ਕੋਰੋਨਾ ਮਹਾਮਾਰੀ ਦੇ ਪ੍ਰਭਾਵ ਤੋਂ ਉੱਭਰ ਰਿਹਾ ਹੈ ਦੇਸ਼, 2027 ਤੱਕ ਬਣੇਗੀ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ
Saturday, Jun 11, 2022 - 06:52 PM (IST)
ਗੁਰੂਗ੍ਰਾਮ (ਭਾਸ਼ਾ)–ਮੁੱਖ ਆਰਥਿਕ ਸਲਾਹਕਾਰ (ਸੀ. ਈ. ਏ.) ਅਨੰਤ ਨਾਗੇਸ਼ਵਰਨ ਨੇ ਕਿਹਾ ਕਿ ਕੋਰੋਨਾ ਤੋਂ ਉਭਰਨ ਲਈ ਸਰਕਾਰ ਨੇ ਪਾਲਿਸੀ ਪੱਧਰ 'ਤੇ ਕਈ ਹਾਂਪੱਖੀ ਕਦਮ ਉਠਾਏ ਹਨ, ਜਿਨ੍ਹਾਂ 'ਚ ਭਾਰਤੀ ਰਿਜ਼ਰਵ ਬੈਂਕ ਨੇ ਆਪਣਾ ਪੂਰਾ ਸਮਰਥਨ ਦਿੱਤਾ। ਦੂਜੇ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਤੁਲਨਾ 'ਚ ਭਾਰਤੀ ਅਰਥਵਿਵਸਥਾ ਹਰ ਪੱਖੋਂ ਮਜ਼ਬੂਤ ਹੈ। ਸ਼ਨੀਵਾਰ ਨੂੰ ਹਰਿਆਣਾ ਦੇ ਗੁਰੂਗ੍ਰਾਮ 'ਚ ਇਕ ਪ੍ਰੋਗਰਾਮ ਦੌਰਾਨ ਮੁੱਖ ਆਰਥਿਕ ਸਲਾਹਕਾਰ (ਸੀ. ਈ. ਏ.) ਅਨੰਤ ਨਾਗੇਸ਼ਵਰਨ ਨੇ ਕਿਹਾ ਕਿ ਭਾਰਤ ਕੋਵਿਡ-19 ਦੇ ਪ੍ਰਕੋਪ ਤੋਂ ਮਿਸਾਲੀ ਵਾਪਸੀ ਕਰ ਰਿਹਾ ਹੈ। ਅਰਥਵਿਵਸਥਾ ਦੇ ਹਰ ਮਾਪਦੰਡ ਅਤੇ ਸਰਗਰਮੀਆਂ ਕੋਰੋਨਾ ਤੋਂ ਪਹਿਲਾਂ ਦੇ ਪੱਧਰ ਨੂੰ ਪਾਰ ਕਰ ਚੁੱਕੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ 2017 ਤੱਕ 5 ਟ੍ਰਿਲੀਅਨ ਡਾਲਰ ਜੀ. ਡੀ. ਪੀ. ਵਾਲਾ ਦੇਸ਼ ਬਣ ਜਾਵਾਂਗੇ।
ਇਹ ਵੀ ਪੜ੍ਹੋ :ਆਮ ਲੋਕਾਂ ਨੂੰ ਹਿਰਾਸਤ ’ਚ ਲੈ ਕੇ ਤਸੀਹੇ ਦੇ ਰਿਹੈ ਤਾਲਿਬਾਨ : HRW
ਨਾਗੇਸ਼ਵਰਨ ਇੱਥੇ ਹਰਿਆਣਾ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ 'ਚ ਇੰਡੀਅਨ 'ਇਕੋਨੋਮੀ : ਪ੍ਰਾਸਪੈਕਟਸ, ਚੈਲੇਂਜ ਐਂਡ ਐਕਸ਼ਨ ਪੁਆਇੰਟ' ਵਿਸ਼ੇਸ਼ 'ਤੇ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਤੋਂ ਉੱਭਰਨ ਲਈ ਸਰਕਾਰ ਨੇ ਪਾਲਿਸੀ ਪੱਧਰ 'ਤੇ ਕਈ ਹਾਂਪੱਖੀ ਕਦਮ ਉਠਾਏ, ਜਿਸ 'ਚ ਭਾਰਤੀ ਰਿਜ਼ਰਵ ਬੈਂਕ ਨੇ ਆਪਣਾ ਪੂਰਾ ਸਮਰਥਨ ਦਿੱਤਾ। ਸੀ. ਈ. ਏ. ਨੇ ਉਮੀਦ ਪ੍ਰਗਟਾਉਂਦੇ ਹੋਏ ਕਿਹਾ ਕਿ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੇ ਅਨੁਮਨ ਮੁਤਾਬਕ ਭਾਰਤ ਸਾਲ 2027 ਤੱਕ 5 ਟ੍ਰਿਲੀਅਨ ਡਾਲਰ ਦੀ ਜੀ. ਡੀ. ਪੀ. ਵਾਲਾ ਦੇਸ਼ ਬਣ ਜਾਏਗਾ। ਨਾਗੇਸ਼ਵਰਨ ਨੇ ਕਿਹਾ ਕਿ ਅੱਜ ਸਾਡੇ ਕੋਲ ਨਿੱਜੀ ਨਿਵੇਸ਼ ਦਾ ਇਕ ਮਜ਼ਬੂਤ ਰਿਵਾਈਵਲ ਹੈ ਅਤੇ ਦੇਸ਼ ਕੋਲ ਟੀਚੇ ਮੁਤਾਬਕ ਵਿਦੇਸ਼ੀ ਮੁਦਰਾ ਭੰਡਾਰ ਹੈ। ਪਿਛਲੇ ਕੁੱਝ ਸਾਲਾਂ ਦੌਰਾਨ ਭਾਰਤ 'ਚ ਡਿਜੀਟਲ ਭੁਗਤਾਨ ਦੀ ਗਿਣਤੀ 'ਚ ਵਾਧਾ ਇਸ ਗੱਲ ਦਾ ਸੰਕੇਤ ਹੈ ਕਿ ਦੇਸ਼ 'ਚ ਤੇਜ਼ੀ ਨਾਲ ਬਦਲਾਅ ਹੋ ਰਿਹਾ ਹੈ।
ਇਹ ਵੀ ਪੜ੍ਹੋ : ਪਾਕਿ 'ਚ ਖੋਤਿਆਂ ਦੀ ਵਧੀ ਆਬਾਦੀ, 57 ਲੱਖ ਹੋਈ ਗਿਣਤੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ