ਭਾਰਤ ''ਚ ਦਸਤਕ ਦੇਣ ਦੀ ਪ੍ਰਕਿਰਿਆ ''ਚ ਟੇਸਲਾ! PMO ਨਾਲ ਕਰ ਸਕਦੇ ਨੇ ਮੀਟਿੰਗ

Wednesday, May 17, 2023 - 04:18 PM (IST)

ਭਾਰਤ ''ਚ ਦਸਤਕ ਦੇਣ ਦੀ ਪ੍ਰਕਿਰਿਆ ''ਚ ਟੇਸਲਾ! PMO ਨਾਲ ਕਰ ਸਕਦੇ ਨੇ ਮੀਟਿੰਗ

ਨਵੀਂ ਦਿੱਲੀ - ਟੇਸਲਾ ਦੇ ਸਪਲਾਈ ਚੇਨ ਐਗਜ਼ੀਕਿਊਟਿਵ ਅਤੇ ਕੁਝ ਹੋਰ ਸੀਨੀਅਰ ਐਗਜ਼ੀਕਿਊਟਿਵ ਕੁਝ ਦਿਨ ਭਾਰਤ ਵਿੱਚ ਬਿਤਾਉਣ ਦੀ ਯੋਜਨਾ ਬਣਾ ਰਹੇ ਹਨ। ਸੂਤਰਾਂ ਮੁਤਾਬਕ ਟੇਸਲਾ ਦੇ ਅਧਿਕਾਰੀ ਪ੍ਰਧਾਨ ਮੰਤਰੀ ਦਫ਼ਤਰ ਸਮੇਤ ਸਰਕਾਰ ਦੇ ਵੱਖ-ਵੱਖ ਉੱਚ ਅਧਿਕਾਰੀਆਂ ਨਾਲ ਬੈਠਕ ਕਰਨਗੇ। ਇਨ੍ਹਾਂ ਮੀਟਿੰਗਾਂ ਦੇ ਬਾਰੇ ਜਦੋਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਟੇਸਲਾ ਦੇ ਨਿਰਦੇਸ਼ਕ ਪ੍ਰਸ਼ਾਂਤ ਆਰ ਮੈਨਨ ਨੇ ਇਸ ਸਬੰਧ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਦਿੱਤਾ।

ਇਹ ਵੀ ਪੜ੍ਹੋ : ਦਿੱਲੀ-ਸਿਡਨੀ ਏਅਰ ਇੰਡੀਆ ਦੀ ਫਲਾਈਟ ਨੂੰ ਅਚਾਨਕ ਹਵਾ 'ਚ ਲੱਗੇ ਝਟਕੇ, ਕਈ ਯਾਤਰੀ ਹੋਏ ਜ਼ਖ਼ਮੀ

ਸੂਤਰਾਂ ਅਨੁਸਾਰ ਕੰਪਨੀ ਦੇ ਅਧਿਕਾਰੀ ਇਹ ਦੇਖਣ ਲਈ ਆ ਰਹੇ ਹਨ ਕਿ ਭਾਰਤੀ ਕੰਪਨੀਆਂ ਤੋਂ ਟੇਸਲਾ ਕਾਰਾਂ ਲਈ ਕੰਪੋਨੈਂਟਸ ਦੀ ਸੋਰਸਿੰਗ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ। ਦੱਸ ਦੇਈਏ ਕਿ ਸੋਨਾ ਗਰੁੱਪ ਪਹਿਲਾਂ ਹੀ ਟੇਸਲਾ ਨੂੰ ਡਿਫਰੈਂਸ਼ੀਅਲ ਗੇਅਰ ਪ੍ਰਦਾਨ ਕਰ ਰਿਹਾ ਹੈ। ਪਹਿਲਾਂ ਵੀ ਟੇਸਲਾ ਭਾਰਤ ਤੋਂ ਕੰਪੋਨੈਂਟਸ ਦੀ ਸਪਲਾਈ ਵਧਾਉਣ ਦੀ ਸੰਭਾਵਨਾ ਤਲਾਸ਼ ਰਹੀ ਸੀ। ਇਸਨੇ ਭਾਰਤੀ ਕੰਪੋਨੈਂਟ ਨਿਰਮਾਤਾਵਾਂ ਨੂੰ ਅਮਰੀਕਾ ਵਿੱਚ ਹੋਣ ਵਾਲੇ ਤਕਨੀਕੀ ਪ੍ਰਦਰਸ਼ਨ ਲਈ ਸੱਦਾ ਦੇਣ ਲਈ ECMA ਨਾਲ ਵੀ ਗੱਲ ਕੀਤੀ ਸੀ, ਜੋ ਸਿਰੇ ਨਾ ਚੜ੍ਹੀ। 

ਇਹ ਵੀ ਪੜ੍ਹੋ : ਸਰਕਾਰੀ ਬੈਂਕਾਂ ਨੂੰ ਪ੍ਰਾਈਵੇਟ ਹੱਥਾਂ ’ਚ ਸੌਂਪਣ ਦੀ ਰੌਂਅ 'ਚ ਕੇਂਦਰ, ਇਨ੍ਹਾਂ ਬੈਂਕਾਂ ਦਾ ਲੱਗ ਸਕਦੈ ਨੰਬਰ

ਟੇਸਲਾ ਭਾਰਤ ਵਿੱਚ ਕਾਰ ਵੇਚਣ ਲਈ ਸਰਕਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਟੇਸਲਾ ਨੇ ਬਣੀਆਂ (CBU) ਕਾਰਾਂ ਨੂੰ ਆਯਾਤ ਕਰਨ ਅਤੇ ਉਨ੍ਹਾਂ ਨੂੰ ਭਾਰਤ ਵਿੱਚ 2022 ਤੱਕ ਵੇਚਣ ਦੀ ਯੋਜਨਾ ਨੂੰ ਮੁਲਤਵੀ ਕਰ ਦਿੱਤਾ ਹੈ। ਕੰਪਨੀ ਨੇ ਇਹ ਫ਼ੈਸਲਾ ਸਰਕਾਰ ਵੱਲੋਂ ਲਗਜ਼ਰੀ ਕਾਰਾਂ 'ਤੇ ਦਰਾਮਦ ਡਿਊਟੀ ਘਟਾਉਣ ਦੀ ਟੇਸਲਾ ਦੀ ਬੇਨਤੀ ਨੂੰ ਸਵੀਕਾਰ ਨਾ ਕੀਤੇ ਜਾਣ ਤੋਂ ਬਾਅਦ ਲਿਆ ਹੈ। $40,000 ਤੋਂ ਵੱਧ ਦੀ ਕੀਮਤ ਵਾਲੀਆਂ ਲਗਜ਼ਰੀ ਕਾਰਾਂ 'ਤੇ 100 ਫੀਸਦੀ ਦਰਾਮਦ ਡਿਊਟੀ ਲੱਗਦੀ ਹੈ। ਅਜਿਹੇ 'ਚ ਟੇਸਲਾ 3 ਕਾਰ ਦੀ ਕੀਮਤ 1 ਕਰੋੜ ਰੁਪਏ ਨੂੰ ਪਾਰ ਕਰ ਜਾਵੇਗੀ, ਜਿਸ ਦੇ ਖਰੀਦਦਾਰਾਂ ਨੂੰ ਮੁਸ਼ਕਿਲ ਹੋਵੇਗਾ। ਇਸੇ ਲਈ ਟੇਸਲਾ ਨੇ ਡਿਊਟੀ ਘਟਾ ਕੇ 40 ਫੀਸਦੀ ਕਰਨ ਦੀ ਬੇਨਤੀ ਕੀਤੀ। 


author

rajwinder kaur

Content Editor

Related News