ਭਾਰਤ ''ਚ ਬਣੇਗਾ ਟੇਸਲਾ ਦਾ ਮੈਨਿਊਫੈਕਚਰਿੰਗ ਪਲਾਂਟ! 20 ਲੱਖ ਰੁਪਏ ''ਚ ਆ ਸਕਦੀ ਹੈ Tesla ਇਲੈਕਟ੍ਰਿਕ ਕਾਰ

07/14/2023 5:39:41 PM

ਨਵੀਂ ਦਿੱਲੀ - ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਦੀ ਨਜ਼ਰ ਹੁਣ ਭਾਰਤੀ ਬਾਜ਼ਾਰ 'ਤੇ ਹੈ। ਐਲਨ ਮਸਕ ਦੀ ਇਲੈਕਟ੍ਰਿਕ ਕਾਰ ਮੈਨਿਊਫੈਕਚਰਿੰਗ ਕੰਪਨੀ ਟੇਸਲਾ ਨੇ ਭਾਰਤ ਵਿੱਚ ਮੈਨਿਊਫੈਕਚਰਿੰਗ ਪਲਾਂਟ ਬਣਾਉਣ ਦਾ ਪ੍ਰਸਤਾਵ ਰੱਖਿਆ ਹੈ। ਟੇਸਲਾ ਦਾ ਪ੍ਰਸਤਾਵ ਹੈ ਕਿ ਇਸ ਮੈਨਿਊਫੈੱਕਚਰਿੰਗ ਪਲਾਂਟ ਰਾਹੀਂ ਹਰ ਸਾਲ 5 ਲੱਖ ਇਲੈਕਟ੍ਰਿਕ ਵਹੀਕਲ ਯੂਨਿਟ ਬਣਾਏ ਜਾਣਗੇ। ਟੇਸਲਾ ਭਾਰਤ ਵਿੱਚ ਨਿਵੇਸ਼ ਕਰਨ ਦੀ ਤਿਆਰੀ ਵਿੱਚ ਹੈ। ਕੰਪਨੀ ਨੇ ਭਾਰਤ 'ਚ ਕਾਰ ਫੈਕਟਰੀ ਲਗਾਉਣ ਦਾ ਪ੍ਰਸਤਾਵ ਰੱਖਿਆ ਹੈ।

ਇਹ ਵੀ ਪੜ੍ਹੋ : ਟਮਾਟਰਾਂ ਦੀਆਂ ਵਧੀਆਂ ਕੀਮਤਾਂ ਦਰਮਿਆਨ ਕੇਂਦਰ ਸਰਕਾਰ ਨੇ ਚੁੱਕਿਆ ਵੱਡਾ ਕਦਮ

ਪ੍ਰਸਤਾਵ 'ਚ ਦੱਸਿਆ ਗਿਆ ਹੈ ਕਿ ਟੇਸਲਾ ਭਾਰਤ 'ਚ ਹਰ ਸਾਲ 5 ਲੱਖ ਇਲੈਕਟ੍ਰਿਕ ਵਾਹਨ ਯੂਨਿਟ ਬਣਾਏਗੀ। ਟੇਸਲਾ ਪਿਛਲੇ ਕਈ ਸਾਲਾਂ ਤੋਂ ਭਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਟੇਸਲਾ ਭਾਰਤ ਸਰਕਾਰ ਦੇ ਨਾਲ ਗੱਲਬਾਤ ਕਰ ਰਹੀ ਹੈ ਅਤੇ ਇਕ ਮੈਨਿਊਫੈੱਕਚਰਿੰਗ ਪਲਾਂਟ ਭਾਰਤ ਵਿੱਚ ਲਗਾਉਣ 'ਤੇ ਫੋਕਸ ਕਰ ਰਿਹਾ ਹੈ। ਹੁਣ ਇੱਕ ਵਾਰ ਫਿਰ ਟੇਸਲਾ ਨੇ ਭਾਰਤ ਵਿੱਚ ਇੱਕ ਨਿਰਮਾਣ ਪਲਾਂਟ ਲਗਾਉਣ ਦਾ ਪ੍ਰਸਤਾਵ ਰੱਖਿਆ ਹੈ।

ਇਹ ਵੀ ਪੜ੍ਹੋ : Air India ਦੀ ਫਲਾਈਟ 'ਚ ਯਾਤਰੀ ਨੇ ਕੀਤਾ ਹੰਗਾਮਾ, ਟਾਇਲਟ 'ਚ ਸਿਗਰਟ ਪੀਣ ਮਗਰੋਂ ਤੋੜਿਆ ਦਰਵਾਜ਼ਾ

ਦੱਸ ਦੇਈਏ ਕਿ ਪ੍ਰਸਤਾਵ ਦੇ ਤਹਿਤ ਹਰ ਸਾਲ 5 ਲੱਖ ਇਲੈਕਟ੍ਰਿਕ ਵਾਹਨ ਨਿਰਮਾਣ ਪਲਾਂਟ ਬਣਾਉਣ ਦੀ ਗੱਲ ਕਹੀ ਗਈ ਹੈ। ਕੰਪਨੀ ਦਾ ਪ੍ਰਸਤਾਵ ਭਾਰਤ ਵਿੱਚ ਕਾਰ ਫੈਕਟਰੀ ਲਗਾਉਣ ਦਾ ਹੈ। ਕੰਪਨੀ ਦੀ ਯੋਜਨਾ ਹੈ ਕਿ ਭਾਰਤ ਨੂੰ ਨਿਰਯਾਤ ਹੱਬ ਬਣਾਇਆ ਜਾਵੇ। ਦੱਸ ਦੇਈਏ ਕਿ ਮੌਜੂਦਾ ਸਮੇਂ ਵਿੱਚ ਚੀਨ ਟੇਸਲਾ ਦਾ ਨਿਰਯਾਤ ਆਧਾਰ ਹੈ। ਟੇਸਲਾ ਨੇ ਭਾਰਤ ਦੇ ਨਿਰਮਾਣ ਪਲਾਂਟ ਤੋਂ ਇੰਡੋ-ਪੈਸੀਫਿਕ ਖੇਤਰ ਵਿੱਚ ਨਿਰਯਾਤ ਸ਼ੁਰੂ ਕਰਨ ਦਾ ਪ੍ਰਸਤਾਵ ਰੱਖਿਆ ਹੈ।

ਇਹ ਵੀ ਪੜ੍ਹੋ : ਭਾਰਤੀ ਹਵਾਈ ਖੇਤਰ ’ਚ ਬੇਯਕੀਨੀ ਦਾ ਮਾਹੌਲ, ਅਰਸ਼ ਤੇ ਫਰਸ਼ ਵਿਚਾਲੇ ਝੂਲ ਰਹੀਆਂ ਇਹ 3 ਏਅਰਲਾਈਨਜ਼

ਜੇਕਰ ਟੇਸਲਾ ਭਾਰਤ 'ਚ ਆਪਣਾ ਨਿਰਮਾਣ ਪਲਾਂਟ ਬਣਾਉਂਦਾ ਹੈ ਤਾਂ ਉਮੀਦ ਹੈ ਕਿ ਭਾਰਤ 'ਚ ਟੇਸਲਾ ਦੀ ਕੀਮਤ 20 ਲੱਖ ਰੁਪਏ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ 'ਚ ਸਭ ਤੋਂ ਸਸਤੀ ਇਲੈਕਟ੍ਰਿਕ ਵਾਹਨ ਜਿਵੇਂ ਕਿ MG Comet, Tata Nexon ਵਰਗੀ ਕਾਰ ਦੀ ਕੀਮਤ ਤੋਂ ਦੁੱਗਣੇ ਤੋਂ ਵੀ ਜ਼ਿਆਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


rajwinder kaur

Content Editor

Related News