ਅਪ੍ਰੈਲ ''ਚ NCDEX ''ਤੇ ਚਾਰ ਗੁਣਾ ਵਧਿਆ ਰੋਜ਼ਾਨਾ ਔਸਤ ਟਰਨਓਵਰ
Tuesday, May 11, 2021 - 04:14 PM (IST)
ਨਵੀਂ ਦਿੱਲੀ - ਅਪ੍ਰੈਲ ਵਿਚ ਨੈਸ਼ਨਲ ਕਮੋਡਿਟੀ ਐਂਡ ਡੈਰੀਵੇਟਿਵ ਐਕਸਚੇਂਜ 'ਤੇ ਰੋਜ਼ਾਨਾ ਔਸਤ ਟਰਨਓਵਰ ਚਾਰ ਗੁਣਾ ਤੋਂ ਜ਼ਿਆਦਾ ਵਧ ਕੇ 2,905 ਕਰੋੜ ਰੁਪਏ ਰਿਹਾ। ਇਸ ਦੇ ਮੁਕਾਬਲੇ ਅਪ੍ਰੈਲ 2020 ਵਿਚ ਐਨਸੀਡੀਈਐਕਸ 'ਤੇ ਰੋਜ਼ਾਨਾ ਔਸਤ ਟਰਨਓਵਰ 698 ਕਰੋੜ ਰੁਪਏ ਰਿਹਾ ਸੀ। ਅਸਲ ਵਿਚ ਜ਼ਿਆਦਾਤਰ ਜਿੰਸਾ ਦੀਆਂ ਕੀਮਤਾਂ ਨਵੇਂ ਉੱਚ ਪੱਧਰ 'ਤੇ ਪਹੁੰਚ ਗਈਆਂ ਹਨ ਜਿਸ ਕਾਰਨ ਕਈ ਵੈਲਿਊ ਚੇਨ ਪਾਰਟੀਸੀਪੈਂਟਸ ਐਕਸਚੇਂਜ 'ਤੇ ਪੋਜ਼ੀਸ਼ਨ ਹੇਜ ਕਰਨ ਲਈ ਮਜਬੂਰ ਹਨ। ਉਨ੍ਹਾਂ ਨੂੰ ਖਦਸ਼ਾ ਹੈ ਕਿ ਆਉਣ ਵਾਲੇ ਸਮੇਂ ਵਿਚ ਕੀਮਤਾਂ ਹੋਰ ਵਧ ਸਕਦੀਆਂ ਹਨ।
ਇਹ ਵੀ ਪੜ੍ਹੋ : ਭਾਰਤੀ ਰੇਲਵੇ ਵਿਭਾਗ 'ਤੇ ਕੋਰੋਨਾ ਦਾ ਭਾਰੀ ਕਹਿਰ, ਜਾਣੋ ਕਿੰਨੇ ਮੁਲਾਜ਼ਮਾਂ ਨੂੰ ਨਿਗਲ ਚੁੱਕੇ ਮੌਤ ਦਾ ਦੈਤ
ਜਿੰਸ ਵਪਾਰੀਆਂ ਦਾ ਕਹਿਣਾ ਹੈ ਕਿ ਦੇਸ਼ ਵਿਚ ਜ਼ਿਆਦਾਤਰ ਖੇਤੀ ਜਿੰਸਾਂ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ ਨਾਲ ਜੁੜੀਆਂ ਹਨ ਜਿਥੋਂ ਦੇ ਸਿਸਟਮ ਵਿਚ ਜ਼ਰੂਰਤ ਤੋਂ ਜ਼ਿਆਦਾ ਨਕਦੀ ਹੈ। ਇਸ ਕਾਰਨ ਖੇਤੀਬਾੜੀ ਉਤਪਾਦਾਂ ਦੀਆਂ ਕੀਮਤਾਂ ਨਵੀਂ ਉਚਾਈ ਤੇ ਪਹੁੰਚ ਗਈਆਂ ਹਨ। ਐਨਸੀਡੀਐਕਸ 'ਤੇ ਰੋਜ਼ਾਨਾ ਟਰਨਓਵਰ ਵਿਚ ਗਈ ਗੁਣਾ ਵਾਧਾ ਇਸੇ ਦਾ ਨਤੀਜਾ ਹੈ। ਅਪ੍ਰੈਲ ਵਿਚ ਤਾਂ ਸਥਿਤੀ ਅਜਿਹੀ ਹੋ ਗਈ ਸੀ ਕਿ 80 ਫ਼ੀਸਦੀ ਤੋਂ ਜ਼ਿਆਦਾ ਬਾਜ਼ਾਰ ਸ਼ੇਅਰਾਂ 'ਤੇ ਐਨਸੀਡੀਈਐਕਸ ਦਾ ਕਬਜ਼ਾ ਸੀ ਜਦੋਂਕਿ ਬੀਤੇ ਮਹੀਨੇ ਦੇਸ਼ ਵਿਚ ਕੋਰੋਨਾ ਮਾਮਲੇ ਦੇ ਲਗਾਤਾਰ ਵਾਧੇ ਕਾਰਨ ਕਈ ਤਰ੍ਹਾਂ ਦੀਆਂ ਰੁਕਾਵਟਾਂ ਰਹੀਆਂ। ਅਪ੍ਰੈਲ ਵਿਚ ਐਨਸੀਡੀਈਐਕਸ 'ਤੇ ਔਸਤ ਓਪਨ ਇੰਟਰਸਟ ਵੀ ਸਾਲ-ਦਰ-ਸਾਲ 92 ਫ਼ੀਸਦੀ ਵਧ ਕੇ 8,76,600 ਟਨ ਤੱਕ ਪਹੁੰਚ ਗਿਆ। ਇਸ ਦੌਰਾਨ ਐਕਸਚੇਂਜ ਨੇ 44,646 ਟਨ ਕਮੋਡਿਟੀ ਦੀ ਡਿਲਵਰੀ ਕੀਤੀ। ਇਸ ਮਾਮਲੇ ਵਿਚ ਵੀ ਸਲਾਨਾ ਆਧਾਰ 'ਤੇ 44 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਮਹੀਨੇ ਵਾਇਦਾ ਵਿਚ ਰਿਫਾਇੰਡ ਸੋਇਆਬੀਨ ਤੇਲ, ਆਰ.ਐਮ. ਸੀਡ(ਸਰੋਂ) ,ਛੋਲੇ, ਸੋਇਆਬੀਨ ਅਤੇ ਕਪਾਹ ਬੀਜ ਤੇਲ ਦੇ ਕੰਟ੍ਰੈਕਟ ਦੀ ਸਭ ਤੋਂ ਜ਼ਿਆਦਾ ਟ੍ਰੇਡਿੰਗ ਦੀ ਸਭ ਤੋਂ ਜ਼ਿਆਦਾ ਟ੍ਰੇਡਿੰਗ ਹੋਈ।
ਇਹ ਵੀ ਪੜ੍ਹੋ : Paytm ਉਪਭੋਗਤਾਵਾਂ ਲਈ ਵੱਡੀ ਰਾਹਤ, ਹੁਣ ਭੁਗਤਾਨ ਕਰਨ 'ਤੇ ਨਹੀਂ ਭਰਨਾ ਪਏਗਾ ਇਹ ਚਾਰਜ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।