ਸੇਵਾ ਖੇਤਰ ’ਚ 11 ਸਾਲਾਂ ਦੀ ਸਭ ਤੋਂ ਵੱਡੀ ਤੇਜ਼ੀ, ਰੁਜ਼ਗਾਰ ਦੇ ਮੋਰਚੇ ’ਤ ਆਇਆ ਸੁਧਾਰ

07/06/2022 2:13:25 PM

ਨਵੀਂ ਦਿੱਲੀ–ਜੂਨ ’ਚ ਨਿਰਮਾਣ ਅਤੇ ਉਤਪਾਦਨ ਦੀਆਂ ਗਤੀਵਿਧੀਆਂ ’ਚ ਭਾਵੇਂ ਗਿਰਾਵਟ ਆਈ ਹੈ ਪਰ ਸੇਵਾ ਖੇਤਰ (ਸਰਵਿਸਸੈਕਟਰ) ਦੀਆਂ ਗਤੀਵਿਧੀਆਂ ਨੇ ਜ਼ਬਰਦਸਤ ਤੇਜ਼ੀ ਫੜੀ ਹੈ। ਐੱਸ. ਐਂਡ ਪੀ. ਗਲੋਬਲ ਇੰਡੀਆ ਸਰਵਿਸਿਜ਼ ਦੀ ਖਰੀਦ ਪ੍ਰਬੰਧਨ ਸੂਚਕ ਅੰਕ (ਪੀ. ਐੱਮ. ਆਈ.) ਐਕਟੀਵਿਟੀ ਦਾ ਸੂਚਕ ਅੰਕ ਜੂਨ ’ਚ ਵਧ ਕੇ 59.2 ਪਹੁੰਚ ਗਿਆ ਜੋ ਮਈ ’ਚ 58.9 ’ਤੇ ਸੀ।
ਸੇਵਾ ਪੀ. ਐੱਮ. ਆਈ. ’ਚ ਆਈ ਇਹ ਤੇਜ਼ੀ ਪਿਛਲੇ 11 ਸਾਲਾਂ ’ਚ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ ਅਪ੍ਰੈਲ 2011 ’ਚ ਸੇਵਾ ਪੀ. ਐੱਮ. ਆਈ. ਨੇ ਇਸ ਅੰਕੜੇ ਨੂੰ ਛੂਹਿਆ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸੇਵਾ ਗਤੀਵਿਧੀਆਂ ’ਚ ਇਹ ਤੇਜ਼ੀ ਕਾਰੋਬਾਰ ਵਿਸਤਾਰ ਅਤੇ ਕੰਪਨੀਆਂ ਦੀ ਮੰਗ ਵਧਣ ਕਾਰਨ ਆਈ ਹੈ। ਹਾਲਾਂਕਿ ਜੂਨ ’ਚ ਨਿਰਮਾਣ ਖੇਤਰ ਦਾ ਪੀ. ਐੱਮ. ਆਈ. ਘਟ ਕੇ 9 ਮਹੀਨਿਆਂ ਦੇ ਹੇਟਲੇ ਪੱਧਰ ’ਤੇ ਚਲਾ ਗਿਆ। ਵਿਦੇਸ਼ੀ ਕੰਪਨੀਆਂ ਵਲੋਂ ਮਿਲੇ ਆਰਡਰ ਨੇ ਸੇਵਾ ਖੇਤਰ ਨੂੰ ਰਫਤਾਰ ਦਿੱਤੀ ਹੈ।
ਅਗਲੇ 12 ਮਹੀਨੇ ਵੀ ਤੇਜ਼ੀ ਦਾ ਅਨੁਮਾਨ
ਕੰਪਨੀਆਂ ਦਾ ਕਹਿਣਾ ਹੈ ਕਿ ਸੁਧਾਰ ਦੀ ਪ੍ਰਕਿਰਿਆ ਹਾਲੇ ਜਾਰੀ ਰਹੇਗੀ ਤੇ ਅਗਲੇ 12 ਮਹੀਨਿਆਂ ਤੱਕ ਸੇਵਾ ਖੇਤਰ ’ਚ ਇੰਝ ਹੀ ਤੇਜ਼ੀ ਦਿਖਾਈ ਦੇ ਸਕਦੀ ਹੈ। ਹਾਲਾਂਕਿ ਕੀਮਤਾਂ ’ਚ ਲਗਾਤਾਰ ਆ ਰਹੇ ਉਛਾਲ ਕਾਰਨ ਕੰਪਨੀਆਂ ਦੇ ਭਰੋਸੇ ’ਚ ਕਮੀ ਆ ਸਕਦੀ ਹੈ। ਕੰਪਨੀਆਂ ਦੀ ਇਨਪੁੱਟ ਲਾਗਤ ਲਗਾਤਾਰ ਵਧ ਰਹੀ ਹੈ ਅਤੇ ਮਹਿੰਗਾਈ 5 ਸਾਲਾਂ ਦੇ ਟੌਪ ’ਤੇ ਜਾ ਚੁੱਕੀ ਹੈ। ਲਾਗਤ ’ਚ ਇਤਿਹਾਸਿਕ ਵਾਧੇ ਕਾਰਨ ਮੰਗ ਅਤੇ ਸਪਲਾਈ ’ਤੇ ਵੀ ਅਸਰ ਪੈਣ ਦਾ ਖਦਸ਼ਾ ਹੈ।
9 ਫੀਸਦੀ ਕੰਪਨੀਆਂ ਨੇ ਵਾਧੇ ਦੀ ਸੰਭਾਵਨਾ ਪ੍ਰਗਟਾਈ
ਕਾਰੋਬਾਰੀਆਂ ਲਈ ਮਹਿੰਗਾਈ ਸਭ ਤੋਂ ਵੱਡੀ ਚਿੰਤਾ ਦਾ ਸਵੱਬ ਬਣ ਰਹੀ ਹੈ। ਕੰਪਨੀਆਂ ਆਪਣੇ ਭਵਿੱਖ ਨੂੰ ਲੈ ਕੇ ਦੁਚਿੱਤੀ ’ਚ ਆ ਰਹੀਆਂ ਹਨ। ਸਿਰਫ 9 ਫੀਸਦੀ ਕੰਪਨੀਆਂ ਨੂੰ ਹੀ ਭਵਿੱਖ ’ਚ ਵਿਸਤਾਰ ਦਿਖਾਈ ਦੇ ਰਿਹਾ ਹੈ ਜਦ ਕਿ ਲਾਗਤ ਵਧਣ ਨਾਲ ਜ਼ਿਆਦਾਤਰ ਕੰਪਨੀਆਂ ਆਪਣੇ ਉਤਪਾਦਨ ’ਚ ਗਿਰਾਵਟ ਦਾ ਖਦਸ਼ਾ ਪ੍ਰਗਟਾ ਰਹੀਆਂ ਹਨ। ਪੀ. ਐੱਮ. ਆਈ. ’ਚ 50 ਅੰਕ ਤੋਂ ਉੱਪਰ ਜਾਣਾ ਵਿਸਤਾਰ ਅਤੇ ਇਸ ਤੋਂ ਹੇਠਾਂ ਆਉਣਾ ਗਿਰਾਵਟ ਨੂੰ ਦਰਸਾਉਂਦਾ ਹੈ।


Aarti dhillon

Content Editor

Related News