'ਪੈਟਰੋਲ-ਡੀਜ਼ਲ ਨੂੰ GST ਦੇ ਘੇਰੇ ’ਚ ਲਿਆਉਣ ਲਈ ਕੇਂਦਰ ਤਿਆਰ ਪਰ ਸੂਬਿਆਂ ਦਾ ਸਹਿਮਤ ਹੋਣਾ ਜ਼ਰੂਰੀ'

Tuesday, Nov 15, 2022 - 12:07 PM (IST)

ਸ਼੍ਰੀਨਗਰ (ਭਾਸ਼ਾ) – ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਕੇਂਦਰ ਸਰਕਾਰ ਪੈਟਰੋਲ ਅਤੇ ਡੀਜ਼ਲ ਨੂੰ ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਦੇ ਘੇਰੇ ’ਚ ਲਿਆਉਣ ਲਈ ਤਿਆਰ ਹੈ ਪਰ ਇਸ ’ਤੇ ਸੂਬਿਆਂ ਦੇ ਸਹਿਮਤ ਹੋਣ ਦੀ ਸੰਭਾਵਨਾ ਘੱਟ ਹੈ। ਪੁਰੀ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਨੂੰ ਜੀ. ਐੱਸ. ਟੀ. ਦੇ ਘੇਰੇ ’ਚ ਲਿਆਉਣ ਲਈ ਸੂਬਿਆਂ ਦੀ ਸਹਿਮਤੀ ਜ਼ਰੂਰੀ ਹੈ ਅਤੇ ਜੇ ਸੂਬੇ ਇਸ ਦਿਸ਼ਾ ’ਚ ਪਹਿਲ ਕਰਦੇ ਹਨ ਤਾਂ ਕੇਂਦਰ ਵੀ ਇਸ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪਹਿਲਾਂ ਤੋਂ ਹੀ ਇਸ ਲਈ ਤਿਆਰ ਰਹੇ ਹਾਂ। ਇਹ ਮੇਰੀ ਸਮਝ ਹੈ। ਹਾਲਾਂਕਿ ਦੂਜਾ ਮੁੱਦਾ ਇਸ ਨੂੰ ਲਾਗੂ ਕਰਨ ਦਾ ਤਰੀਕਾ ਹੈ।

ਇਹ  ਵੀ ਪੜ੍ਹੋ : Elon Musk ਦਾ ਇਕ ਹੋਰ ਝਟਕਾ, ਹੁਣ ਟਵਿੱਟਰ 'ਚ ਠੇਕੇ 'ਤੇ ਕੰਮ ਕਰਨ ਵਾਲੇ ਲੋਕਾਂ ਦੀ ਸ਼ੁਰੂ ਕੀਤੀ ਛਾਂਟੀ

ਉਸ ਸਵਾਲ ਨੂੰ ਵਿੱਤ ਮੰਤਰੀ ਦੇ ਸਾਹਮਣੇ ਉਠਾਇਆ ਜਾਣਾ ਚਾਹੀਦਾ ਹੈ। ਪੈਟਰੋਲ ਅਤੇ ਡੀਜ਼ਲ ਨੂੰ ਜੀ.ਐੱਸ. ਟੀ. ਦੇ ਘੇਰੇ ’ਚ ਲਿਆਉਣ ਦੀ ਲੰਬੇ ਸਮੇਂ ਤੋਂ ਉੱਠ ਰਹੀ ਮੰਗ ਦਰਮਿਆਨ ਪੈਟਰੋਲੀਅਮ ਮੰਤਰੀ ਨੇ ਇਸ ਗੱਲ ਦਾ ਖਦਸ਼ਾ ਪ੍ਰਗਟਾਇਆ ਕਿ ਸੂਬਿਆਂ ਦਰਮਿਆਨ ਇਸ ’ਤੇ ਸਹਿਮਤੀ ਬਣਨ ਦੀ ਸੰਭਾਵਨਾ ਘੱਟ ਹੀ ਹੈ। ਮਾਮਲੇ ਨੂੰ ਜੀ. ਐੱਸ. ਟੀ. ਪਰਿਸ਼ਦ ’ਚ ਉਠਾਉਣ ਦਾ ਦਿੱਤਾ ਗਿਆ ਸੀ ਸੁਝਾਅ ਉਨ੍ਹਾਂ ਨੇ ਕਿਹਾ ਕਿ ਸੂਬਿਆਂ ਦੇ ਮਾਲੀਏ ਦਾ ਪ੍ਰਮੁੱਖ ਸ੍ਰੋਤ ਸ਼ਰਾਬ ਅਤੇ ਪੈਟਰੋਲੀਅਮ ਉਤਪਾਦਾਂ ’ਤੇ ਲੱਗਣ ਵਾਲਾ ਟੈਕਸ ਹੀ ਹੁੰਦਾ ਹੈ। ਪੁਰੀ ਨੇ ਕਿਹਾ ਕਿ ਇਹ ਸਮਝਣਾ ਜ਼ਿਆਦਾ ਮੁਸ਼ਕਲ ਨਹੀਂ ਹੈ ਕਿ ਸੂਬਿਆਂ ਨੂੰ ਇਨ੍ਹਾਂ ਤੋਂ ਮਾਲੀਆ ਮਿਲਦਾ ਹੈ। ਮਾਲੀਆ ਪਾਉਣ ਵਾਲਾ ਅਾਖਿਰ ਉਸ ਨੂੰ ਕਿਉਂ ਛੱਡਣਾ ਚਾਹੇਗਾ? ਸਿਰਫ ਕੇਂਦਰ ਸਰਕਾਰ ਦੀ ਮਹਿੰਗਾਈ ਅਤੇ ਹੋਰ ਗੱਲਾਂ ਨੂੰ ਲੈ ਕੇ ਫਿਕਰਮੰਦ ਰਹਿੰਦੀ ਹੈ। ਉਨ੍ਹਾਂ ਨੇ ਕੇਰਲ ਹਾਈਕੋਰਟ ਦੇ ਫੈਸਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਨੂੰ ਜੀ. ਐੱਸ. ਟੀ. ਪਰਿਸ਼ਦ ’ਚ ਉਠਾਉਣ ਦਾ ਸੁਝਾਅ ਦਿੱਤਾ ਗਿਆ ਸੀ ਪਰ ਵਿੱਤ ਮੰਤਰੀ ਇਸ ’ਤੇ ਤਿਆਰ ਨਹੀਂ ਹੋਏ। ਕੀਮਤਾਂ ’ਚ ਸਭ ਤੋਂ ਘੱਟ ਵਾਧਾ ਭਾਰਤ ’ਚ ਉਨ੍ਹਾਂ ਨੇ ਕਿਹਾ ਕਿ ਜਿੱਥੋਂ ਤੱਕ ਜੀ. ਐੱਸ. ਟੀ. ਦਾ ਸਵਾਲ ਹੈ ਤਾਂ ਸਾਡੀਆਂ ਅਤੇ ਤੁਹਾਡੀਆਂ ਇੱਛਾਵਾਂ ਆਪਣੀ ਥਾਂ ਹਨ, ਅਸੀਂ ਇਕ ਸਹਿਕਾਰੀ ਸੰਘੀ ਵਿਵਸਥਾ ਦਾ ਹਿੱਸਾਂ ਹਾਂ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਗਿਰਾਵਟ ਦੀ ਸੰਭਾਵਨਾ ਬਾਰੇ ਪੁੱਛੇ ਜਾਣ ’ਤੇ ਪੁਰੀ ਨੇ ਕਿਹਾ ਕਿ ਮੈਂ ਤੁਹਾਡੇ ਸਵਾਲ ਤੋਂ ਹੈਰਾਨ ਹਾਂ। ਪਿਛਲੇ ਇਕ ਸਾਲ ’ਚ ਇਨ੍ਹਾਂ ਦੀਆਂ ਕੀਮਤਾਂ ’ਚ ਸਭ ਤੋਂ ਘੱਟ ਵਾਧਾ ਸ਼ਾਇਦ ਭਾਰਤ ’ਚ ਹੀ ਹੋਇਆ ਹੈ। ਮਾਰਗਨ ਸਟੇਨਲੀ ਵੀ ਕਹਿ ਰਿਹਾ ਹੈ ਕਿ ਭਾਰਤ ਦੁਨੀਆ ਭਰ ’ਚ ਇਕ ਸਭ ਤੋਂ ਬਿਹਤਰ ਸਥਿਤੀ ’ਚ ਰਿਹਾ ਹੈ।

ਇਹ  ਵੀ ਪੜ੍ਹੋ : ਵਿਆਹਾਂ ਦਾ ਸ਼ਿੰਗਾਰ ਬਣੀ ਲਗਜ਼ਰੀ ਹੋਟਲਾਂ ਦੀ ਸ਼ਾਨ, ਕੋਰੋਨਾ ਸੰਕਟ ਤੋਂ ਬਾਅਦ ਉਦਯੋਗ ਨੂੰ ਵਧੀਆ ਸੀਜ਼ਨ ਦੀ ਉਮੀਦ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News