ਬਜਟ ਭਾਰਤ ਨੂੰ ਤੀਜੀ ਵੱਡੀ ਆਰਥਿਕ ਤਾਕਤ ਬਣਾਉਣ ਲਈ ਕੰਮ ਕਰੇਗਾ, ਵਿਕਸਿਤ ਭਾਰਤ ਦੀ ਰੱਖੇਗਾ ਨੀਂਹ

Tuesday, Jul 23, 2024 - 03:02 PM (IST)

ਨਵੀਂ ਦਿੱਲੀ - ਵਿੱਤ ਮੰਤਰੀ ਸੀਤਾਰਮਨ ਵਲੋਂ ਲੋਕ ਸਭਾ ਵਿਚ ਬਜਟ 2024 ਪੇਸ਼ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀ ਜਨਤਾ ਨੂੰ ਸੰਬੋਧਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਬਜਟ ਸਮਾਜ ਦੇ ਹਰ ਵਰਗ ਨੂੰ ਸ਼ਕਤੀ ਪ੍ਰਦਾਨ ਕਰੇਗਾ। ਉਨ੍ਹਾਂ ਨੇ ਸੰਸਦ 'ਚ ਪੇਸ਼ ਕੀਤੇ ਗਏ 2024-25 ਦੇ ਬਜਟ ਨੂੰ 'ਵਿਕਾਸ ਦੀਆਂ ਨਵੀਆਂ ਉਚਾਈਆਂ' 'ਤੇ ਲਿਜਾਣ ਵਾਲਾ ਮਹੱਤਵਪੂਰਨ ਬਜਟ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਸਮਾਜ ਦੇ ਹਰ ਵਰਗ ਨੂੰ ਤਾਕਤ ਦੇਣ ਵਾਲਾ ਹੈ। ਇੱਕ ਵੀਡੀਓ ਸੰਦੇਸ਼ ਰਾਹੀਂ ਬਜਟ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਬਜਟ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਲਈ 'ਉਤਪ੍ਰੇਰਕ' ਵਜੋਂ ਕੰਮ ਕਰੇਗਾ ਅਤੇ ਇੱਕ ਵਿਕਸਤ ਭਾਰਤ ਦੀ ਨੀਂਹ ਵੀ ਰੱਖੇਗਾ।

ਉਨ੍ਹਾਂ ਇਸ ਬਜਟ ਲਈ ਵਿੱਤ ਮੰਤਰੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਬਜਟ ਦੇਸ਼ ਦੇ ਪਿੰਡਾਂ, ਗਰੀਬਾਂ ਅਤੇ ਕਿਸਾਨਾਂ ਨੂੰ ਖੁਸ਼ਹਾਲੀ ਦੇ ਰਾਹ 'ਤੇ ਲੈ ਕੇ ਜਾਣ ਵਾਲਾ ਬਜਟ ਹੈ ਲੋਕ ਗਰੀਬੀ ਤੋਂ ਬਾਹਰ ਆਏ ਹਨ ਅਤੇ ਇਸ ਨਾਲ ਇੱਕ ਨਵਾਂ ਮੱਧ ਵਰਗ ਪੈਦਾ ਹੋਇਆ ਹੈ, ਇਹ ਉਨ੍ਹਾਂ ਦੇ ਸਸ਼ਕਤੀਕਰਨ ਨੂੰ ਜਾਰੀ ਰੱਖਣ ਲਈ ਵੀ ਬਜਟ ਹੈ। ਉਨ੍ਹਾਂ ਕਿਹਾ, “ਇਹ ਇੱਕ ਅਜਿਹਾ ਬਜਟ ਹੈ ਜੋ ਨੌਜਵਾਨਾਂ ਨੂੰ ਅਣਗਿਣਤ ਨਵੇਂ ਮੌਕੇ ਪ੍ਰਦਾਨ ਕਰੇਗਾ। ਇਹ ਬਜਟ ਸਿੱਖਿਆ ਅਤੇ ਹੁਨਰ ਨੂੰ ਨਵਾਂ ਹੁਲਾਰਾ ਦੇਵੇਗਾ।

ਇਹ ਅਜਿਹਾ ਬਜਟ ਹੈ ਜੋ ਮੱਧ ਵਰਗ ਨੂੰ ਨਵੀਂ ਤਾਕਤ ਦੇਵੇਗਾ। ਇਹ ਕਬਾਇਲੀ ਸਮਾਜ, ਦਲਿਤਾਂ ਅਤੇ ਪਛੜੇ ਵਰਗਾਂ ਦੇ ਸਸ਼ਕਤੀਕਰਨ ਲਈ ਮਜ਼ਬੂਤ ​​ਯੋਜਨਾਵਾਂ ਲੈ ਕੇ ਆਇਆ ਹੈ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਜਟ ਔਰਤਾਂ ਦੀ ਆਰਥਿਕ ਭਾਗੀਦਾਰੀ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ ਅਤੇ ਛੋਟੇ ਵਪਾਰੀਆਂ ਅਤੇ ਛੋਟੇ ਉਦਯੋਗਾਂ ਨੂੰ ਤਰੱਕੀ ਦਾ ਨਵਾਂ ਰਾਹ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਨਿਰਮਾਣ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਵੀ ਜ਼ੋਰ ਦਿੱਤਾ ਗਿਆ ਹੈ, ਜਿਸ ਨਾਲ ਆਰਥਿਕ ਵਿਕਾਸ ਨੂੰ ਨਵੀਂ ਹੁਲਾਰਾ ਅਤੇ ਨਿਰੰਤਰਤਾ ਮਿਲੇਗੀ।

ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ 'ਬੇਮਿਸਾਲ' ਮੌਕੇ ਨੂੰ ਆਪਣੀ ਸਰਕਾਰ ਦੀ ਵਿਸ਼ੇਸ਼ਤਾ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਬਜਟ ਇਸ ਨੂੰ ਹੋਰ ਮਜ਼ਬੂਤ ​​ਕਰਦਾ ਹੈ। ਰੁਜ਼ਗਾਰ ਸਬੰਧੀ ਬਜਟ ਐਲਾਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਵਿੱਚ ਕਰੋੜਾਂ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਸਰਕਾਰ ਉਨ੍ਹਾਂ ਨੌਜਵਾਨਾਂ ਨੂੰ ਪਹਿਲੀ ਤਨਖ਼ਾਹ ਦੇਵੇਗੀ, ਜੋ ਜ਼ਿੰਦਗੀ ਵਿੱਚ ਪਹਿਲੀ ਨੌਕਰੀ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ, “ਭਾਵੇਂ ਇਹ ਹੁਨਰ ਵਿਕਾਸ ਅਤੇ ਉੱਚ ਸਿੱਖਿਆ ਲਈ ਸਹਾਇਤਾ ਹੋਵੇ ਜਾਂ ਇੱਕ ਕਰੋੜ ਨੌਜਵਾਨਾਂ ਲਈ ਤੀਬਰ (ਪ੍ਰੇਰਕ) ਯੋਜਨਾਵਾਂ, ਇਸ ਨਾਲ ਪਿੰਡਾਂ ਦੇ ਗਰੀਬ ਨੌਜਵਾਨਾਂ ਨੂੰ ਦੇਸ਼ ਦੀਆਂ ਚੋਟੀ ਦੀਆਂ ਕੰਪਨੀਆਂ ਵਿੱਚ ਕੰਮ ਕਰਨ ਦਾ ਮੌਕਾ ਮਿਲੇਗਾ।

ਇਸ ਵਿਚ ਸਭ ਤੋਂ ਵਧ ਫੋਕਸ ਕਿਸਾਨਾਂ ਵੱਲ ਹੈ। ਕਿਸਾਨਾਂ ਲਈ ਵੇਅਰ ਹਾਊਸ ਦਾ ਨਿਰਮਾਣ ਕੀਤਾ ਜਾਵੇਗਾ ਇਸ ਨਾਲ ਕਿਸਾਨਾਂ ਨੂੰ ਆਪਣੀਆਂ ਫਸਲਾਂ ਸਟੋਰ ਕਰਨ ਵਿਚ ਮਦਦ ਮਿਲੇਗੀ ਅਤੇ ਸਹੀ ਸਮੇਂ ਤੇ ਸਹੀ ਕੀਮਤ ਮਿਲੇਗੀ। ਇਸ ਨਾਲ ਮੱਧ ਵਰਗ ਲਈ ਸਬਜ਼ੀਆਂ ਦੀ ਉਪਲੱਬਧਤਾ ਵਧੇਗੀ। ਦਾਲਾਂ ਦੀ ਪੈਦਾਵਾਰ ਵਧਾਉਣ ਲਈ ਐਲਾਨ ਕੀਤੇ ਗਏ ਹਨ। ਗਰੀਬਾਂ ਲਈ ਘਰ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਗ੍ਰਾਮ ਸੜਕ ਯੋਜਨਾ ਤਹਿਤ 25,000 ਪੇਂਡੂ ਖ਼ੇਤਰਾਂ ਨੂੰ ਸ਼ਹਿਰਾਂ ਨਾਲ ਜੋੜਣ ਲਈ ਸੜਕਾਂ ਬਣਾਈਆਂ ਜਾਣਗੀਆਂ ਤਾਂ ਜੋ ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਮਿਲ ਸਕਣ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਇਸ ਬਜਟ ਵਿੱਚ ਸਰਕਾਰ ਨੇ ‘ਰੁਜ਼ਗਾਰ ਨਾਲ ਸਬੰਧਤ ਪ੍ਰੋਤਸਾਹਨ ਯੋਜਨਾ’ ਦਾ ਐਲਾਨ ਕੀਤਾ ਹੈ। ਇਸ ਨਾਲ ਰੁਜ਼ਗਾਰ ਦੇ ਕਈ ਮੌਕੇ ਪੈਦਾ ਕਰਨ ਵਿੱਚ ਮਦਦ ਮਿਲੇਗੀ। ਇਸ ਯੋਜਨਾ ਦੇ ਤਹਿਤ, ਸਰਕਾਰ ਕਰਮਚਾਰੀਆਂ ਵਿੱਚ ਨਵੇਂ ਸ਼ਾਮਲ ਹੋਣ ਵਾਲਿਆਂ ਨੂੰ ਪਹਿਲੀ ਤਨਖਾਹ ਦੇਵੇਗੀ। ਅਪ੍ਰੈਂਟਿਸਸ਼ਿਪ ਪ੍ਰੋਗਰਾਮ ਤਹਿਤ ਪਿੰਡਾਂ ਦੇ ਨੌਜਵਾਨ ਦੇਸ਼ ਦੀਆਂ ਚੋਟੀ ਦੀਆਂ ਕੰਪਨੀਆਂ ਵਿੱਚ ਕੰਮ ਕਰਨ ਦੇ ਯੋਗ ਹੋਣਗੇ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, 'ਪਿਛਲੇ 10 ਸਾਲਾਂ 'ਚ 25 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ ਹਨ। ਇਹ ਬਜਟ ਨਵੇਂ ਮੱਧ ਵਰਗ ਦੇ ਸਸ਼ਕਤੀਕਰਨ ਲਈ ਹੈ। ਇਸ ਬਜਟ ਤੋਂ ਨੌਜਵਾਨਾਂ ਨੂੰ ਬੇਅੰਤ ਮੌਕੇ ਮਿਲਣਗੇ। ਇਹ ਬਜਟ ਸਿੱਖਿਆ ਅਤੇ ਹੁਨਰ ਨੂੰ ਨਵਾਂ ਆਯਾਮ ਦੇਵੇਗਾ। ਇਹ ਬਜਟ ਨਵੇਂ ਮੱਧ ਵਰਗ ਨੂੰ ਤਾਕਤ ਦੇਵੇਗਾ। ਬਜਟ ਔਰਤਾਂ, ਛੋਟੇ ਕਾਰੋਬਾਰੀਆਂ ਅਤੇ MSMEs ਨੂੰ ਮਦਦ ਕਰੇਗਾ।

ਸਾਨੂੰ ਹਰ ਸ਼ਹਿਰ, ਹਰ ਪਿੰਡ ਦੇ ਹਰ ਘਰ ਤੋਂ ਉੱਦਮੀ ਪੈਦਾ ਕਰਨੇ ਹੋਣਗੇ।'' ਬਿਨਾਂ ਗਰੰਟੀ ਦੇ ਮੁਦਰਾ ਲੋਨ ਦੀ ਸੀਮਾ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕਰਨ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਇਸ ਨਾਲ ਛੋਟੇ ਕਾਰੋਬਾਰੀਆਂ ਖਾਸ ਕਰਕੇ ਔਰਤਾਂ ਨੂੰ ਮਦਦ ਮਿਲੇਗੀ। ਦਲਿਤਾਂ, ਪੱਛੜੇ ਅਤੇ ਆਦਿਵਾਸੀ ਪਰਿਵਾਰਾਂ ਵਿੱਚ ਸਵੈ-ਰੁਜ਼ਗਾਰ ਨੂੰ ਮਜ਼ਬੂਤ ​​ਕੀਤਾ ਜਾਵੇਗਾ। ਉਨ੍ਹਾਂ ਕਿਹਾ, "ਅਸੀਂ ਮਿਲ ਕੇ ਭਾਰਤ ਨੂੰ ਇੱਕ ਗਲੋਬਲ ਮੈਨੂਫੈਕਚਰਿੰਗ ਹੱਬ ਬਣਾਵਾਂਗੇ।" ਉਨ੍ਹਾਂ ਕਿਹਾ ਕਿ ਭਾਰਤ ਦੇ ਰੱਖਿਆ ਖੇਤਰ ਨੂੰ 'ਆਤਮ-ਨਿਰਭਰ' ਬਣਾਉਣ ਲਈ ਬਜਟ ਵਿੱਚ ਕਈ ਉਪਬੰਧ ਹਨ ਅਤੇ ਇਸ ਵਿੱਚ ਸੈਰ ਸਪਾਟਾ ਖੇਤਰ 'ਤੇ ਵੀ ਧਿਆਨ ਦਿੱਤਾ ਗਿਆ ਹੈ।


Harinder Kaur

Content Editor

Related News