ਸ਼ੁਰੂਆਤੀ ਕਾਰੋਬਾਰ 'ਚ ਬਾਜ਼ਾਰਾਂ 'ਚ ਆਈ ਤੇਜ਼ੀ, ਸੈਂਸੈਕਸ ਮੁੜ 63,000 ਦੇ ਪੱਧਰ 'ਤੇ ਪਹੁੰਚਿਆ

05/29/2023 10:57:13 AM

ਮੁੰਬਈ (ਭਾਸ਼ਾ) - ਅਮਰੀਕੀ ਬਾਜ਼ਾਰਾਂ ਦੇ ਸਕਾਰਾਤਮਕ ਰੁਝਾਨ ਅਤੇ ਵਿਦੇਸ਼ੀ ਫੰਡਾਂ ਦੀ ਖਰੀਦਦਾਰੀ ਜਾਰੀ ਰੱਖਣ ਦੇ ਵਿਚਕਾਰ ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ ਵਿੱਚ ਪ੍ਰਮੁੱਖ ਸਟਾਕ ਬਾਜ਼ਾਰਾਂ ਵਿੱਚ ਵਾਧਾ ਹੋਇਆ। ਇਸ ਦੌਰਾਨ ਸੈਂਸੈਕਸ ਨੇ ਇਕ ਵਾਰ ਫਿਰ 63,000 ਅੰਕਾਂ ਦਾ ਮਹੱਤਵਪੂਰਨ ਪੱਧਰ ਹਾਸਲ ਕੀਤਾ। ਇਸ ਦੌਰਾਨ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਲਗਾਤਾਰ ਤੀਜੇ ਦਿਨ 507.22 ਅੰਕ ਵਧ ਕੇ 63,008.91 ਦੇ ਪੱਧਰ 'ਤੇ ਪਹੁੰਚ ਗਿਆ। NSE ਨਿਫਟੀ 141.85 ਅੰਕ ਵਧ ਕੇ 18,641.20 'ਤੇ ਬੰਦ ਹੋਇਆ। 

ਇਹ ਵੀ ਪੜ੍ਹੋ :  2000 ਦੇ ਨੋਟ ਜਮ੍ਹਾ ਕਰਵਾਉਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਨਹੀਂ ਤਾਂ ਆ ਸਕਦੈ ਇਨਕਮ ਟੈਕਸ ਦਾ ਨੋਟਿਸ

ਸੈਂਸੈਕਸ ਦੇ ਸ਼ੇਅਰਾਂ ਵਿੱਚ ਮਹਿੰਦਰਾ ਐਂਡ ਮਹਿੰਦਰਾ, ਐੱਚਡੀਐੱਫਸੀ, ਇੰਡਸਇੰਡ ਬੈਂਕ, ਬਜਾਜ ਫਿਨਸਰਵ, ਐੱਚਡੀਐੱਫਸੀ ਬੈਂਕ, ਕੋਟਕ ਮਹਿੰਦਰਾ ਬੈਂਕ, ਭਾਰਤੀ ਏਅਰਟੈੱਲ, ਟਾਈਟਨ, ਅਲਟਰਾਟੈਕ ਸੀਮੈਂਟ ਅਤੇ ਬਜਾਜ ਫਾਈਨਾਂਸ ਵਿੱਚ ਮਹੱਤਵਪੂਰਨ ਤਰੀਕੇ ਨਾਲ ਵਾਧਾ ਹੋਇਆ। ਦੂਜੇ ਪਾਸੇ ਪਾਵਰ ਗਰਿੱਡ ਅਤੇ ਐੱਚਸੀਐੱਲ ਟੈਕਨਾਲੋਜੀ ਵਿੱਚ ਗਿਰਾਵਟ ਦਰਜ ਕੀਤੀ ਗਈ। ਸਟਾਕ ਮਾਰਕੀਟ ਦੇ ਅਸਥਾਈ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸ਼ੁੱਕਰਵਾਰ ਨੂੰ 350.15 ਕਰੋੜ ਰੁਪਏ ਦੇ ਸ਼ੇਅਰਾਂ ਦੀ ਖਰੀਦ ਕੀਤੀ। ਇਸ ਦੌਰਾਨ, ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.71 ਫ਼ੀਸਦੀ ਵਧ ਕੇ 77.50 ਡਾਲਰ ਪ੍ਰਤੀ ਬੈਰਲ ਹੋ ਗਿਆ।

ਇਹ ਵੀ ਪੜ੍ਹੋ : 2000 ਦੇ ਨੋਟਾਂ ਨੇ ਭੰਬਲਭੂਸੇ 'ਚ ਪਾਏ ਲੋਕ, ਪੈਟਰੋਲ ਪੰਪ ਵਾਲਿਆਂ ਨੇ RBI ਤੋਂ ਕੀਤੀ ਇਹ ਖ਼ਾਸ ਮੰਗ


rajwinder kaur

Content Editor

Related News