ਰਿਫੰਡ ਜਾਰੀ ਨਾ ਕਰਨ ’ਤੇ ਖਪਤਕਾਰ ਅਦਾਲਤ ਨੇ ਯਾਤਰਾ ਡਾਟਕਾਮ ’ਤੇ ਠੋਕਿਆ ਜੁਰਮਾਨਾ

Thursday, Dec 07, 2023 - 12:00 PM (IST)

ਰਿਫੰਡ ਜਾਰੀ ਨਾ ਕਰਨ ’ਤੇ ਖਪਤਕਾਰ ਅਦਾਲਤ ਨੇ ਯਾਤਰਾ ਡਾਟਕਾਮ ’ਤੇ ਠੋਕਿਆ ਜੁਰਮਾਨਾ

ਗੁਰੂਗ੍ਰਾਮ (ਇੰਟ.) – ਗੁਰੂਗ੍ਰਾਮ ਦੇ ਜ਼ਿਲਾ ਖਪਤਕਾਰ ਵਿਵਾਦ ਹੱਲ ਕਮਿਸ਼ਨ ਨੇ ਯਾਤਰਾ ਡਾਟਕਾਮ ਅਤੇ ਬ੍ਰਿਟਿਸ਼ ਏਅਰਵੇਜ਼ ਨੂੰ ਸੇਵਾਵਾਂ ’ਚ ਵਿਘਨ ਦਾ ਦੋਸ਼ੀ ਪਾਉਂਦੇ ਹੋਏ ਸ਼ਿਕਾਇਤਕਰਤਾ ਪਰਮਿੰਦਰ ਓਬਰਾਏ ਦੇ ਪੱਖ ’ਚ ਫੈਸਲਾ ਸੁਣਾਇਆ ਹੈ। ਦੋਵਾਂ ਕੰਪਨੀਆਂ ਨੂੰ ਓਬਰਾਏ ਵਲੋਂ ਬੁੱਕ ਕੀਤੀ ਗਈ ਟਿਕਟ ਦੀ 59,147 ਰੁਪਏ ਦੀ ਰਕਮ 9 ਫੀਸਦੀ ਵਿਆਜ ਨਾਲ ਮੋੜਨ ਤੋਂ ਇਲਾਵਾ ਮਾਨਸਿਕ ਤੌਰ ’ਤੇ ਹੋਈ ਪ੍ਰੇਸ਼ਾਨੀ ਲਈ 50,000 ਰੁਪਏ ਦਾ ਜੁਰਮਾਨਾ ਅਤੇ ਸਰੀਰਿਕ ਤੌਰ ’ਤੇ ਹੋਈ ਪ੍ਰੇਸ਼ਾਨੀ ਲਈ 50,000 ਰੁਪਏ ਅਤੇ ਕਾਨੂੰਨੀ ਖਰਚੇ ਵਜੋਂ 33,000 ਰੁਪਏ 45 ਦਿਨਾਂ ਦੇ ਅੰਦਰ ਅਦਾ ਕਰਨ ਦੇ ਹੁਕਮ ਦਿੱਤੇ ਹਨ। ਹੁਕਮਾਂ ਦੀ ਪਾਲਣਾ ਨਾ ਹੋਣ ’ਤੇ ਦੋਹਾਂ ਕੰਪਨੀਆਂ ਨੂੰ 12 ਫੀਸਦੀ ਵਿਆਜ ਸਮੇਤ ਇਹ ਰਕਮ ਅਦਾ ਕਰਨੀ ਪਵੇਗੀ।

ਇਹ ਵੀ ਪੜ੍ਹੋ :     ਅਮਰੀਕੀ ਜਾਂਚ 'ਚ ਅਡਾਨੀ ਪਾਸ ਤੇ ਹਿੰਡਨਬਰਗ ਹੋਇਆ ਫ਼ੇਲ੍ਹ, ਸਰਕਾਰ ਕਰੇਗੀ 4500 ਕਰੋੜ ਦਾ ਨਿਵੇਸ਼

ਇਹ ਹੈ ਮਾਮਲਾ

ਗੁਰੂਗ੍ਰਾਮ ਵਾਸੀ 71 ਸਾਲਾ ਪਰਮਿੰਦਰ ਓਬਰਾਏ ਨੇ ਯਾਤਰਾ ਆਨਲਾਈਨ ਪ੍ਰਾਈਵੇਟ ਲਿਮਟਿਡ ਰਾਹੀਂ ਬ੍ਰਿਟਿਸ਼ ਏਅਰਵੇਜ਼ ਵਿਚ ਆਉਣ-ਜਾਣ ਦੀ ਟਿਕਟ ਬੁੱਕ ਕਰਵਾਈ ਸੀ। ਪਰ ਯਾਤਰਾ ਡਾਟਕਾਮ ਨੇ ਉਸ ਤੋਂ ਬਿਨਾਂ ਪੁੱਛੇ ਉਸ ਦੀ ਇਕਪਾਸੜ ਟਿਕਟ ਰੱਦ ਕਰ ਦਿੱਤੀ, ਜਿਸ ਕਾਰਨ ਉਸ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਸ ਨੇ ਯਾਤਰਾ ਡਾਟਕਾਮ ਅਤੇ ਬ੍ਰਿਟਿਸ਼ ਏਅਰਵੇਜ਼ ਨੂੰ ਇਕਪਾਸੜ ਟਿਕਟ ਰੱਦ ਕਰਨ ਅਤੇ ਉਸ ਦਾ ਰਿਫੰਡ ਜਾਰੀ ਕਰਨ ਲਈ ਕਿਹਾ ਪਰ ਦੋਵੇਂ ਕੰਪਨੀਆਂ ਨੇ ਉਸ ਦੀ ਇਕ ਨਾ ਸੁਣੀ ਅਤੇ ਉਸ ਨੂੰ ਮਜਬੂਰੀ ’ਚ ਜ਼ਿਲਾ ਖਪਤਕਾਰ ਵਿਵਾਦ ਹੱਲ ਕਮਿਸ਼ਨ ਦਾ ਦਰਵਾਜ਼ਾ ਖੜਕਾਉਣਾ ਪਿਆ।

ਇਹ ਵੀ ਪੜ੍ਹੋ :     ਬੀਮਾਰੀਆਂ ਦਾ ਕਾਰਨ ਬਣੇ Branded ਕੰਪਨੀਆਂ ਦੇ ਉਤਪਾਦ, 35 ਹਜ਼ਾਰ ਉਤਪਾਦ ਜਾਂਚ 'ਚ ਫ਼ੇਲ੍ਹ

ਇਹ ਹੈ ਫੈਸਲਾ

ਦੋਹਾਂ ਪੱਖਾਂ ਵਲੋਂ ਪੇਸ਼ ਸਬੂਤਾਂ ਅਤੇ ਤਰਕਾਂ ’ਤੇ ਸਾਵਧਾਨੀਪੂਰਵਰਕ ਵਿਚਾਰ ਕਰਨ ’ਤੇ ਕਮਿਸ਼ਨ ਦੇ ਮੁਖੀ ਸੰਜੀਵ ਜਿੰਦਲ ਅਤੇ ਮੈਂਬਰਾਂ ਜੋਤੀ ਸਿਵਾਚ ਅਤੇ ਖੁਸ਼ਵਿੰਦਰ ਕੌਰ ਦੀ ਅਗਵਾਈ ਵਿਚ ਕਮਿਸ਼ਨ ਨੇ 17 ਨਵੰਬਰ 2023 ਨੂੰ ਇਕ ਹੁਕਮ ਜਾਰੀ ਕੀਤਾ। ਮੁਖੀ ਸੰਜੀਵ ਜਿੰਦਲ ਨੇ ਦੋਹਾਂ ਕੰਪਨੀਆਂ ਦੇ ਵਿਵਹਾਰ ’ਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਇਹ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਹੈ ਕਿ ਦੋਵੇਂ ਕੰਪਨੀਆਂ ਯਾਨੀ ਯਾਤਰਾ ਡਾਟਕਾਮ ਅਤੇ ਬ੍ਰਿਟਿਸ਼ ਏਅਰਵੇਜ਼ ਕਾਰਨ ਸ਼ਿਕਾਇਤਕਰਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਮਿਸ਼ਨ ਨੇ ਕੰਪਨੀਆਂ ਨੂੰ ਉਨ੍ਹਾਂ ਦੇ ਨਿੰਦਣਯੋਗ ਵਿਵਹਾਰ ਦੀ ਨਿੰਦਾ ਕੀਤੀ, ਜਿਸ ਨੇ 71 ਸਾਲਾ ਸੀਨੀਅਰ ਸਿਟੀਜ਼ਨ ਨੂੰ ਦਰ-ਦਰ ਭਟਕਣ ਲਈ ਮਜਬੂਰ ਕੀਤਾ। ਕਮਿਸ਼ਨ ਨੇ ਇਸ ਨੂੰ ਸੇਵਾ ਵਿਚ ਕਮੀ ਦੱਸਿਆ ਅਤੇ ਉਸ ਨੇ ਦੋਵੇਂ ਕੰਪਨੀਆਂ ਨੂੰ ਸਾਂਝੇ ਤੌਰ ’ਤੇ ਅਤੇ ਵੱਖ-ਵੱਖ ਤੌਰ ਓਬਰਾਏ ਨੂੰ ਮੁਆਵਜ਼ੇ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ।

ਇਹ ਵੀ ਪੜ੍ਹੋ :      ਹੁਣ ਰਿਜ਼ਰਵ ਸੀਟ 'ਤੇ ਨਹੀਂ ਬੈਠ ਸਕਣਗੇ ਵੇਟਿੰਗ ਲਿਸਟ ਵਾਲੇ ਯਾਤਰੀ, ਦਰਜ ਹੋਵੇਗੀ ਸ਼ਿਕਾਇਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News