ਕਰੰਸੀ ਮਾਰਕੀਟ ਦੇ ‘ਕੁਰੂਕਸ਼ੇਤਰ’ ’ਚ ਡਾਲਰ ਦਾ ਕੰਮ ਤਮਾਮ, ਰੁਪਏ ਦੇ ਸਾਹਮਣੇ ਹੋਇਆ ਧੜੰਮ

Wednesday, Aug 20, 2025 - 11:57 AM (IST)

ਕਰੰਸੀ ਮਾਰਕੀਟ ਦੇ ‘ਕੁਰੂਕਸ਼ੇਤਰ’ ’ਚ ਡਾਲਰ ਦਾ ਕੰਮ ਤਮਾਮ, ਰੁਪਏ ਦੇ ਸਾਹਮਣੇ ਹੋਇਆ ਧੜੰਮ

ਮੁੰਬਈ (ਭਾਸ਼ਾ) - ਕਰੰਸੀ ਮਾਰਕੀਟ ਦੇ ‘ਕੁਰੂਕਸ਼ੇਤਰ’ ’ਚ ਕਈ ਦਿਨਾਂ ਤੋਂ ਰੁਪਏ ਅਤੇ ਡਾਲਰ ਵਿਚਾਲੇ ਇਕ ਅਜਿਹੀ ਜੰਗ ਛਿੜੀ ਹੋਈ ਸੀ, ਜਿਸ ’ਚ ਲਗਾਤਾਰ ਡਾਲਰ ਨੂੰ ਜਿੱਤ ਮਿਲਦੀ ਜਾ ਰਹੀ ਸੀ ਪਰ ਬੀਤੇ 2 ਕਾਰੋਬਾਰੀ ਦਿਨਾਂ ਤੋਂ ਡਾਲਰ ਦੇ ਮੁਕਾਬਲੇ ’ਚ ਰੁਪਏ ਨੂੰ ਚੰਗੀ ਖਾਸੀ ਜਿੱਤ ਹਾਸਲ ਹੋ ਰਹੀ ਹੈ।

ਜੇਕਰ ਗੱਲ ਮੰਗਲਵਾਰ ਦੀ ਕਰੀਏ ਤਾਂ ਰੁਪਏ ਨੇ ਡਾਲਰ ਦੇ ਸਾਹਮਣੇ ਅਜਿਹੀ ਮਜ਼ਬੂਤੀ ਵਿਖਾਈ ਹੈ, ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਗਿਆ ਹੈ। ਉਸ ਦਾ ਕਾਰਨ ਹੈ ਕਿ ਪੀ. ਐੱਮ. ਨਰਿੰਦਰ ਮੋਦੀ ਨੇ ਜੀ. ਐੱਸ. ਟੀ. ਰਿਫਾਰਮ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ :     ਸਾਵਧਾਨ! ਖੇਡੀ Online Game ਤਾਂ ਮਿਲੇਗੀ ਸਜਾ, ਕੈਬਨਿਟ ਨੇ ਪਾਸ ਕੀਤਾ ਨਵਾਂ ਬਿੱਲ

ਉਥੇ ਹੀ ਉਸ ਤੋਂ ਬਾਅਦ ਟਰੰਪ ਅਤੇ ਪੁਤਿਨ ਦੀ ਬੈਠਕ ਤੋਂ ਬਾਅਦ ਜੋ ਸੰਕੇਤ ਮਿਲੇ, ਉਸ ਤੋਂ ਸਾਫ ਹੈ ਕਿ ਭਾਰਤ ’ਤੇ ਹੁਣ ਐਕਸਟ੍ਰਾ ਟੈਰਿਫ ਨਹੀਂ ਲੱਗੇਗਾ, ਜਿਸ ਦੀ ਵਜ੍ਹਾ ਨਾਲ ਕਰੰਸੀ ਮਾਰਕੀਟ ਨਿਵੇਸ਼ਕਾਂ ਦੇ ਸੈਂਟੀਮੈਂਟਸ ’ਚ ਪਾਜ਼ਟੀਵਿਟੀ ਦੇਖਣ ਨੂੰ ਮਿਲੀ ਹੈ। ਨਾਲ ਹੀ ਉਮੀਦ ਬਣ ਗਈ ਹੈ ਕਿ ਆਉਣ ਵਾਲੇ ਦਿਨਾਂ ’ਚ ਰੁਪਿਆ ਡਾਲਰ ਦੇ ਮੁਕਾਬਲੇ ਹੋਰ ਬਿਹਤਰ ਸਥਿਤੀ ’ਚ ਦਿਖਾਈ ਦੇ ਸਕਦਾ ਹੈ।

ਇਹ ਵੀ ਪੜ੍ਹੋ :     Gold ਦੀ ਵਧੀ ਚਮਕ, Silver ਦੀ ਡਿੱਗੀ ਕੀਮਤ, ਜਾਣੋ 24K-22K ਦੀ ਕੀਮਤ

ਲਗਾਤਾਰ ਦੂਜੇ ਦਿਨ ਰੁਪਏ ’ਚ ਵਾਧਾ

ਜੀ. ਐੱਸ. ਟੀ. ਰਿਫਾਰਮ ਨੂੰ ਲੈ ਕੇ ਆਸ਼ਾਵਾਦ ਅਤੇ ਪਾਜ਼ੇਟਿਵ ਹੋਏ ਸ਼ੇਅਰ ਬਾਜ਼ਾਰ ਕਾਰਨ ਅੱਜ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 40 ਪੈਸੇ ਵਧ ਕੇ 86.99 ’ਤੇ ਬੰਦ ਹੋਇਆ। ਖਾਸ ਗੱਲ ਤਾਂ ਇਹ ਹੈ ਕਿ ਰੁਪਿਆ ਕਈ ਦਿਨਾਂ ਤੋਂ ਬਾਅਦ 87 ਦੇ ਲੈਵਲ ਤੋਂ ਹੇਠਾਂ ਦਿਖਾਈ ਦਿੱਤਾ ਹੈ।

ਫਾਰੇਨ ਕਰੰਸੀ ਮਾਰਕੀਟ ਟਰੇਡਰਜ਼ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ’ਚ ਬੈਠਕ ਤੋਂ ਬਾਅਦ ਅਮਰੀਕਾ ਵੱਲੋਂ ਵਾਧੂ ਟੈਰਿਫ ਨੂੰ ਲੈ ਕੇ ਚਿੰਤਾ ਘੱਟ ਹੋਣ ਨਾਲ ਬਾਜ਼ਾਰ ਦੀ ਧਾਰਨਾ ’ਚ ਤੇਜ਼ੀ ਆਈ ਹੈ, ਜਿਸ ਨਾਲ ਰੁਪਏ ’ਚ ਸਾਕਾਰਾਤਮਕ ਰੁਖ ਰਹਿਣ ਦੀ ਉਮੀਦ ਹੈ।

ਇਹ ਵੀ ਪੜ੍ਹੋ :     ਸਿਰਫ਼ 2 ਲੱਖ ਰੁਪਏ 'ਤੇ ਇਹ ਬੈਂਕ ਦੇ ਰਿਹੈ 30,908 ਦਾ ਪੱਕਾ ਮੁਨਾਫ਼ਾ, ਜਾਣੋ ਵਿਆਜ ਦਰਾਂ ਅਤੇ ਸ਼ਰਤਾਂ

ਇੰਟਰਬੈਂਕ ਫਾਰੇਨ ਕਰੰਸੀ ਐਕਸਚੇਂਜ ਮਾਰਕੀਟ ’ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 87.24 ’ਤੇ ਖੁੱਲ੍ਹਿਆ, ਕਾਰੋਬਾਰ ਦੌਰਾਨ 87.31 ਦੇ ਹੇਠਲੇ ਪੱਧਰ ਅਤੇ 86.92 ਦੇ ਉੱਚੇ ਪੱਧਰ ਨੂੰ ਛੂਹਿਆ ਅਤੇ 86.99 (ਅਸਥਾਈ) ’ਤੇ ਬੰਦ ਹੋਇਆ, ਜੋ ਪਿਛਲੇ ਬੰਦ ਭਾਅ ਤੋਂ 40 ਪੈਸੇ ਦਾ ਵਾਧਾ ਦਰਸਾਉਂਦਾ ਹੈ। ਸੋਮਵਾਰ ਨੂੰ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 20 ਪੈਸੇ ਵਧ ਕੇ 87.39 ’ਤੇ ਬੰਦ ਹੋਇਆ ਸੀ। ਇਸ ਦਾ ਮਤਲੱਬ ਹੈ ਕਿ ਰੁਪਏ ’ਚ 2 ਕਾਰੋਬਾਰੀ ਦਿਨਾਂ ’ਚ 60 ਪੈਸੇ ਦਾ ਵਾਧਾ ਦੇਖਣ ਨੂੰ ਮਿਲ ਚੁੱਕਾ ਹੈ।

ਇਹ ਵੀ ਪੜ੍ਹੋ :    ਆਯੁਸ਼ਮਾਨ ਕਾਰਡ ਤਹਿਤ ਮੁਫ਼ਤ ਇਲਾਜ ਲਈ ਕਿੰਨੀ ਹੈ ਸਮਾਂ ਮਿਆਦ, ਜਾਣੋ ਕਦੋਂ ਤੱਕ ਮਿਲ ਸਕਦੀ ਹੈ ਸਹੂਲਤ 
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News