''ਆਉਣ ਵਾਲਾ ਸਮਾਂ ਭਾਰਤ ਦਾ, ਦੁਨੀਆ ਭਰ ਦੇ ਦੇਸ਼ਾਂ ਤੋਂ ਆਏਗਾ 8,31,700 ਕਰੋੜ ਦਾ ਨਿਵੇਸ਼''
Friday, Jan 19, 2024 - 10:26 AM (IST)
ਦਾਵੋਸ (ਭਾਸ਼ਾ)– ਭਾਰਤ ਦੀ ਵਧਦੀ ਆਰਥਿਕ ਤਾਕਤ ਨੇ ਦੁਨੀਆ ਵਿਚ ਆਪਣਾ ਲੋਹਾ ਮਨਵਾਇਆ ਹੈ। ਬ੍ਰਿਟੇਨ ਨੂੰ ਪਿੱਛੇ ਕਰ ਕੇ ਜਿੱਥੇ ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਚੁੱਕਾ ਹੈ। ਉੱਥੇ ਹੀ ਦੁਨੀਆ ਦੇ ਆਰਥਿਕ ਦਿੱਗਜ਼ਾਂ ਦਰਮਿਆਨ ਭਾਰਤ ਨੇ ਇਕ ਵਾਰ ਨਵੀਂ ਲਹਿਰ ਪੈਦਾ ਕੀਤੀ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਵਰਲਡ ਇਕਨਾਮਿਕ ਫੋਰਮ ਦੇ ਮੰਚ ’ਤੇ ਕਿਹਾ ਕਿ ਆਉਣ ਵਾਲਾ ਸਮਾਂ ਭਾਰਤ ਦਾ ਹੋਵੇਗਾ। ਅਗਲੇ ਕੁੱਝ ਸਾਲਾਂ ਵਿਚ ਭਾਰਤ ਵਿਚ ਬਹੁਤ ਜ਼ਿਆਦਾ ਨਿਵੇਸ਼ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ - ਹੁਣ ਡਾਕਟਰ ਦੀ ਪਰਚੀ ਤੋਂ ਬਿਨਾਂ ਨਹੀਂ ਮਿਲੇਗੀ 'ਐਂਟੀਬਾਇਓਟਿਕਸ', DGHS ਨੇ ਜਾਰੀ ਕੀਤੇ ਸਖ਼ਤ ਨਿਰਦੇਸ਼
ਉਹਨਾਂ ਨੇ ਕਿਹਾ ਕਿ ਭਾਰਤ ਦਾ ਟੀਚਾ ਦੁਨੀਆ ਦੇ ਸਾਰੇ ਦੇਸ਼ਾਂ ਤੋਂ 100 ਬਿਲੀਅਨ ਡਾਲਰ (ਲਗਭਗ 8,31,700 ਕਰੋੜ ਰੁਪਏ) ਦਾ ਸਿੱਧਾ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ) ਪ੍ਰਾਪਤ ਕਰਨਾ ਹੈ। ਸਵਿਟਜ਼ਰਲੈਂਡ ਦੇ ਦਾਵੋਸ ਵਿਚ ਇਸ ਸਮੇਂ ਦੁਨੀਆ ਭਰ ਦੇ ਕਈ ਆਰਥਿਕ ਅਤੇ ਸਿਆਸੀ ਦਿੱਗਜ਼ਾਂ ਦਾ ਭੀੜ ਲੱਗੀ ਹੈ। ਭਾਰਤ ਵਲੋਂ ਕਈ ਨੇਤਾ ਅਤੇ ਕਾਰੋਬਾਰੀ ਇਸ ਵਿਚ ਸ਼ਿਰਕਤ ਕਰ ਚੁੱਕੇ ਹਨ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਵੀ ਇੱਥੇ ਪਹੁੰਚ ਕੇ ਕਈ ਲੋਕਾਂ ਨਾਲ ਮੁਲਾਕਾਤ ਕੀਤੀ। ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਇਹ ਗੱਲਾਂ ਕਹੀਆਂ।
ਇਹ ਵੀ ਪੜ੍ਹੋ - 10 ਰੁਪਏ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਜਲਦੀ ਕੀਤਾ ਜਾਵੇਗਾ ਵੱਡਾ ਐਲਾਨ
ਦੇਸ਼ 8 ਫ਼ੀਸਦੀ ਤੱਕ ਦੀ ਦਰ ਨਾਲ ਕਰੇਗਾ ਤਰੱਕੀ
ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਭਰ ਦੇ ਨਿਵੇਸ਼ਕਾਂ ਨੂੰ ਭਾਰਤ ਸੱਦਣ ਦੀ ਇੱਛਾ ਰੱਖਦੇ ਹਨ। ਭਾਰਤ ਦੇ ਪੈਰਾਮੀਟਰਸ ਵੀ ਜ਼ਬਰਦਸਤ ਹਨ। ਅਗਲੇ ਪੂਰੇ ਇਕ ਦਹਾਕੇ ਵਿਚ ਭਾਰਤ ਦੀ ਗ੍ਰੇਥ ਰੇਟ 6 ਤੋਂ 8 ਫ਼ੀਸਦੀ ਤੱਕ ਰਹਿਣ ਦਾ ਅਨੁਮਾਨ ਹੈ। ਇਹ ਅਨੁਮਾਨ ਇਕ ਸੋਚੀ-ਵਿਚਾਰੀ ਰਣਨੀਤੀ ’ਤੇ ਆਧਾਰਿਤ ਹੈ। ਗ੍ਰੋਥ ਦੀ ਇਸ ਰਣਨੀਤੀ ਦੇ ਚਾਰ ਇੰਜਣ ਹਨ।
ਇਹ ਵੀ ਪੜ੍ਹੋ - ਸੋਨਾ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਵੱਡੀ ਗਿਰਾਵਟ
ਉਨ੍ਹਾਂ ਨੇ ਕਿਹਾ ਕਿ ਇਹ ਇੰਜਣ ਬੁਨਿਆਦੀ ਢਾਂਚੇ ਵਿਚ ਨਿਵੇਸ਼ ਹੈ, ਜੋ ਡਿਜੀਟਲ ਅਤੇ ਫਿਜ਼ੀਕਲ ਦੋਹਾਂ ਤਰ੍ਹਾਂ ਦੇ ਬੁਨਿਆਦੀ ਢਾਂਚੇ ਵਿਚ ਕੀਤਾ ਜਾਣਾ ਹੈ। ਦੂਜਾ ਇੰਜਣ ਸਮਾਜ ਦੇ ਹੇਠਲੇ ਸਥਾਨ ’ਤੇ ਵੱਸੀ ਆਬਾਦੀ ਦਾ ਜੀਵਨ ਪੱਧਰ ਉੱਚਾ ਉਠਾਉਣਾ ਹੈ। ਤੀਜਾ ਇੰਜਣ ਮੈਨੂਫੈਕਚਰਿੰਗ ਨੂੰ ਉਤਸ਼ਾਹਿਤ ਕਰਨਾ ਅਤੇ ਚੌਥਾ ਇੰਜਣ ਕਾਰੋਬਾਰ ਕਰਨ ਦੀਆਂ ਪ੍ਰਕਿਰਿਆਵਾਂ ਨੂੰ ਸੌਖਾਲਾ ਬਣਾਉਣਾ ਹੈ।
ਇਹ ਵੀ ਪੜ੍ਹੋ - ਉਡਾਣ ਦੌਰਾਨ ਪਿਆਸੇ ਬੱਚੇ ਨੂੰ ਪਾਣੀ ਨਾ ਦੇਣਾ ਏਅਰਲਾਈਨਜ਼ ਨੂੰ ਪਿਆ ਮਹਿੰਗਾ, ਲੱਗਾ ਵੱਡਾ ਜੁਰਮਾਨਾ
ਸੁਰੱਖਿਆਵਾਦੀ ਨੀਤੀਆਂ ਦੇ ਬਾਵਜੂਦ ਆਏਗਾ ਨਿਵੇਸ਼
ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਅਕਸਰ ਮੋਦੀ ਸਰਕਾਰ ਨੂੰ ਸੁਰੱਖਿਆਵਾਦੀ ਨੀਤੀਆਂ ਅਪਣਾਉਣ ਦੀ ਆਲੋਚਨਾ ਝੱਲਣੀ ਪੈਂਦੀ ਹੈ ਪਰ ਸਿੱਧੇ ਵਿਦੇਸ਼ੀ ਨਿਵੇਸ਼ ਇਨ੍ਹਾਂ ਨੀਤੀਆਂ ਦੇ ਬਾਵਜੂਦ ਦੇਸ਼ ਵਿਚ ਆਏਗਾ। ਚਾਲੂ ਵਿੱਤੀ ਸਾਲ ਦੇ ਸ਼ੁਰੂਆਤੀ 6 ਮਹੀਨੇ (ਅਪ੍ਰੈਲ-ਸਤੰਬਰ) ਵਿਚ ਦੇਸ਼ ਦੇ ਅੰਦਰ 33 ਅਰਬ ਡਾਲਰ ਦਾ ਸਿੱਧਾ ਵਿਦੇਸ਼ੀ ਨਿਵੇਸ਼ ਆ ਚੁੱਕਾ ਹੈ। ਵਿੱਤੀ ਸਾਲ 2022-23 ਵਿਚ ਭਾਰਤ ਨੂੰ 71 ਅਰਬ ਡਾਲਰ ਦਾ ਐੱਫ. ਡੀ. ਆਈ. ਮਿਲਿਆ ਸੀ।
ਇਹ ਵੀ ਪੜ੍ਹੋ - Air India ਦੀ ਫਲਾਈਟ 'ਚ ਸ਼ਾਕਾਹਾਰੀ ਦੀ ਥਾਂ ਮਿਲਿਆ ਨਾਨ-ਵੈਜ ਖਾਣਾ, ਭੜਕੀ ਔਰਤ ਨੇ ਚੁੱਕਿਆ ਇਹ ਕਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8