ਕੌੜਾ ਸੱਚ : ਭਾਰਤ ਦੀ ਅੱਧੀ ਕੰਮਕਾਜੀ ਆਬਾਦੀ ਹੋਈ ਕਰਜ਼ਦਾਰ

Tuesday, Jun 29, 2021 - 03:56 PM (IST)

ਕੌੜਾ ਸੱਚ : ਭਾਰਤ ਦੀ ਅੱਧੀ ਕੰਮਕਾਜੀ ਆਬਾਦੀ ਹੋਈ ਕਰਜ਼ਦਾਰ

ਮੁੰਬਈ : ਕ੍ਰੈਡਿਟ ਇਨਫਰਮੇਸ਼ਨ ਕੰਪਨੀ (ਸੀ.ਆਈ.ਸੀ.) ਦੀ ਇਕ ਰਿਪੋਰਟ ਵਿਚ ਮੰਗਲਵਾਰ ਨੂੰ ਕਿਹਾ ਗਿਆ ਹੈ ਕਿ ਦੇਸ਼ ਦੀ ਕੁੱਲ 40 ਕਰੋੜ ਕੰਮਕਾਜੀ ਆਬਾਦੀ ਦੇ ਕਰੀਬ ਅੱਧੇ ਲੋਕ ਕਰਜ਼ਦਾਰ ਹਨ ਜਿਨ੍ਹਾਂ ਨੇ ਘੱਟੋ-ਘੱਟ ਇਕ ਕਰਜ਼ਾ ਲਿਆ ਹੈ ਜਾਂ ਉਨ੍ਹਾਂ ਕੋਲ ਕ੍ਰੈਡਿਟ ਕਾਰਡ ਹੈ। ਟਰਾਂਸਯੂਨਿਅਨ ਸਿਬਿਲ ਦੀ ਰਿਪੋਰਟ ਮੁਤਾਬਕ ਰਿਣ ਸੰਸਥਾਨ ਤੇਜ਼ੀ ਨਾਲ ਨਵੇਂ ਗਾਹਕਾਂ ਦੇ ਲਿਹਾਜ਼ ਨਾਲ ਸੰਤ੍ਰਿਪਤ ਪੱਧਰ ਦੇ ਕਰੀਬ ਪਹੁੰਚ ਰਹੇ ਹਨ।

ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਇਕ ਅੰਦਾਜ਼ੇ ਅਨੁਸਾਰ, ਜਨਵਰੀ 2021 ਤਕ ਭਾਰਤ ਦੀ ਕੁਲ ਕੰਮਕਾਜੀ ਆਬਾਦੀ 40.07 ਕਰੋੜ ਸੀ, ਜਦੋਂਕਿ ਪ੍ਰਚੂਨ ਕ੍ਰੈਡਿਟ ਮਾਰਕੀਟ ਵਿਚ, 20 ਕਰੋੜ ਲੋਕਾਂ ਨੇ ਕਿਸੇ ਨਾ ਕਿਸੇ ਰੂਪ ਵਿਚ ਕਰਜ਼ਾ ਲਿਆ ਹੈ। ਮਹੱਤਵਪੂਰਨ ਹੈ ਕਿ ਪਿਛਲੇ ਦਹਾਕੇ ਵਿਚ ਬੈਂਕਾਂ ਨੇ ਪ੍ਰਚੂਨ ਉਧਾਰ ਦੇਣ ਨੂੰ ਪਹਿਲ ਦਿੱਤੀ ਹੈ, ਪਰ ਮਹਾਮਾਰੀ ਦੇ ਬਾਅਦ ਲਗਾਤਾਰ ਵਧ ਰਹੇ ਕਰਜ਼ੇ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਹਨ।

ਸੀ.ਆਈ.ਸੀ. ਦੇ ਅੰਕੜਿਆਂ ਅਨੁਸਾਰ ਪੇਂਡੂ ਅਤੇ ਅਰਧ-ਸ਼ਹਿਰੀ ਖ਼ੇਤਰਾਂ ਵਿਚ 18-33 ਸਾਲ ਦੀ ਉਮਰ ਸਮੂਹ ਦੇ 40 ਕਰੋੜ ਲੋਕਾਂ ਵਿੱਚ ਕਰੈਡਿਟ ਮਾਰਕੀਟ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਅਤੇ ਇਸ ਖੇਤਰ ਵਿੱਚ ਕ੍ਰੈਡਿਟ ਪ੍ਰਸਾਰ ਸਿਰਫ ਅੱਠ ਪ੍ਰਤੀਸ਼ਤ ਹੈ।

ਇਹ ਵੀ ਪੜ੍ਹੋ : ਕੋਵੀਸ਼ੀਲਡ ਲਗਵਾਉਣ ਵਾਲਿਆਂ 'ਤੇ EU ਦੀ ਯਾਤਰਾ 'ਤੇ ਲੱਗੀ ਪਾਬੰਦੀ ਤੋਂ ਬਾਅਦ ਪੂਨਾਵਾਲਾ ਨੇ ਦਿੱਤਾ ਇਹ ਬਿਆਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News