ਆਧਾਰ ਸੈਂਟਰ ਸ਼ੁਰੂ ਕਰਨ ''ਚ ਟਾਰਗੇਟ ਤੋਂ ਕਾਫੀ ਪਿੱਛੇ ਰਹੇ ਗਏ ਹਨ ਬੈਂਕ

Saturday, Oct 21, 2017 - 01:02 AM (IST)

ਆਧਾਰ ਸੈਂਟਰ ਸ਼ੁਰੂ ਕਰਨ ''ਚ ਟਾਰਗੇਟ ਤੋਂ ਕਾਫੀ ਪਿੱਛੇ ਰਹੇ ਗਏ ਹਨ ਬੈਂਕ

ਨਵੀਂ ਦਿੱਲੀ—ਬੈਂਕਾਂ 'ਚ ਆਧਾਰ ਸੈਂਟਰ ਬਣਾਏ ਜਾਣ ਦੇ ਆਦੇਸ਼ ਤਾਂ ਸਰਕਾਰ ਨੇ ਦੇ ਦਿੱਤੇ ਹਨ ਪਰ ਪ੍ਰਾਈਵੇਟ ਅਤੇ ਸਰਕਾਰੀ ਬੈਂਕਾਂ ਨੇ ਹੁਣ ਤਕ ਸਿਰਫ 2,300 ਬ੍ਰਾਂਚਾਂ 'ਚ ਹੀ ਆਧਾਰ ਐਨਰੋਲਮੈਂਟ ਸੈਂਟਰ ਸ਼ੁਰੂ ਕੀਤੇ ਹਨ। ਇਸ ਮਹੀਨੇ ਦੇ ਆਖਰ ਤਕ 15,300 ਬ੍ਰਾਂਚਾਂ 'ਚ ਇਸ ਤਰ੍ਹਾਂ ਦੇ ਸੈਂਟਰ ਸ਼ੁਰੂ ਕਰਨ ਦਾ ਟਾਰਗੇਟ ਸੀ। ਆਧਾਰ ਜਾਰੀ ਕਰਨ ਵਾਲੇ uidai ਪਹਿਲੇ ਹੀ ਇਨ੍ਹਾਂ ਸੈਂਟਰ ਨੂੰ ਖੋਲ੍ਹਣ ਦੀ ਤਾਰੀਕ 31 ਸਤੰਬਰ ਤੋਂ ਵਧਾ ਕੇ 31 ਅਕਤੂਬਰ ਤਕ ਕਰ ਚੁੱਕਿਆ ਹੈ। ਪਰ ਅੱਜੇ ਵੀ ਬੈਂਕ ਟਾਰਗੇਟ ਤੋਂ 85 ਫੀਸਦੀ ਪਿੱਛੇ ਹੈ। ਸਰਕਾਰੀ ਡਾਟਾ ਮੁਤਾਬਕ ਅੱਜੇ ਤਕ ਸਿਰਫ 2,300 ਬ੍ਰਾਂਚਾਂ 'ਚ ਸੈਂਟਰ ਸ਼ੁਰੂ ਕੀਤੇ ਗਏ ਹਨ।
ਕਿੰਨੇ ਬੈਂਕਾਂ ਨੇ ਖੋਲੇ ਆਧਾਰ ਸੈਂਟਰ?
ਭਾਰਤੀ ਸਟੈਂਟ ਬੈਂਕ ਨੇ 2,918 ਬ੍ਰਾਂਚ ਦੇ ਟਾਰਗੇਟ 'ਚ ਸਿਰਫ 356 ਬ੍ਰਾਂਚ 'ਚ ਸੈਂਟਰ ਸ਼ੁਰੂ ਕੀਤੇ ਹਨ। ਇਸ ਤਰ੍ਹਾਂ ਸਿੰਡਿਕੇਟ ਬੈਂਕ ਨੇ 840 ਦੀ ਜਗ੍ਹਾ 245 ਬ੍ਰਾਂਚਾਂ ਅਤੇ ਦੇਨਾ ਬੈਂਕ ਨੇ 399 ਬ੍ਰਾਂਚਾਂ ਦੀ ਜਗ੍ਹਾ 194 ਬ੍ਰਾਂਚਾਂ 'ਚ ਸੈਂਟਰ ਦੀ ਸ਼ੁਰੂਆਤ ਕੀਤੀ ਹੈ।
ਪ੍ਰਾਈਵੇਟ ਬੈਂਕਾਂ 'ਚ ਐੱਚ.ਡੀ.ਐੱਫ.ਸੀ. ਬੈਂਕ ਨੇ 485 ਬ੍ਰਾਂਚਾਂ ਦੀ ਜਗ੍ਹਾ 74 ਬ੍ਰਾਂਚਾਂ, ਐਕਸੀਸ ਬੈਂਕ ਨੇ 337 ਦੀ ਜਗ੍ਹਾ 59 ਅਤੇ ਪੰਜਾਬ ਨੈਸ਼ਨਲ ਬੈਂਕ ਨੇ ਕੁੱਲ 1,132 ਬ੍ਰਾਂਚਾਂ 'ਚ ਸੈਂਟਰ ਖੋਲਣੇ ਹਨ, ਜਦਕਿ ਉਸ ਨੇ ਅਜੇ ਤਕ ਇਸ ਦੀ ਸ਼ੁਰੂਆਤ ਹੀ ਨਹੀਂ ਕੀਤੀ ਹੈ। ਯੂਕੋ ਬੈਂਕ ਅਤੇ ਵਿਜੈ ਬੈਂਕ ਨੇ 380 ਅਤੇ 213 ਬ੍ਰਾਂਚ ਦੀ ਤੁਲਨਾ 'ਚ ਸਿਰਫ 12 ਅਤੇ 19 ਬ੍ਰਾਂਚ 'ਚ ਸੈਂਟਰ ਦੀ ਸ਼ੁਰੂ ਕੀਤੀ ਹੈ। 
ਬੈਂਕਾਂ ਨੂੰ ਦੇਣਾ ਹੋਵੇਗਾ ਜੁਰਮਾਨਾ
ਬੈਂਕ ਅਕਾਊਂਟ ਦੇ ਆਧਾਰ ਵੇਰੀਫਿਕੇਸ਼ਨ 'ਚ ਲੋਕਾਂ ਦੀ ਮਦਦ ਲਈ ਇਸ ਤਰ੍ਹਾਂ ਦੇ ਸੈਂਟਰ ਸ਼ੁਰੂ ਕੀਤੇ ਜਾ ਰਹੇ ਹਨ। 31 ਅਕਤੂਬਰ ਤਕ ਅਜਿਹਾ ਨਾ ਕਰਨ 'ਤੇ ਹਰ ਬ੍ਰਾਂਚ ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ ਦੇਣਾ ਹੋਵੇਗਾ।


Related News