Paytm ਐਪ 'ਤੇ ਨਿਰਦੇਸ਼ਾਂ ਦਾ ਕੋਈ ਅਸਰ ਨਹੀਂ, RBI ਨੇ ਜਾਰੀ ਕੀਤਾ ਸਪੱਸ਼ਟੀਕਰਨ

Friday, Feb 09, 2024 - 12:18 PM (IST)

ਬਿਜ਼ਨੈੱਸ ਡੈਸਕ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਵੀਰਵਾਰ ਨੂੰ ਕਿਹਾ ਕਿ ਰੈਗੂਲੇਟਰੀ ਕਾਰਵਾਈ ਪੇਟੀਐੱਮ ਪੇਮੈਂਟ ਬੈਂਕ ਲਿਮਟਿਡ (ਪੀਪੀਬੀਐੱਲ) ਦੇ ਖ਼ਿਲਾਫ਼ ਹੋਈ ਹੈ ਅਤੇ ਪੇਟੀਐੱਮ ਐਪ ਇਸ ਨਾਲ ਪ੍ਰਭਾਵਿਤ ਨਹੀਂ ਹੋਵੇਗਾ। ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਸਵਾਮੀਨਾਥਨ ਜੇ ਨੇ ਮੁਦਰਾ ਨੀਤੀ ਕਮੇਟੀ (ਐੱਮਪੀਸੀ) ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, "ਇੱਕ ਸਪੱਸ਼ਟੀਕਰਨ ਦੇਣਾ ਹੈ, ਇਹ ਵਿਸ਼ੇਸ਼ ਕਾਰਵਾਈ ਪੇਟੀਐਮ ਪੇਮੈਂਟਸ ਬੈਂਕ ਦੇ ਵਿਰੁੱਧ ਹੈ ਅਤੇ ਇਸਨੂੰ ਪੇਟੀਐੱਮ ਐਪ ਨਾਲ ਲਿੰਕ ਨਾ ਕਰੋ।"

ਇਹ ਵੀ ਪੜ੍ਹੋ - Amazon ਤੇ Flipkart ਨੂੰ ਟੱਕਰ ਦੇਣ ਦੀ ਤਿਆਰੀ 'ਚ ਸਰਕਾਰ, ਹੁਣ ਵੇਚੇਗੀ ਅਗਰਬਤੀ ਤੇ ਟੁੱਥਬਰੱਸ਼

ਐਪ 'ਤੇ ਇਸ ਕਾਰਵਾਈ ਦਾ ਕੋਈ ਅਸਰ ਨਹੀਂ ਪਵੇਗਾ। ਇਹ ਪੁੱਛੇ ਜਾਣ 'ਤੇ ਕਿ ਕੀ ਹੋਰ ਬੈਂਕ ਪੇਟੀਐੱਮ ਵਾਲੇਟ ਨਾਲ ਸਾਂਝੇਦਾਰੀ ਕਰ ਸਕਦੇ ਹਨ, ਉਨ੍ਹਾਂ ਕਿਹਾ ਕਿ ਇਹ ਇਕ ਵਪਾਰਕ ਫ਼ੈਸਲਾ ਹੈ ਅਤੇ ਬੈਂਕਾਂ ਨੂੰ ਆਪਣੀ ਬੋਰਡ ਦੁਆਰਾ ਪ੍ਰਵਾਨਿਤ ਨੀਤੀ ਦੇ ਅਨੁਸਾਰ ਲੋੜੀਂਦੀ ਪ੍ਰਕਿਰਿਆ ਪੂਰੀ ਕਰਨੀ ਪਵੇਗੀ। ਉਨ੍ਹਾਂ ਕਿਹਾ, ''ਮੈਨੂੰ ਪੂਰਾ ਭਰੋਸਾ ਹੈ ਕਿ ਜੇਕਰ ਉਨ੍ਹਾਂ ਨੂੰ ਭਾਈਵਾਲੀ ਕਰਨੀ ਪਈ ਤਾਂ ਉਹ ਜ਼ਰੂਰੀ ਪ੍ਰਕਿਰਿਆ ਨੂੰ ਪੂਰਾ ਕਰਨਗੇ।'' ਪੇਟੀਐਮ ਪੇਮੈਂਟਸ ਬੈਂਕ ਦੁਆਰਾ ਗੈਰ-ਪਾਲਣਾ ਦੇ ਵਧਦੇ ਮਾਮਲਿਆਂ ਅਤੇ ਇਸਦੀ ਨਿਗਰਾਨੀ ਨਾਲ ਸਬੰਧਤ ਚਿੰਤਾਵਾਂ ਦੇ ਕਾਰਨ, ਆਰਬੀਆਈ ਨੇ 1 ਮਾਰਚ, 2024 ਤੋਂ ਆਪਣੇ ਜ਼ਿਆਦਾਤਰ ਕਾਰਜਾਂ ਨੂੰ ਰੋਕਣ ਦਾ ਫ਼ੈਸਲਾ ਕੀਤਾ ਹੈ

ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਨਹੀਂ ਮਿਲੇਗੀ ਅਜੇ ਰਾਹਤ, ਕਰਨਾ ਪੈ ਸਕਦੈ ਲੰਬਾ ਇੰਤਜ਼ਾਰ

ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀਰਵਾਰ ਨੂੰ ਕਿਹਾ ਕਿ ਪੇਟੀਐੱਮ ਮਾਮਲੇ 'ਚ ਪ੍ਰਸ਼ਾਸਨ ਦੇ ਪੱਧਰ ਨੂੰ ਲੈ ਕੇ ਚਿੰਤਾਵਾਂ ਹਨ। ਕੋਈ ਮੁੱਦਾ ਨਹੀਂ ਹੈ ਅਤੇ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਪੇਮੈਂਟ ਬੈਂਕ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਦਾਸ ਨੇ ਕਿਹਾ ਕਿ ਆਰਬੀਆਈ ਇੱਕ ਜ਼ਿੰਮੇਵਾਰ ਰੈਗੂਲੇਟਰ ਹੈ। ਉਨ੍ਹਾਂ ਸਵਾਲੀਆ ਲਹਿਜੇ ਵਿੱਚ ਪੁੱਛਿਆ ਕਿ ਜੇਕਰ ਆਰਬੀਆਈ ਦੇ ਦਾਇਰੇ ਵਿੱਚ ਆਉਂਦੀਆਂ ਵਿੱਤੀ ਸੰਸਥਾਵਾਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੀਆਂ ਹਨ ਤਾਂ ਕੇਂਦਰੀ ਬੈਂਕ ਨੂੰ ਕਿਸੇ ਇਕਾਈ ਖ਼ਿਲਾਫ਼ ਕਾਰਵਾਈ ਕਰਨ ਦੀ ਕੀ ਲੋੜ ਹੈ।

ਇਹ ਵੀ ਪੜ੍ਹੋ - ਇੱਕ ਪੈਨ ਕਾਰਡ ਨਾਲ ਜੋੜੇ 1000 ਤੋਂ ਵੱਧ ਖਾਤੇ, ਇੰਝ RBI ਦੇ ਰਾਡਾਰ 'ਤੇ ਆਇਆ Paytm ਪੇਮੈਂਟਸ ਬੈਂਕ

ਉਨ੍ਹਾਂ ਨੇ ਕਿਹਾ, “ਆਰਬੀਆਈ ਸੰਸਥਾਵਾਂ ਨਾਲ ਦੁਵੱਲੇ ਆਧਾਰ 'ਤੇ ਕੰਮ ਕਰਦਾ ਹੈ। ਉਨ੍ਹਾਂ ਨੂੰ ਲੋੜੀਂਦਾ ਸਮਾਂ ਦੇ ਕੇ ਨਿਯਮਾਂ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕਰਦਾ ਹੈ। ਨਿਗਰਾਨੀ ਪੱਧਰ 'ਤੇ ਕਾਰਵਾਈ ਉਦੋਂ ਹੀ ਕੀਤੀ ਜਾਂਦੀ ਹੈ ਜਦੋਂ ਸਬੰਧਤ ਇਕਾਈ ਦੁਆਰਾ ਲੋੜੀਂਦੇ ਕਦਮ ਨਹੀਂ ਚੁੱਕੇ ਜਾਂਦੇ ਹਨ।" ਦਾਸ ਨੇ ਕਿਹਾ, "ਜਦੋਂ ਨਿਯੰਤ੍ਰਿਤ ਇਕਾਈ (ਬੈਂਕ ਅਤੇ NBFC) ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕਰਦੇ, ਤਾਂ ਅਸੀਂ ਕੰਮਕਾਜ 'ਤੇ ਪਾਬੰਦੀਆਂ ਲਗਾਉਣ ਲਈ ਕਦਮ ਚੁੱਕਦੇ ਹਾਂ।" ਇਹ ਕਾਰਵਾਈ ਸਿਸਟਮ ਪੱਧਰ 'ਤੇ ਸਥਿਰਤਾ ਜਾਂ ਜਮ੍ਹਾਕਰਤਾਵਾਂ ਜਾਂ ਗਾਹਕਾਂ ਦੇ ਹਿੱਤਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਕੀਤੀ ਗਈ ਹੈ। ਗਵਰਨਰ ਦਾਸ ਨੇ ਵਿੱਤੀ ਖੇਤਰ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਕੇਂਦਰੀ ਬੈਂਕ ਦੀ ਵਚਨਬੱਧਤਾ ਨੂੰ ਦੁਹਰਾਇਆ। ਇਸ ਬਾਰੇ ‘ਕੋਈ ਸ਼ੱਕ’ ਨਹੀਂ ਹੋਣਾ ਚਾਹੀਦਾ।

ਇਹ ਵੀ ਪੜ੍ਹੋ - ਵੱਡੀ ਖ਼ਬਰ: RBI ਨੇ 2024 ਦੀ ਪਹਿਲੀ ਬੈਠਕ 'ਚ ਵੀ ਰੈਪੋ ਰੇਟ 'ਚ ਨਹੀਂ ਕੀਤਾ ਕੋਈ ਬਦਲਾਅ

ਉਨ੍ਹਾਂ ਕਿਹਾ ਕਿ ਆਰਬੀਆਈ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਕੇਂਦਰੀ ਬੈਂਕ ਚਿੰਤਾਵਾਂ ਨੂੰ ਦੂਰ ਕਰਨ ਲਈ ਅਗਲੇ ਹਫ਼ਤੇ FAQ (ਅਕਸਰ ਪੁੱਛੇ ਜਾਣ ਵਾਲੇ ਸਵਾਲ) ਜਾਰੀ ਕਰੇਗਾ। ਆਰਬੀਆਈ ਦੇ ਡਿਪਟੀ ਗਵਰਨਰ ਸਵਾਮੀਨਾਥਨ ਜੇ ਨੇ ਕਿਹਾ ਕਿ ਵਿੱਤੀ ਤਕਨਾਲੋਜੀ (ਫਿਨਟੇਕ) ਵਿਰੁੱਧ ਕਾਰਵਾਈ ਨਿਯਮਾਂ ਦੀ ਲਗਾਤਾਰ ਗੈਰ-ਪਾਲਣਾ ਕਾਰਨ ਕੀਤੀ ਗਈ ਹੈ। Paytm ਦੀ ਮੂਲ ਕੰਪਨੀ One97 Communications ਦੇ ਸ਼ੇਅਰ ਅੱਜ ਹੇਠਲੇ ਪੱਧਰ ਨੂੰ ਛੂਹ ਗਏ। ਪਿਛਲੇ ਵਪਾਰਕ ਸੈਸ਼ਨ ਵਿੱਚ, ਕੰਪਨੀ ਦੇ ਸ਼ੇਅਰਾਂ ਨੇ ਉਪਰਲੀ ਵਪਾਰ ਸੀਮਾ ਨੂੰ ਛੂਹਣ ਲਈ 10 ਫ਼ੀਸਦੀ ਦਾ ਵਾਧਾ ਦਰਜ ਕੀਤਾ ਸੀ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) 'ਤੇ ਅੱਜ ਕੰਪਨੀ ਦੇ ਸ਼ੇਅਰ 10 ਫ਼ੀਸਦੀ ਦੀ ਹੇਠਲੀ ਵਪਾਰ ਸੀਮਾ ਨੂੰ ਛੂਹ ਕੇ 447.10 ਰੁਪਏ 'ਤੇ ਬੰਦ ਹੋਏ।  

ਇਹ ਵੀ ਪੜ੍ਹੋ - ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਕੀਤਾ ਅਪਡੇਟ, ਜਾਣੋ ਕਿਥੇ ਹੋਇਆ ਸਸਤਾ ਤੇ ਮਹਿੰਗਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News