ਰੁਪਏ ਦੀ ਗਿਰਾਵਟ ਨੇ ਵਧਾਈ ਚਿੰਤਾ, ਬਜਟ ’ਚ ਇੰਪੋਰਟ ਡਿਊਟੀ ’ਤੇ ਸਰਕਾਰ ਲੈ ਸਕਦੀ ਹੈ ਵੱਡਾ ਫੈਸਲਾ

Wednesday, Jan 15, 2025 - 06:35 PM (IST)

ਰੁਪਏ ਦੀ ਗਿਰਾਵਟ ਨੇ ਵਧਾਈ ਚਿੰਤਾ, ਬਜਟ ’ਚ ਇੰਪੋਰਟ ਡਿਊਟੀ ’ਤੇ ਸਰਕਾਰ ਲੈ ਸਕਦੀ ਹੈ ਵੱਡਾ ਫੈਸਲਾ

ਨਵੀਂ ਦਿੱਲੀ (ਭਾਸ਼ਾ) - ਡਾਲਰ ਦੇ ਮੁਕਾਬਲੇ ਰੁਪਏ ’ਚ ਲਗਾਤਾਰ ਗਿਰਾਵਟ ਨੇ ਸਰਕਾਰ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਇਸ ਨਾਲ ਨਿੱਬੜਨ ਲਈ ਸਰਕਾਰ ਅਗਲੇ ਬਜਟ ’ਚ ਕੁੱਝ ਅਹਿਮ ਫੈਸਲੇ ਲੈ ਸਕਦੀ ਹੈ। ਈਵਾਈ ਦੇ ਮੁੱਖ ਨੀਤੀ ਸਲਾਹਕਾਰ ਡੀ. ਕੇ. ਸ਼੍ਰੀਵਾਸਤਵ ਨੇ ਕਿਹਾ ਕਿ ਸਰਕਾਰ ਅਗਲੇ ਬਜਟ ’ਚ ਪਿਛਲੇ ਕੁਝ ਮਹੀਨਿਆਂ ’ਚ ਰੁਪਏ ਦੇ ਮੁੱਲ ’ਚ ਆਈ ਭਾਰੀ ਗਿਰਾਵਟ ਨੂੰ ਰੋਕਣ ਲਈ ਦਰਾਮਦ ’ਤੇ ਉੱਚ ਡਿਊਟੀ ਲਾਉਣ ’ਤੇ ਵਿਚਾਰ ਕਰ ਸਕਦੀ ਹੈ।

ਇਹ ਵੀ ਪੜ੍ਹੋ :     QR Code ਅਸਲੀ ਹੈ ਜਾਂ ਨਕਲੀ ਕਿਵੇਂ ਪਛਾਣੀਏ? ਪੈਸੇ ਭੇਜਦੇ ਸਮੇਂ ਨਾ ਕਰੋ ਇਹ ਗਲਤੀ, ਹੋ ਜਾਓਗੇ ਕੰਗਾਲ!

ਉਘੇ ਅਰਥਸ਼ਾਸਤਰੀ ਨੇ ਦਲੀਲ ਦਿੱਤੀ ਕਿ ਉੱਚ ਇੰਪੋਰਟ ਡਿਊਟੀ ਨਾਲ ਦਰਾਮਦਕਾਰਾਂ ਵੱਲੋਂ ਡਾਲਰ ਦੀ ਮੰਗ ’ਤੇ ਰੋਕ ਲੱਗੇਗੀ ਅਤੇ ਰੁਪਏ ਦੇ ਡਿੱਗਦੇ ਮੁੱਲ ਨੂੰ ਰੋਕਣ ’ਚ ਮਦਦ ਮਿਲੇਗੀ। ਰੁਪਿਆ 13 ਜਨਵਰੀ ਨੂੰ 86.70 ਪ੍ਰਤੀ ਡਾਲਰ ਦੇ ਇਤਿਹਾਸਕ ਹੇਠਲੇ ਪੱਧਰ ’ਤੇ ਪਹੁੰਚ ਗਿਆ ਸੀ।

ਡੀ. ਕੇ. ਸ਼੍ਰੀਵਾਸਤਵ ਨੇ ਇਕ ਇੰਟਰਵਿਊ ’ਚ ਕਿਹਾ,‘‘ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ’ਚ ਅਚਾਨਕ ਆਈ ਗਿਰਾਵਟ ਨੀਤੀ ਨਿਰਮਾਤਾਵਾਂ ਲਈ ਇਕ ਚੁਣੌਤੀ ਬਣਨ ਜਾ ਰਹੀ ਹੈ। ਉਮੀਦ ਹੈ ਕਿ ਅਮਰੀਕੀ ਅਰਥਵਿਵਸਥਾ ’ਚ ਸੁਧਾਰ ਹੋਣ ਜਾ ਰਿਹਾ ਹੈ ਅਤੇ ਇਸ ਲਈ ਬਹੁਤ ਸਾਰੇ ਵਿੱਤੀ ਸਰੋਤ ਦੁਨੀਆ ਦੀ ਸਭਤੋਂ ਵੱਡੀ ਅਰਥਵਿਵਸਥਾ ਦਾ ਰੁਖ ਕਰ ਰਹੇ ਹਨ।’’

ਇਹ ਵੀ ਪੜ੍ਹੋ :     ਸਰਕਾਰੀ ਮੁਲਾਜ਼ਮਾਂ ਨੂੰ ਮਿਲਣਗੀਆਂ ਇਕੱਠੀਆਂ 42 ਦਿਨਾਂ ਦੀਆਂ ਛੁੱਟੀਆਂ

ਉਨ੍ਹਾਂ ਕਿਹਾ ਕਿ ਸਿਰਫ ਰੁਪਿਆ ਹੀ ਨਹੀਂ, ਸਗੋਂ ਹੋਰ ਯੂਰਪੀ ਕਰੰਸੀਆਂ ਵੀ ਇਸੇ ਤਰ੍ਹਾਂ ਦੇ ਦਬਾਅ ਦਾ ਸਾਹਮਣਾ ਕਰ ਰਹੀਆਂ ਹਨ। ਸ਼੍ਰੀਵਾਸਤਵ 15ਵੇਂ ਵਿੱਤ ਕਮਿਸ਼ਨ ਦੇ ਸਲਾਹਕਾਰ ਪ੍ਰੀਸ਼ਦ ਦੇ ਮੈਂਬਰ ਵੀ ਹਨ।

ਸ਼੍ਰੀਵਾਸਤਵ ਨੇ ਕਿਹਾ,‘‘ਬਜਟ ’ਚ ਉਨ੍ਹਾਂ ਕੋਲ ਐਕਸਚੇਂਜ ਦਰਾਂ ਦੀ ਰਫਤਾਰ ਨੂੰ ਪ੍ਰਭਾਵਿਤ ਕਰਨ ਲਈ ਕੋਈ ਜ਼ਿਆਦਾ ਸ਼ਕਤੀਸ਼ਾਲੀ ਮਾਲੀਆ ਸਰੋਤ ਨਹੀਂ ਹੈ ਪਰ ਉਹ ਡਿਊਟੀ ਦਰਾਂ ਦੀ ਥੋੜ੍ਹੀ ਜ਼ਿਆਦਾ ਬਾਰੀਕੀ ਨਾਲ ਜਾਂਚ ਕਰ ਸਕਦੇ ਹਨ ਅਤੇ ਉਹ ਸੰਭਾਵਿਤ ਭਾਰਤੀ ਅਰਥਵਿਵਸਥਾ ਨੂੰ ਘਰੇਲੂ ਉਦਯੋਗ ਲਈ ਜ਼ਿਆਦਾ ਸੁਰੱਖਿਆ ਵੱਲ ਲੈ ਜਾ ਸਕਦੇ ਹਨ। ਇਸ ਦੇ ਨਤੀਜੇ ਵਜੋਂ ਦਰਾਮਦ ਡਿਊਟੀ ਮਾਲੀਆ ਵੀ ਵੱਧ ਸਕਦਾ ਹੈ। ਇਸ ਦੇ ਨਾਲ ਹੀ ਦਰਾਮਦਕਾਰਾਂ ਵੱਲੋਂ ਡਾਲਰ ਦੀ ਮੰਗ ’ਚ ਕਮੀ ਆ ਸਕਦੀ ਹੈ।’’

ਇਹ ਵੀ ਪੜ੍ਹੋ :     ਰੱਦ ਹੋਣ ਜਾ ਰਿਹੈ 10 ਸਾਲ ਤੋਂ ਪੁਰਾਣਾ Aadhaar Card! ਸਰਕਾਰ ਨੇ ਜਾਰੀ ਕੀਤੀ ਵੱਡੀ ਜਾਣਕਾਰੀ

2 ਸਾਲ ਦੀ ਵੱਡੀ ਗਿਰਾਵਟ

ਭਾਰਤੀ ਰੁਪਏ ’ਚ 13 ਜਨਵਰੀ ਨੂੰ ਇਕ ਪੱਧਰ ’ਚ ਕਰੀਬ 2 ਸਾਲ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ ਅਤੇ ਇਹ 66 ਪੈਸੇ ਦੇ ਨੁਕਸਾਨ ਨਾਲ 86.70 ਪ੍ਰਤੀ ਡਾਲਰ ਦੇ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ ਸੀ। ਰੁਪਏ ’ਚ ਇਸ ਤੋਂ ਪਹਿਲਾਂ 6 ਫਰਵਰੀ 2023 ਨੂੰ ਇਕ ਪੱਧਰ ’ਚ 68 ਪੈਸੇ ਦੀ ਗਿਰਾਵਟ ਦਰਜ ਕੀਤੀ ਗਈ ਸੀ। ਰੁਪਿਆ 30 ਦਸੰਬਰ ਨੂੰ 85.52 ਦੇ ਪੱਧਰ ’ਤੇ ਬੰਦ ਹੋਣ ਤੋਂ ਬਾਅਦ ਤੋਂ ਪਿਛਲੇ 2 ਹਫਤਿਆਂ ’ਚ ਇਕ ਰੁਪਏ ਤੋਂ ਜ਼ਿਆਦਾ ਦੀ ਵੱਡੀ ਗਿਰਾਵਟ ਵੇਖ ਚੁੱਕਾ ਹੈ। ਰੁਪਿਆ ਪਹਿਲੀ ਵਾਰ 19 ਦਸੰਬਰ 2024 ਨੂੰ 85 ਪ੍ਰਤੀ ਡਾਲਰ ਦੇ ਪਾਰ ਗਿਆ ਸੀ।

ਇਹ ਵੀ ਪੜ੍ਹੋ :     ਰੁਪਏ 'ਚ ਗਿਰਾਵਟ ਨਾਲ ਵਧੇਗੀ ਆਮ ਆਦਮੀ ਦੀ ਚਿੰਤਾ, ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News