ਵਿਆਜ ਦਰ ''ਤੇ ਅਮਰੀਕੀ ਫੇਡਰਲ ਰਿਜ਼ਰਵ ਦੇ ਫ਼ੈਸਲੇ ਨਾਲ ਇਸ ਹਫ਼ਤੇ ਤੈਅ ਹੋਵੇਗੀ ਬਾਜ਼ਾਰ ਦੀ ਚਾਲ

09/18/2022 2:10:26 PM

ਬਿਜਨੈੱਸ ਡੈਸਕ- ਸ਼ੇਅਰ ਬਾਜ਼ਾਰ ਦੀ ਚਾਲ ਇਸ ਹਫ਼ਤੇ ਵਿਆਜ ਦਰ 'ਤੇ ਅਮਰੀਕੀ ਫੇਡਰਲ ਰਿਜ਼ਰਵ ਦੇ ਫ਼ੈਸਲੇ ਨਾਲ ਤੈਅ ਹੋਵੇਗੀ। ਮਾਹਰਾਂ ਨੇ ਇਹ ਰਾਏ ਦਿੱਤੀ। ਇਸ ਤੋਂ ਇਲਾਵਾ ਸ਼ੇਅਰ ਬਾਜ਼ਾਰ 'ਚ ਵਿਦੇਸ਼ੀ ਪੂੰਜੀ ਦੀ ਆਮਦਨ ਅਤੇ ਕੱਚੇ ਤੇਲ ਦੇ ਰੁਝਾਣ ਨਾਲ ਵੀ ਮੁੱਖ ਸ਼ੇਅਰ ਸੂਚਕਾਂਕ ਪ੍ਰਭਾਵਿਤ ਹੋਣਗੇ। ਸਵਾਸਿਤਕਾ ਇੰਵੈਸਟਮਾਰਟ ਲਿਮਟਿਡ ਦੀ ਖੋਜ ਮੁਖੀ ਸੰਤੋਸ਼ ਮੀਣਾ ਨੇ ਕਿਹਾ ਕਿ ਅਮਰੀਕਾ 'ਚ ਮੁਦਰਾਸਫੀਤੀ ਦੇ ਅੰਕੜਿਆਂ ਤੋਂ ਬਾਅਦ ਗਲੋਬਲ ਬਾਜ਼ਾਰ ਘਬਰਾਏ ਹੋਏ ਦਿਖਾਈ ਦੇ ਰਹੇ ਹਨ। ਇਸ ਕਾਰਨ ਨਾਲ ਡਾਲਰ ਸੂਚਕਾਂਕ 110 ਦੇ ਆਲੇ-ਦੁਆਲੇ ਪਹੁੰਚ ਗਿਆ ਹੈ। 
ਕਾਰੋਬਾਰੀਆਂ ਦੀ ਨਜ਼ਰ ਹੁਣ ਅਮਰੀਕੀ ਸੰਘੀ ਮੁਕਤ ਬਾਜ਼ਾਰ ਕਮੇਟੀ (ਐੱਫ.ਓ.ਐੱਮ.ਸੀ.) ਦੀ ਅਗਲੀ ਬੈਠਕ ਦੇ ਨਤੀਜੇ 'ਤੇ ਹੈ। ਮੀਣਾ ਨੇ ਕਿਹਾ ਕਿ ਬੈਂਕ ਆਫ ਇੰਗਲੈਂਡ ਵੀ ਵਿਆਜ ਦਰ 'ਤੇ ਫ਼ੈਸਲੇ ਦੀ ਘੋਸ਼ਣਾ ਕਰੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਸੰਸਥਾਗਤ ਨਿਵੇਸ਼ਕ ਇਕ ਮਹੱਤਵਪੂਰਨ ਭੂਮਿਕਾ ਨਿਭਾਉਣਗੇ, ਕਿਉਂਕਿ ਵਿਦੇਸ਼ੀ ਨਿਵੇਸ਼ਕ ਭਾਰਤੀ ਇਕਵਿਟੀ ਬਾਜ਼ਾਰ 'ਚ ਵਿਕਰੇਤਾ ਬਣ ਗਏ ਹਨ। ਰੇਲੀਗੇਅਰ ਬ੍ਰੇਕਿੰਗ ਦੇ ਖੋਜ ਉਪ ਪ੍ਰਧਾਨ ਅਜੀਤ ਮਿਸ਼ਰਾ ਨੇ ਕਿਹਾ ਕਿ ਕਿਸੇ ਵੀ ਮੁੱਖ ਘਰੇਲੂ ਡਾਟਾ ਅਤੇ ਘਟਨਾਵਾਂ ਦੇ ਅਭਾਵ 'ਚ, ਪ੍ਰਤੀਭਾਗੀਆਂ ਦੀ ਨਜ਼ਰ ਅਮਰੀਕੀ ਫੇਡਰਲ ਰਿਜ਼ਰਵ ਦੀ ਮੀਟਿੰਗ 'ਤੇ ਹੋਵੇਗੀ। ਇਸ ਤੋਂ ਇਲਾਵਾ ਵਿਦੇਸ਼ੀ ਆਮਦਨ 'ਤੇ ਉਸ ਦੀ ਨਜ਼ਰ ਰਹੇਗੀ। 
ਪਿਛਲੇ ਹਫਤੇ ਸੈਂਸੈਕਸ 952.35 ਅੰਕ ਭਾਵ 1.59 ਫੀਸਦੀ ਟੁੱਟਿਆ, ਜਦਕਿ ਨਿਫਟੀ 302.50 ਅੰਕ ਭਾਵ 1.69 ਫੀਸਦੀ ਟੁੱਟਿਆ।  ਸੈਂਸੈਕਸ ਸ਼ੁੱਕਰਵਾਰ ਨੂੰ 1,093.22 ਅੰਕ ਜਾਂ 1.82  ਫੀਸਦੀ ਦੀ ਗਿਰਾਵਟ ਦੇ ਨਾਲ 58,840.79 'ਤੇ ਬੰਦ ਹੋਇਆ ਸੀ। ਜਿਓਜਿਤ ਫਾਈਨੈਂਸ਼ੀਅਲ ਸਰਵਿਸੇਜ਼ ਦੇ ਖੋਜ ਮੁੱਖੀ ਵਿਨੋਦ ਨਾਇਰ ਨੇ ਕਿਹਾ ਕਿ ਮਜ਼ਬੂਤ ਵਿਆਪਕ ਆਰਥਿਕ ਅੰਕੜਿਆਂ ਦੇ ਬਾਵਜੂਦ ਘਰੇਲੂ ਬਾਜ਼ਾਰ 'ਚ ਬਾਂਡ ਪ੍ਰਤੀਫ਼ਲ ਅਤੇ ਡਾਲਰ ਸੂਚਕਾਂਕ ਦੀ ਵਧਦੇ ਰੁਝਾਣ ਕਾਰਨ ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਹੋਈ। 


Aarti dhillon

Content Editor

Related News