ਏਲਨ ਮਸਕ ਦੇ ਇਕ ਟਵੀਟ ਨਾਲ ਪੱਛੜੀ ‘ਟੈਸਲਾ’

Tuesday, Nov 09, 2021 - 12:15 PM (IST)

ਏਲਨ ਮਸਕ ਦੇ ਇਕ ਟਵੀਟ ਨਾਲ ਪੱਛੜੀ ‘ਟੈਸਲਾ’

ਬਿਜ਼ਨੈੱਸ ਡੈਸਕ– ਬਿਟਕੁਆਈਨ ਨੇ ਮਾਰਕੀਟ ਕੈਪਟਲਾਈਜੇਸ਼ਨ ਦੇ ਮਾਮਲੇ ’ਚ ਇਲੈਕਟ੍ਰਿਕ ਵਾਹਨ ਬਣਾਉਣ ਵਾਲੀ ਕੰਪਨੀ ਟੈਸਲਾ ਨੂੰ ਪਛਾੜ ਦਿੱਤਾ ਹੈ। ਸੋਮਵਾਰ ਦੇਰ ਰਾਤ ਬਿਟਕੁਆਈਨ ਦੀ ਕੀਮਤ ਪੌਣ 7 ਫੀਸਦੀ ਉਛਲ ਕੇ 66091 ਡਾਲਰ ਪ੍ਰਤੀ ਬਿਟਕੁਆਈਨ ਹੋ ਗਈ ਅਤੇ ਇਸ ਦਾ ਮਾਰਕੀਟ ਕੈਪ 1.24 ਖਰਬ ਡਾਲਰ ਹੋ ਗਿਆ ਜਦ ਕਿ ਟੈਸਲਾ ਦੇ ਸ਼ੇਅਰ ਸੋਮਵਾਰ ਸ਼ਾਮ ਚਾਰ ਫੀਸਦੀ ਡਿੱਗ ਗਏ ਅਤੇ ਇਸ ਦਾ ਮਾਰਕੀਟ ਕੈਪ 1.17 ਖਰਬ ਡਾਲਰ ਰਹਿ ਗਿਆ।

ਦਰਅਸਲ ਟੈਸਲਾ ਦੇ ਸੀ. ਈ. ਓ. ਏਲਨ ਮਸਕ ਨੇ ਟਵੀਟ ਕਰ ਕੇ ਆਪਣੇ ਫਾਲੋਅਰਸ ਨੂੰ ਪੁੱਛਿਆ ਸੀ ਕਿ ਕੀ ਉਨ੍ਹਾਂ ਨੂੰ ਟੈਸਲਾ ਦੇ 10 ਫੀਸਦੀ ਸ਼ੇਅਰ ਵੇਚਣੇ ਚਾਹੀਦੇ ਹਨ? ਏਲਨ ਮਸਕ ਕੋਲ ਟੈਸਲਾ ਦੇ 170.5 ਮਿਲੀਅਨ ਸ਼ੇਅਰ ਹਨ ਅਤੇ ਜੇ ਉਹ ਇਸ ਦਾ 10 ਫੀਸਦੀ ਹਿੱਸਾ ਵੇਚਦੇ ਹਨ ਤਾਂ ਸ਼ੁੱਕਰਵਾਰ ਸ਼ਾਮ ਦੇ ਸ਼ੇਅਰ ਦੇ ਰੇਟ ਮੁਤਾਬਕ ਇਸ ਦੀ ਕੀਮਤ 21 ਅਰਬ ਡਾਲਰ ਬਣਦੀ ਹੈ। ਮਸਕ ਦੇ ਇਸ ਟਵੀਟ ਤੋਂ ਬਾਅਦ ਸੋਮਵਾਰ ਸਵੇਰੇ ਅਮਰੀਕਾ ਦੇ ਬਾਜ਼ਾਰ ’ਚ ਟੈਸਲਾ ਦੇ ਸ਼ੇਅਰ ’ਚ ਭਾਰੀ ਗਿਰਾਵਟ ਦੇਖੀ ਗਈ ਅਤੇ ਇਹ 1133 ਡਾਲਰ ਤੱਕ ਡਿੱਗ ਗਏ। ਸ਼ੁੱਕਰਵਾਰ ਨੂੰ ਟੈਸਲਾ ਦਾ ਸ਼ੇਅਰ 1222 ਡਾਲਰ ’ਤੇ ਬੰਦ ਹੋਇਆ ਸੀ।


author

Aarti dhillon

Content Editor

Related News