱਟ ਕਰਨ ਨਾਲ ਅਮਰੀਕਾ ਵਲੋਂ ਵਿਆਜ ਦਰਾਂ ਵਿਚ ਵਾਧੇ ਕਾਰਨ ਵਿਦੇਸ਼ੀ ਨਿਵੇਸ਼ਕਾਂ ਦੇ ਭਾਰਤੀ ਬਾਜ਼ਾਰ 'ਚੋਂ ਨਿਕਲਣ 'ਤੇ ਗਿਰਾਵਟ ਵਰਗੀਆਂ ਘਟਨਾਵਾਂ ਘੱਟ ਹੋਣਗੀਆਂ। ਲੈਣ-ਦੇਣ ਲਾਗਤ ਵਿਚ ਵੀ ਕਮੀ ਆਵੇਗੀ ਅਤੇ ਦੂਜੇ ਦੇਸ਼ਾਂ ਨਾਲ ਕਾਰੋਬਾਰ ਦੇ ਮੌਕੇ ਵਧਣਗੇ। ਮੌਜੂਦਾ ਸਮੇਂ 'ਚ ਡਾਲਰ 'ਤੇ ਨਿਰਭਰਤਾ ਹੋਣ ਕਾਰਨ ਕਾਰੋਬਾਰ ਕਰਨ ਵਿਚ ਕਈ ਸਮੱਸਿਆਵਾਂ ਆਉਂਦੀਆਂ ਹਨ।
ਇਹ ਵੀ ਪੜ੍ਹੋ : 2030 ਤੱਕ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ ’ਚ ਹੋਵੇਗਾ 70 ਫ਼ੀਸਦੀ ਦਾ ਵਾਧਾ
ਮਾਸਟਰ ਕਾਰਡ ਅਤੇ ਵੀਜ਼ਾ ਦਾ ਦਬਦਬਾ ਹੋਵੇਗਾ ਖ਼ਤਮ
ਭਾਰਤ ਯੂਪੀਆਈ ਡਿਜੀਟਲ ਪ੍ਰਣਾਲੀ ਜ਼ਰੀਏ ਭੁਗਤਾਨ ਲਈ ਸਿੰਗਾਪੁਰ, ਫਰਾਂਸ , ਜਾਪਾਨ, ਬ੍ਰਾਜ਼ੀਲ , ਇੰਡੋਨੇਸ਼ੀਆ ਸਮੇਤ ਕਈ ਦੇਸ਼ਾਂ ਨਾਲ ਸਮਝੌਤਾ ਕਰ ਚੁੱਕਾ ਹੈ। ਬਹੁਤ ਜਲਦੀ ਅਮਰੀਕਾ ਅਤੇ ਆਸਟ੍ਰੇਲਿਆ ਵਿਚ ਯੂਪੀਆਈ ਨਾਲ ਭੁਗਤਾਨ ਦੀ ਸਹੂਲਤ ਸ਼ੁਰੂ ਹੋ ਸਕਦੀ ਹੈ। ਮਾਹਰਾਂ ਮੁਤਾਬਕ ਦੋਵਾਂ ਦੇਸ਼ਾਂ ਵਿਚ ਯੂਪੀਆਈ ਦੇ ਸਿਸਟਮ ਵਿਚ ਆਉਣ ਨਾਲ ਦੁਨੀਆ ਭਰ ਵਿਚ ਮਾਸਟਰ ਕਾਰਡ ਅਤੇ ਵੀਜ਼ਾ ਦੀ ਜ਼ਰੂਰਤ ਨਹੀਂ ਰਹਿ ਜਾਵੇਗੀ। ਘੁੰਮਣ ਜਾਣ ਤੋਂ ਲੈ ਕੇ ਦੁਨੀਆ ਭਰ ਦੇ ਦੇਸ਼ਾਂ ਵਿਚ ਖ਼ਰੀਦਦਾਰੀ ਲਈ ਡਾਲਰ ਦੀ ਜ਼ਰੂਰਤ ਨਹੀਂ ਰਹਿ ਜਾਵੇਗੀ।
ਇਹ ਵੀ ਪੜ੍ਹੋ : ਚਾਂਦੀ ਨਾਲੋਂ 5 ਗੁਣਾ ਮਹਿੰਗਾ ਹੋਇਆ ਕੇਸਰ, ਜਾਣੋ ਦੋਵੇਂ ਕੀਮਤੀ ਵਸਤੂਆਂ ਦੇ ਭਾਅ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8