ਪ੍ਰੀਸ਼ਦ ਦੀ 21ਵੀਂ ਮੀਟਿੰਗ ਹੋਵੇਗੀ ਕੱਲ੍ਹ

Friday, Sep 08, 2017 - 03:40 PM (IST)

ਪ੍ਰੀਸ਼ਦ ਦੀ 21ਵੀਂ ਮੀਟਿੰਗ ਹੋਵੇਗੀ ਕੱਲ੍ਹ


ਹੈਦਰਾਬਾਦ—ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਲਈ ਨੀਤੀਆਂ ਬਣਾਉਣ ਵਾਲੀ ਜੀ. ਐੱਸ. ਟੀ. ਪ੍ਰੀਸ਼ਦ ਦੀ 21ਵੀਂ ਮੀਟਿੰਗ ਕੱਲ੍ਹ ਯਾਨੀ ਸ਼ਨੀਵਾਰ ਨੂੰ ਹੋਵੇਗੀ। ਵਿੱਤ ਮੰਤਰੀ ਅਰੁਣ ਜੇਤਲੀ ਇਸ ਦੀ ਪ੍ਰਧਾਨਤਾ ਕਰਨਗੇ। ਤੇਲੰਗਾਨਾ ਦੇ ਪ੍ਰਧਾਨ ਰਾਜਸਵ ਸਕੱਤਰ ਸੋਮੇਸ਼ ਕੁਮਾਰ ਨੇ ਕਿਹਾ ਕਿ ਮੀਟਿੰਗ ਦੌਰਾਨ ਤੇਲੰਗਾਨਾ ਸਰਕਾਰ ਕਈ ਉਤਪਾਦ ਅਤੇ ਸੇਵਾਵਾਂ 'ਤੇ ਟੈਕਸ ਦਰ ਦਾ ਦਾਅਰਾ ਘਟਾਉਣ ਦੀ ਆਪਣੀਆਂ ਪੁਰਾਣੀਆਂ ਮੰਗਾਂ ਨੂੰ ਰੱਖੇਗੀ। ਕੁਮਾਰ ਨੇ ਕਿਹਾ ਕਿ ਮੀਟਿੰਗ ਕੱਲ੍ਹ ਹੈਦਰਾਬਾਦ 'ਚ ਹੋਵੇਗੀ। ਜੇਤਲੀ ਇਸ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਸਾਰੇ ਮੈਂਬਰ (ਸੂਬਿਆਂ ਦੇ ਵਿੱਤ ਮੰਤਰੀ) ਆਪਣੇ-ਆਪਣੇ ਮੁੱਦੇ 'ਤੇ ਮੀਟਿੰਗ ਰੱਖਣਗੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਪ੍ਰਾਜੈਕਟਾਂ ਲਈ ਟੈਕਸ 'ਚ ਛੂਟ ਅਤੇ ਬੀੜੀ ਅਤੇ ਗ੍ਰੇਨਾਇਟ ਉਦਯੋਗ ਲਈ ਰਾਹਤ ਆਦਿ ਨੂੰ ਮੁੱਦਿਆਂ ਨੂੰ ਮੀਟਿੰਗ 'ਚ ਰੱਖੇਗੀ। ਜੀ. ਐੱਸ. ਟੀ. ਦੇ ਇਕ ਜੁਲਾਈ ਤੋਂ ਲਾਗੂ ਹੋਣ ਤੋਂ ਬਾਅਦ ਇਹ ਉਸ ਦੀ ਤੀਜੀ ਅਤੇ ਇਸ ਦੇ ਪਿਛਲੇ ਸਾਲ ਸਤੰਬਰ 'ਚ ਗਠਨ ਤੋਂ ਬਾਅਦ 21 ਵੀਂ ਮੀਟਿੰਗ ਹੈ।


Related News