‘ਟੈੱਸਲਾ ਦੇ CEO ਬੋਲੇ : ਆਪਣੇ ਸਟਾਰਟ-ਅਪ ਲਈ ਮੁਕਾਬਲੇਬਾਜ਼ਾਂ ਨਾਲ ਮਰਜਰ ਨੂੰ ਤਿਆਰ, ਸਾਰਿਆਂ ਦਾ ਗੱਲਬਾਤ ਲਈ ਸਵਾਗਤ’

12/03/2020 9:06:05 AM

ਨਵੀਂ ਦਿੱਲੀ (ਇੰਟ.) – ਇਲੈਕਟ੍ਰਿਕ ਵ੍ਹੀਕਲ ਬਣਾਉਣ ਵਾਲੀ ਕੰਪਨੀ ਟੈੱਸਲਾ ਦੇ ਸੀ. ਈ. ਓ. ਏਲਨ ਮਸਕ ਨੇ ਕਿਹਾ ਕਿ ਉਨ੍ਹਾਂ ਦਾ ਸਟਾਰਟ-ਅਪ ਮੁਕਾਬਲੇਬਾਜ਼ਾਂ ਦੇ ਮਰਜਰ ਲਈ ਖੁੱਲ੍ਹਾ ਹੈ। ਬਰਲਿਨ ’ਚ ਇਕ ਐਕਸੈੱਲ ਸਿੰਪ੍ਰਗਰ ਇਵੈਂਟ ਦੌਰਾਨ ਉਨ੍ਹਾਂ ਨੇ ਇਹ ਗੱਲਾਂ ਕਹੀਆਂ। ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਉਹ ਮੁਕਾਬਲੇਬਾਜ਼ ਕਾਰ ਮੇਕਰ ਨੂੰ ਖਰੀਦਣ ’ਤੇ ਵਿਚਾਰ ਕਰਨਗੇ, ਜਿਸ ਨਾਲ 500 ਬਿਲੀਅਨ ਡਾਲਰ (39.97 ਲੱਖ ਕਰੋੜ ਰੁਪਏ) ਤੋਂ ਵੱਧ ਦੀ ਮਾਰਕੀਟ ਵੈਲਯੂ ਵਾਲੀ ਟੈਸਲਾ ਲਈ ਟੇਕਓਵਰ ਬਿਡ ਲਾਂਚ ਕਰਨਾ ਆਸਾਨ ਹੋਵੇਗਾ।

ਕੰਪਨੀ ਨੇ ਨਿਵੇਸ਼ਕਾਂ ਨੂੰ ਇਸ ਸਾਲ 550 ਫੀਸਦੀ ਦਾ ਦਿੱਤਾ ਰਿਟਰਨ

ਕੰਪਨੀ ਦੇ ਸ਼ੇਅਰ ਨੇ ਨਿਵੇਸ਼ਕਾਂ ਨੂੰ 2020 ’ਚ ਹੁਣ ਤੱਕ 550 ਫੀਸਦੀ ਦਾ ਰਿਟਰਨ ਦਿੱਤਾ ਹੈ। ਸ਼ਾਨਦਾਰ ਤੇਜ਼ੀ ਕਾਰਣ ਕੰਪਨੀ ਦਾ ਮਾਰਕੀਟ ਕੈਪ ਵੀ ਪਹਿਲੀ ਵਾਰ 554.29 ਬਿਲੀਅਨ ਡਾਲਰ ਤੋਂ ਪਾਰ ਪਹੁੰਚ ਗਿਆ ਹੈ। ਇਹ ਰਿਲਾਇੰਸ ਇੰਡਸਟ੍ਰੀਜ਼ ਦੇ ਮਾਰਕੀਟ ਕੈਪ ਤੋਂ 3 ਗੁਣਾ ਵੱਧ ਹੈ। ਆਰ. ਆਈ. ਐੱਲ. ਮਾਰਕੀਟ ਕੈਪ ਦੇ ਲਿਹਾਜ ਨਾਲ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਹੈ।

ਟੈੱਸਲਾ ਦੇ ਸ਼ੇਅਰ ਡਾਓ ਜੋਂਸ ਇੰਡੈਕਸ ’ਚ 21 ਦਸੰਬਰ ਨੂੰ ਹੋਣਗੇ ਸ਼ਾਮਲ

ਬਲੂਮਬਰਗ ਦੇ ਮੁਤਾਬਕ ਬੀਤੇ ਹਫਤੇ ਤੋਂ ਟੈੱਸਲਾ ਦੇ ਸ਼ੇਅਰਾਂ ’ਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਪਿਛਲੇ ਸੋਮਵਾਰ ਨੂੰ ਸਟਾਕਡਾਓ ਜੋਂਸ ਇੰਡੈਕਸ ਨੇ ਆਉਣ ਵਾਲੇ ਦਿਨਾਂ ’ਚ ਟੈੱਸਲਾ ਨੂੰ ਇੰਡੈਕਸ ’ਚ ਸ਼ਾਮਲ ਕਰਨ ਦੀ ਗੱਲ ਕਹੀ ਸੀ। ਰਿਪੋਰਟ ਦੇ ਮੁਤਾਬਕ ਟੈੱਸਲਾ ਦੇ ਸ਼ੇਅਰ ਨੂੰ ਡਾਓ ਜੋਂਸ ਇੰਡੈਕਸ ’ਚ ਇਸੇ ਸਾਲ 21 ਦਸੰਬਰ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।


Harinder Kaur

Content Editor

Related News