ਦੀਵਾਲੀ 'ਤੇ ਕਾਰਾਂ ਤੇ ਫਲੈਟ ਦੇਣ ਵਾਲੇ ਹੀਰਾ ਕਾਰੋਬਾਰੀ ਨੇ ਇਸ ਵਾਰ ਦਿੱਤਾ ਅਜਿਹਾ ਗਿਫਟ, ਲੋਕ ਰਹਿ ਗਏ ਹੈਰਾਨ
Saturday, Oct 21, 2017 - 11:23 PM (IST)
ਨਵੀਂ ਦਿੱਲੀ—ਪਿਛਲੇ ਸਾਲ ਕਰਮਚਾਰੀਆਂ ਨੂੰ ਦੀਵਾਲੀ ਦੇ ਮੌਕੇ 'ਤੇ ਬੋਨਸ 'ਚ ਗੱਡੀਆਂ ਅਤੇ ਫਲੈਟ ਗਿਫਟ ਦੇਣ ਵਾਲੇ ਸੂਰਤ ਦੇ ਜਾਣ-ਮਾਣੇ ਹੀਰਿਆਂ ਦੇ ਕਾਰੋਬਾਰੀ ਸਾਵਜੀ ਢੋਲਕੀਆ ਦਾ ਨਾਮ ਤਾਂ ਤੁਹਾਨੂੰ ਯਾਦ ਹੋਵੇਗਾ । ਉਹੀ ਸਾਵਜੀ ਨੇ ਇਸ ਵਾਰ ਆਪਣੇ ਕਰਮਚਾਰੀਆਂ ਨੂੰ ਅਨੋਖਾ ਗਿਫਟ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ । ਹਰਿ ਕ੍ਰਿਸ਼ਣਾ ਗਰੁਪ ਨੇ ਇਸ ਵਾਰ ਆਪਣੇ ਕਰਮਚਾਰੀਆਂ ਦੀਆਂ ਪਤਨੀਆਂ ਨੂੰ ਹੈਲਮੈਟ ਵੰਡੇ ।ਸਾਵਜੀ ਦੇ ਇਸ ਗਿਫਟ 'ਤੇ ਹਰ ਕੋਈ ਹੈਰਾਨ ਹੈ । ਉਥੇ ਹੀ ਉਨ੍ਹਾਂ ਨੇ ਹੈਲਮੈਟ ਵੰਡਣ ਪਿੱਛੇ ਇੱਕ ਦੁਖਭਰੀ ਘਟਨਾ ਦਾ ਜ਼ਿਕਰ ਕੀਤਾ ।
ਉਨ੍ਹਾਂ ਦੱਸਿਆ ਕਿ ਇਕ ਮਹੀਨੇ ਪਹਿਲਾਂ ਉਨ੍ਹਾਂ ਦੇ ਇੱਥੇ ਕੰਮ ਕਰਨ ਵਾਲਾ ਇਕ ਕਰਮਚਾਰੀ ਆਪਣੀ ਪਤਨੀ ਨੂੰ ਬਾਈਕ 'ਤੇ ਬਿਠਾ ਕੇ ਕਿਤੇ ਜਾ ਰਿਹਾ ਸੀ, ਤਦ ਅਚਾਨਕ ਬਾਈਕ ਸਲਿਪ ਕਰ ਗਈ । ਇਸ ਹਾਦਸੇ 'ਚ ਕਰਮਚਾਰੀ ਤਾਂ ਬੱਚ ਗਿਆ ਪਰ ਉਸਦੀ ਪਤਨੀ ਦੀ ਮੌਤ ਹੋ ਗਈ । ਕਰਮਚਾਰੀ ਨੇ ਹੈਲਮੈਟ ਪਾਇਆ ਸੀ ਪਰ ਉਸ ਦੀ ਪਤਨੀ ਨੇ ਨਹੀਂ ਜਿਸ ਦੇ ਨਾਲ ਉਸਦੇ ਸਿਰ 'ਤੇ ਸੱਟ ਲੱਗ ਗਈ ਅਤੇ ਮੌਕੇ 'ਤੇ ਹੀ ਔਰਤ ਦੀ ਮੌਤ ਹੋ ਗਈ । ਕਰਮਚਾਰੀ ਦੇ ਦੋ ਛੋਟੇ ਬੱਚੇ ਹਨ । ਇਸ ਹਾਦਸੇ ਨਾਲ ਸਾਵਜੀ ਨੂੰ ਕਾਫ਼ੀ ਦੁੱਖ ਹੋਇਆ ਇਸ ਲਈ ਉਨ੍ਹਾਂ ਨੇ ਔਰਤਾਂ ਨੂੰ ਸੁਰੱਖਿਆ ਦੇਣ ਲਈ ਕਰਮਚਾਰੀਆਂ ਦੀਆਂ ਪਤਨੀਆਂ ਨੂੰ ਹੈਲਮੈਟ ਦੇਣ ਦਾ ਫੈਸਲਾ ਕੀਤਾ ।
6 ਹਜ਼ਾਰ ਕਰੋੜ ਰੁਪਏ ਦੇ ਟਰਨਓਵਰ ਵਾਲੀ ਕੰਪਨੀ ਦੇ ਮਾਲਕ ਹੁੰਦੇ ਹੋਏ ਵੀ ਸਾਵਜੀ ਨੇ ਆਪਣੇ ਬੇਟੇ ਹਿਤਾਰਥ ਨੂੰ ਇਸ ਲਈ ਕੰਮ ਕਰਨ ਲਈ ਬਾਹਰ ਭੇਜਿਆ ਤਾਂਕਿ ਉਹ ਜਿੰਦਗੀ ਦੇ ਉਤਾਰ-ਚੜਾਅ ਨੂੰ ਬਖੂਬੀ ਸਮਝ ਸਕੇ ।ਨਿਊਯਾਰਕ ਤੋਂ ਬੀ.ਬੀ.ਏ. ਕਰ ਵਾਪਸ ਪਰਤੇ ਹਿਤਾਰਥ ਨੂੰ ਉਨ੍ਹਾਂ ਨੇ ਸਿਰਫ 500 ਰੁਪਏ ਦੇ ਕੇ ਹੈਦਰਾਬਾਦ ਭੇਜਿਆ ਸੀ ਤਾਂਕਿ ਉਹ ਆਪਣੇ ਦਮ 'ਤੇ ਨੌਕਰੀ ਲੱਭੇ ਅਤੇ ਜੀਵਨ ਦਾ ਅਨੁਭਵ ਹਾਸਲ ਕਰੇ । ਇਸ ਦੌਰਾਨ ਹਿਤਾਰਥ ਨੇ ਕਈ ਛੋਟੀਆਂ-ਵੱਡੀਆਂ ਕੰਪਨੀਆਂ 'ਚ ਕੰਮ ਕੀਤਾ ।
ਸਾਵਜੀ ਨੇ ਮਾਨਸਿਕ ਸ਼ਾਂਤੀ ਅਤੇ ਸਿਹਤ ਲਈ ਇਕ ਮਹੀਨੇ ਤੱਕ ਮੌਨ ਵਰਤ ਰੱਖਿਆ ਸੀ ।ਇਸ ਦੌਰਾਨ ਉਹ ਕਿਸੇ ਨਾਲ ਗੱਲ ਨਹੀਂ ਕਰਦੇ ਸਨ । ਕੰਪਨੀ ਦੇ ਮਹੱਤਵਪੂਰਣ ਫੈਸਲੇ ਉਹ ਖ਼ਤ 'ਚ ਲਿਖਕੇ ਸੁਣਾਉਂਦੇ ਸਨ । 3 ਸਾਲ ਪਹਿਲਾਂ ਦੀਵਾਲੀ 'ਤੇ ਇਨ੍ਹਾਂ ਨੇ ਹੀ ਫਲੈਟ ਅਤੇ ਕਾਰਾਂ ਵੰਡੀਆਂ ਸਨ । ਢੋਲਕੀਆ ਨੇ ਆਪਣੇ ਕਰਮਚਾਰੀਆਂ ਨੂੰ 400 ਫਲੈਟਸ ਅਤੇ 1260 ਕਾਰਾਂ ਬੋਨਸ ਦੇ ਰੂਪ 'ਚ ਦਿੱਤੀਆਂ ਸਨ ।ਕੰਪਨੀ ਨੇ ਉਸ ਵਕਤ ਆਪਣੇ ਕਰਮਚਾਰੀਆਂ ਦੇ ਬੋਨਸ 'ਤੇ 51 ਕਰੋੜ ਰੁਪਏ ਖਰਚ ਕੀਤੇ ਸਨ ।
