ਅਦਾਲਤ ਪਹੁੰਚੇਗੀ ਕੰਗਨਾ ਰਣੌਤ! ਆਪਣੇ ਲਈ ਕਰੇਗੀ ਇਹ ਵੱਡਾ ਕੰਮ

Friday, Aug 30, 2024 - 05:16 PM (IST)

ਅਦਾਲਤ ਪਹੁੰਚੇਗੀ ਕੰਗਨਾ ਰਣੌਤ! ਆਪਣੇ ਲਈ ਕਰੇਗੀ ਇਹ ਵੱਡਾ ਕੰਮ

ਐਂਟਰਟੇਨਮੈਂਟ ਡੈਸਕ : ਜਦੋਂ ਤੋਂ ਕੰਗਨਾ ਰਣੌਤ ਦੀ ਆਉਣ ਵਾਲੀ ਫ਼ਿਲਮ 'ਐਮਰਜੈਂਸੀ' (Emergency) ਦਾ ਟ੍ਰੇਲਰ ਸਾਹਮਣੇ ਆਇਆ ਹੈ, ਉਦੋਂ ਤੋਂ ਇਸ ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਫ਼ਿਲਮ ਦੀ ਰਿਲੀਜ਼ 'ਚ ਇਕ ਹੋਰ ਰੁਕਾਵਟ ਆ ਗਈ ਹੈ। ਅਦਾਕਾਰਾ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਫ਼ਿਲਮ ਨੂੰ ਅਜੇ ਤੱਕ ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ (CBFC) ਤੋਂ ਮਨਜ਼ੂਰੀ ਨਹੀਂ ਮਿਲੀ ਹੈ। ਕੰਗਨਾ ਰਣੌਤ ਦੀ ਫ਼ਿਲਮ 'ਐਮਰਜੈਂਸੀ' 1975 'ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੁਆਰਾ ਲਗਾਈ ਗਈ 'ਐਮਰਜੈਂਸੀ' 'ਤੇ ਅਧਾਰਿਤ ਹੈ। ਫ਼ਿਲਮ 'ਚ ਉਹ ਇੰਦਰਾ ਗਾਂਧੀ ਦੀ ਭੂਮਿਕਾ 'ਚ ਨਜ਼ਰ ਆਵੇਗੀ। ਫ਼ਿਲਮ ਨੂੰ ਲੈ ਕੇ ਹੰਗਾਮਾ ਚੱਲ ਰਿਹਾ ਹੈ। ਇਸ ਦੌਰਾਨ ਪ੍ਰਮੋਸ਼ਨ ਕਰ ਰਹੀ ਅਦਾਕਾਰਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਫ਼ਿਲਮ ਨੂੰ CBFC ਤੋਂ ਹਰੀ ਝੰਡੀ ਨਹੀਂ ਮਿਲੀ ਹੈ।

ਇਹ ਖ਼ਬਰ ਵੀ ਪੜ੍ਹੋ - 2 ਘੰਟਿਆਂ 'ਚ ਹੀ ਸਿੱਧੂ ਮੂਸੇਵਾਲਾ ਦੇ ਗੀਤ 'Attach'ਨੇ ਤੋੜੇ ਰਿਕਾਰਡ

ਕੰਗਨਾ ਨੂੰ ਨਹੀਂ ਮਿਲ ਰਿਹਾ ਸਰਟੀਫਿਕੇਟ
ਆਈ. ਏ. ਐੱਨ. ਐੱਸ. ਨੂੰ ਦਿੱਤੇ ਇੱਕ ਇੰਟਰਵਿਊ 'ਚ ਕੰਗਨਾ ਰਣੌਤ ਨੇ ਕਿਹਾ, "ਮੇਰੀ ਫ਼ਿਲਮ ਨੂੰ ਸੈਂਸਰ ਦੁਆਰਾ ਪਾਸ ਕੀਤਾ ਗਿਆ ਸੀ ਤੇ ਜਿਸ ਦਿਨ ਸਾਨੂੰ ਸਰਟੀਫਿਕੇਟ ਮਿਲਣਾ ਸੀ, ਬਹੁਤ ਸਾਰੇ ਲੋਕਾਂ ਨੇ ਬਹੁਤ ਡਰਾਮਾ ਰਚਿਆ ਸੀ। ਸੈਂਸਰ ਨਾਲ ਵੀ ਬਹੁਤ ਸਾਰੇ ਮੁੱਦੇ ਹਨ। ਇਸ ਲਈ ਮੈਨੂੰ ਉਮੀਦ ਹੈ ਕਿ ਇਹ ਜਾਰੀ ਹੋ ਜਾਵੇਗਾ। ਕਿਹਾ ਜਾਂਦਾ ਹੈ ਕਿ ਕਿਸੇ ਦੇ ਪੈਰਾਂ ਹੇਠੋਂ ਕਾਲੀਨ ਖਿੱਚ ਲਿਆ ਜਾਂਦਾ ਹੈ। ਮੈਨੂੰ ਯਕੀਨ ਸੀ ਕਿ ਮੈਨੂੰ ਸਰਟੀਫਿਕੇਟ ਮਿਲ ਗਿਆ ਹੈ ਪਰ ਹੁਣ ਉਹ ਮੈਨੂੰ ਸਰਟੀਫਿਕੇਟ ਨਹੀਂ ਦੇ ਰਹੇ ਹਨ।''

ਅਦਾਲਤ ਜਾਵੇਗੀ ਕੰਗਨਾ ਰਣੌਤ
ਕੰਗਨਾ ਰਣੌਤ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਫ਼ਿਲਮ ਨੂੰ ਰਿਲੀਜ਼ ਤੋਂ ਪਹਿਲਾਂ ਸਰਟੀਫਿਕੇਟ ਨਹੀਂ ਮਿਲਦਾ ਤਾਂ ਉਹ ਇਸ ਦੇ ਲਈ ਕੋਰਟ 'ਚ ਲੜੇਗੀ। ਅਦਾਕਾਰਾ ਨੇ ਕਿਹਾ, "ਬਹੁਤ ਦੇਰ ਹੋ ਗਈ ਹੈ। ਮੈਨੂੰ ਉਮੀਦ ਹੈ ਕਿ ਫ਼ਿਲਮ ਸਮੇਂ 'ਤੇ ਆਵੇਗੀ। ਮੈਂ ਇਸ ਲਈ ਲੜਨ ਲਈ ਤਿਆਰ ਹਾਂ। ਮੈਂ ਆਪਣੀ ਫ਼ਿਲਮ ਨੂੰ ਬਚਾਉਣ ਲਈ ਅਦਾਲਤ ਜਾਵਾਂਗੀ। ਮੈਂ ਆਪਣਾ ਹੱਕ ਬਚਾਉਣ ਲਈ ਲੜਾਂਗੀ। ਤੁਸੀਂ ਇਤਿਹਾਸ ਨੂੰ ਨਹੀਂ ਬਦਲ ਸਕਦੇ ਤੇ ਸਾਨੂੰ ਧਮਕੀਆਂ ਨਾਲ ਨਹੀਂ ਡਰਾ ਸਕਦੇ।"

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰਾ ਦਾ ਅਸ਼ਲੀਲ ਵੀਡੀਓ ਵਾਇਰਲ, ਸੋਸ਼ਲ ਮੀਡੀਆ 'ਤੇ ਮਚੀ ਤਰਥੱਲੀ

ਹਥਿਆਰਾਂ ਤੋਂ ਨਹੀਂ ਡਰਦੀ ਕੰਗਨਾ
ਕੰਗਨਾ ਰਣੌਤ ਨੇ ਕਿਹਾ, "ਸਾਨੂੰ ਇਤਿਹਾਸ ਦਿਖਾਉਣਾ ਹੋਵੇਗਾ। ਲਗਭਗ 70 ਸਾਲ ਦੀ ਇੱਕ ਔਰਤ ਨੂੰ ਉਸ ਦੇ ਘਰ 'ਚ 30-35 ਗੋਲੀਆਂ ਮਾਰੀਆਂ ਗਈਆਂ। ਕਿਸੇ ਨੇ ਉਸ ਨੂੰ ਮਾਰਿਆ ਹੋਵੇਗਾ। ਹੁਣ ਤੁਸੀਂ ਇਹ ਦਿਖਾਉਣਾ ਚਾਹੁੰਦੇ ਹੋ ਕਿਉਂਕਿ ਸਪੱਸ਼ਟ ਤੌਰ 'ਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਨੂੰ ਦੁਖੀ ਕਰ ਸਕਦੇ ਹੋ ਪਰ ਤੁਹਾਨੂੰ ਇਤਿਹਾਸ ਦਿਖਾਉਣਾ ਪਵੇਗਾ। ਉਹ ਉਨ੍ਹਾਂ ਦੀ ਮੌਤ ਕਿਵੇਂ ਹੋਈ? ਇਸ ਲਈ ਮੈਂ ਕਿਹਾ, ਆਓ ਕੰਧ 'ਤੇ ਇੱਕ ਤਖ਼ਤੀ ਲਗਾ ਦੇਈਏ ਕਿ ਉਨ੍ਹਾਂ ਨੂੰ ਅਸਮਾਨ ’ਚੋਂ ਗੋਲੀ ਮਾਰੀ ਗਈ ਸੀ। "ਕੁਝ ਲੋਕਾਂ ਨੇ ਹਥਿਆਰ ਚੁੱਕੇ ਹਨ ਅਤੇ ਅਸੀਂ ਬੰਦੂਕਾਂ ਤੋਂ ਨਹੀਂ ਡਰਦੇ।"

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News