4 ਏਅਰਲਾਈਨ ਕੰਪਨੀਆਂ ਖ਼ਿਲਾਫ ਦਿੱਲੀ ਸਰਕਾਰ ਦੀ ਵੱਡੀ ਕਾਰਵਾਈ, ਲੱਗਾ ਇਹ ਦੋਸ਼

4/18/2021 5:44:53 PM

ਨਵੀਂ ਦਿੱਲੀ : ਦਿੱਲੀ ਸਰਕਾਰ ਨੇ ਇੰਡੀਗੋ, ਵਿਸਤਾਰਾ, ਸਪਾਈਸ ਜੇਟ, ਏਅਰ ਏਸ਼ੀਆ ਦੇ ਖਿਲਾਫ ਐਫ.ਆਈ.ਆਰ. ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਮਹਾਰਾਸ਼ਟਰ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੀ ਨੇਗੈਟਿਵ ਆਰ.ਟੀ.-ਪੀ.ਸੀ.ਆਰ. ਰਿਪੋਰਟ ਦੀ ਜਾਂਚ ਨਾ ਕਰਨ ਦੇ ਦੋਸ਼ ਵਿਚ ਇਨ੍ਹਾਂ ਏਅਰਲਾਈਨਾਂ 'ਤੇ ਇਹ ਕਾਰਵਾਈ ਕੀਤੀ ਗਈ ਹੈ। ਸਰਕਾਰ ਨੇ ਡੀ.ਡੀ.ਐਮ.ਏ. ਐਕਟ ਤਹਿਤ ਐਕਸ਼ਨ ਲਿਆ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਵਿਚਕਾਰ ਵੱਡੀ ਰਾਹਤ, ਸਰਕਾਰ ਨੇ ਘਟਾਈ Remdesivir ਦੀ ਕੀਮਤ

ਦਿੱਲੀ ਵਿਚ ਕੋਰੋਨਾ ਕਾਰਨ ਲਗਾਤਾਰ ਵਿਗੜ ਰਹੇ ਹਾਲਾਤ

ਰਾਜਧਾਨੀ ਦਿੱਲੀ ਵਿਚ ਕੋਰੋਨਾ ਲਗਾਤਾਰ ਨਵੇਂ ਰਿਕਾਰਡ ਬਣਾ ਰਿਹਾ ਹੈ। ਇੱਥੇ ਸ਼ਨੀਵਾਰ ਨੂੰ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 24,375 ਨਵੇਂ ਮਾਮਲੇ ਸਾਹਮਣੇ ਆਏ, ਅਰਥਾਤ, ਹਰ ਘੰਟੇ ਵਿੱਚ ਇੱਕ ਹਜ਼ਾਰ ਤੋਂ ਵੱਧ ਸੰਕਰਮਿਤ ਮਾਮਲੇ ਸਾਹਮਣੇ ਆ ਰਹੇ ਹਨ। ਇਹ ਇਕ ਦਿਨ ਵਿਚ ਸਭ ਤੋਂ ਵੱਧ ਸੰਕਰਮਿਤ ਹੋਣ ਦਾ ਸਭ ਤੋਂ ਉੱਚਾ ਅੰਕੜਾ ਹੈ। ਇਸੇ ਤਰ੍ਹਾਂ ਪਿਛਲੇ 24 ਘੰਟਿਆਂ ਵਿਚ 167 ਵਿਅਕਤੀਆਂ ਨੇ ਨੇ ਕੋਰੋਨਾ ਕਾਰਨ ਆਪਣੀਆਂ ਜਾਨਾਂ ਗੁਆਈਆਂ ਹਨ। ਇਹ ਹੁਣ ਤੱਕ ਦੀ ਮੌਤ ਦਾ ਸਭ ਤੋਂ ਵੱਡਾ ਅੰਕੜਾ ਵੀ ਹੈ।

ਇਹ ਵੀ ਪੜ੍ਹੋ :  IRDA ਨੇ ਚਾਰ ਬੀਮਾ ਕੰਪਨੀਆਂ 'ਤੇ ਇਸ ਕਾਰਨ ਲਗਾਇਆ 51 ਲੱਖ ਰੁਪਏ ਦਾ ਜੁਰਮਾਨਾ

ਦਿੱਲੀ ਵਿਚ ਆਈ.ਸੀ.ਯੂ. ਅਤੇ ਆਕਸੀਜਨ ਦੀ ਘਾਟ

ਐਤਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਦੇ ਵਿਗੜ ਰਹੇ ਹਾਲਾਤਾਂ ਬਾਰੇ ਇੱਕ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ 24 ਹਜ਼ਾਰ ਕੇਸ ਆਏ ਸਨ ਅਤੇ ਇਸ ਤੋਂ ਪਿਛਲੇ 24 ਘੰਟਿਆਂ ਵਿਚ 19.5 ਹਜ਼ਾਰ ਕੇਸ ਆਏ ਸਨ। ਇਹ ਦਰਸਾਉਂਦਾ ਹੈ ਕਿ ਖੇਤਰ ਵਿਚ ਕੋਰੋਨਾ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਤੋਂ ਵੀ ਜ਼ਿਆਦਾ ਚਿੰਤਾ ਵਾਲੀ ਗੱਲ ਇਹ ਹੈ ਕਿ ਦਿੱਲੀ ਵਿਚ ਸਕਾਰਾਤਮਕਤਾ ਦਰ 30% ਹੋ ਗਈ ਹੈ ਜਦੋਂ ਕਿ ਇਸ ਤੋਂ 24 ਘੰਟੇ ਪਹਿਲਾਂ 24% ਸੀ। ਹਸਪਤਾਲਾਂ ਵਿਚ ਮਰੀਜ਼ਾਂ ਲਈ ਬੈੱਡ ਦੀ ਘਾਟ ਸਾਹਮਣੇ ਆ ਰਹੀ ਹੈ। ਦਿੱਲੀ ਵਿਚ 100 ਤੋਂ ਵੀ ਘੱਟ ਆਈ.ਸੀ.ਯੂ. ਬੈੱਡ ਬਾਕੀ ਬਚੇ ਹਨ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਹਵਾਈ ਯਾਤਰੀਆਂ ਲਈ ਰਾਹਤ, ਏਅਰ ਲਾਈਨ ਕੰਪਨੀਆਂ ਨੇ ਦਿੱਤੀ ਇਹ 

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur