ਸੈਂਟਰਲ ਬੈਂਕ ਨੇ ਤੀਜੀ ਤਿਮਾਹੀ ''ਚ 69 ਫੀਸਦੀ ਵੱਧ ਸ਼ੁੱਧ ਲਾਭ ਦਰਜ ਕੀਤਾ
Friday, Jan 28, 2022 - 07:29 PM (IST)
 
            
            ਨਵੀਂ ਦਿੱਲੀ — ਦਸੰਬਰ, 2021 'ਚ ਖਤਮ ਹੋਏ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਸੈਂਟਰਲ ਬੈਂਕ ਆਫ ਇੰਡੀਆ ਦਾ ਸ਼ੁੱਧ ਲਾਭ 69 ਫੀਸਦੀ ਵਧ ਕੇ 279 ਕਰੋੜ ਰੁਪਏ ਹੋ ਗਿਆ ਹੈ। ਜਨਤਕ ਖੇਤਰ ਦੇ ਬੈਂਕ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬੈਂਕ ਨੇ ਇਕ ਸਾਲ ਪਹਿਲਾਂ ਇਸੇ ਮਿਆਦ 'ਚ 165 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ।
ਬੈਂਕ ਨੇ ਸਟਾਕ ਐਕਸਚੇਂਜ ਨੂੰ ਦੱਸਿਆ ਕਿ ਅਕਤੂਬਰ-ਦਸੰਬਰ, 2021 ਦੌਰਾਨ ਉਸਦੀ ਕੁੱਲ ਆਮਦਨ ਵਧ ਕੇ 6,666.45 ਕਰੋੜ ਰੁਪਏ ਹੋ ਗਈ। ਸ਼ੁੱਧ ਵਿਆਜ ਆਮਦਨ ਵੀ ਪਿਛਲੇ ਸਾਲ ਦੀ ਇਸੇ ਮਿਆਦ 'ਚ 2,228 ਕਰੋੜ ਰੁਪਏ ਤੋਂ ਵਧ ਕੇ 2,746 ਕਰੋੜ ਰੁਪਏ ਹੋ ਗਈ ਸੀ।
ਦਸੰਬਰ 'ਚ ਖਤਮ ਹੋਈ ਤਿਮਾਹੀ 'ਚ ਬੈਂਕ ਦੀ ਕੁੱਲ ਗੈਰ-ਕਾਰਗੁਜ਼ਾਰੀ ਸੰਪਤੀਆਂ (ਐੱਨ.ਪੀ.ਏ.) 'ਚ 15.16 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            