THDC ਇੰਡੀਆ ਨੇ 2018-19 ''ਚ 468.8 ਕਰੋੜ ਯੂਨਿਟ ਬਿਜਲੀ ਦਾ ਕੀਤਾ ਉਤਪਾਦਨ

Sunday, Jul 14, 2019 - 02:11 PM (IST)

THDC ਇੰਡੀਆ ਨੇ 2018-19 ''ਚ 468.8 ਕਰੋੜ ਯੂਨਿਟ ਬਿਜਲੀ ਦਾ ਕੀਤਾ ਉਤਪਾਦਨ

ਨਵੀਂ ਦਿੱਲੀ—ਜਨਤਕ ਖੇਤਰ ਦੇ ਬਿਜਲੀ ਉਤਪਾਦਕ ਕੰਪਨੀ ਟੀ.ਐੱਚ.ਡੀ.ਸੀ. ਇੰਡੀਆ ਲਿਮਟਿਡ (ਟੀ.ਐੱਚ.ਡੀ.ਸੀ.ਆਈ.ਐੈੱਲ.) ਨੇ ਪਿਛਲੇ ਵਿੱਤੀ ਸਾਲ 2018-19 'ਚ ਟੀਚੇ ਤੋਂ ਜ਼ਿਆਦਾ ਬਿਜਲੀ ਦਾ ਉਤਪਾਦਨ ਕੀਤਾ ਹੈ। ਇਸ ਦੌਰਾਨ ਕੰਪਨੀ ਦਾ ਬਿਜਲੀ ਉਤਪਾਦਨ 468.8 ਕਰੋੜ ਯੂਨਿਟ ਰਿਹਾ ਹੈ। ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਡੀ.ਵੀ.ਸਿੰਘ ਨੇ ਇਕ ਜਾਰੀ ਬੁਲੇਟਿਨ 'ਚ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਪਿਛਲੇ ਵਿੱਤੀ ਸਾਲ 'ਚ ਜਲ ਬਿਜਲੀ ਅਤੇ ਪਵਨ ਊਰਜਾ ਪ੍ਰਾਜੈਕਟਾਂ ਨੂੰ ਮਿਲਾ ਕੇ ਕੁੱਲ 459 ਕਰੋੜ ਯੂਨਿਟ ਬਿਜਲੀ ਉਤਪਾਦਨ ਦਾ ਟੀਚਾ ਰੱਖਿਆ ਸੀ। ਬੁਲੇਟਿਨ ਮੁਤਾਬਕ ਸਿੰਘ ਨੇ ਟੀ.ਐੱਚ.ਡੀ.ਸੀ. ਦੇ 32ਵੇਂ ਸਥਾਪਨਾ ਦਿਵਸ ਦੇ ਮੌਕੇ 'ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪਾਟਨ ਅਤੇ ਦਵਾਰਿਕਾ ਵਿੰਡ ਪਾਵਰ ਫਾਰਮ ਤੋਂ ਮਈ 2019 ਤੱਕ 64.3 ਕਰੋੜ ਯੂਨਿਟ ਅਤੇ ਸਵੱਛ ਅਤੇ ਹਰਿਤ ਊਰਜਾ ਦਾ ਉਤਪਾਦਨ ਹੋਇਆ। ਇਸ ਨਾਲ 270 ਕਰੋੜ ਰੁਪਏ ਦਾ ਰਾਜਸਵ ਪ੍ਰਾਪਤ ਹੋਇਆ। ਟੀ.ਐੱਚ.ਡੀ.ਸੀ. ਇੰਡੀਆ ਲਿਮਟਿਡ ਦਾ 32ਵਾਂ ਸਥਾਪਨਾ ਦਿਵਸ ਉਸ ਦੇ ਕਾਰਪੋਰੇਟ ਦਫਤਰ, ਰਿਸ਼ੀਕੇਸ਼ ਸਮੇਤ ਸਾਰੇ ਪ੍ਰਾਜੈਕਟ ਅਤੇ ਯੂਨਿਟ ਦਫਤਰਾਂ 'ਚ ਮਨਾਇਆ ਗਿਆ। ਕੰਪਨੀ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਡੀ.ਵੀ. ਸਿੰਘ ਨੇ ਦਫਤਰ ਪ੍ਰਾਂਗਣ 'ਚ ਟੀ.ਐੱਚ.ਡੀ.ਸੀ.ਆਈ.ਐੱਲ. 'ਤੇ ਝੰਡਾ ਲਹਿਰਾ ਕੇ ਸਥਾਪਨਾ ਦਿਵਸ ਦੀ ਸ਼ੁਰੂਆਤ ਕੀਤੀ। ਸਿੰਘ ਨੇ ਇਸ ਮੌਕੇ 'ਤੇ ਕਾਰਪੋਰੇਸ਼ਨ ਦੀ ਹੁਣ ਤੱਕ ਦੀਆਂ ਉਪਲੱਬਧੀਆਂ 'ਤੇ ਪ੍ਰਕਾਸ਼ ਪਾਇਆ ਅਤੇ ਭਾਵੀ ਯੋਜਨਾਵਾਂ ਦੇ ਬਾਰੇ 'ਚ ਚਰਚਾ ਕੀਤੀ।


author

Aarti dhillon

Content Editor

Related News