ਹੁਣ ਭਾਰਤ ’ਚ ਬਣੇਗੀ ਟੈਸਲਾ ਦੀ ਇਲੈਕਟ੍ਰਿਕ ਕਾਰ!

10/23/2020 7:38:00 PM

ਨਵੀਂ ਦਿੱਲੀ– ਇਲੈਕਟ੍ਰਿਕ ਕਾਰ ਬਣਾਉਣ ਵਾਲੀ ਅਮਰੀਕੀ ਕੰਪਨੀ ਟੈਸਲਾ ਮਹਾਰਾਸ਼ਟਰ ’ਚ ਵੱਡੇ ਪੈਮਾਨੇ ’ਤੇ ਨਿਵੇਸ਼ ਕਰ ਸਕਦੀ ਹੈ। ਪਿਛਲੇ ਦਿਨੀਂ ਟੈਸਲਾ ਦੇ ਮੁਖੀ ਏਲਨ ਮਸਕ ਨੇ ਭਾਰਤੀ ਬਾਜ਼ਾਰ ’ਚ ਦਾਖਲ ਹੋਣ ਦੀ ਆਪਣੀ ਯੋਜਨਾ ਬਾਰੇ ਦੱਸਿਆ ਸੀ। ਨਿਵੇਸ਼ ਨੂੰ ਲੈ ਕੇ ਕੰਪਨੀ ਦੇ ਵੱਡੇ ਅਧਿਕਾਰੀਆਂ ਨਾਲ ਮਹਾਰਾਸ਼ਟਰ ਸਰਕਾਰ ਦੀ ਬੈਠਕ ਹੋਈ ਹੈ।
ਸੂਬੇ ਦੇ ਟੂਰਿਜ਼ਮ ਮੰਤਰੀ ਆਦਿੱਤਯ ਠਾਕਰੇ ਨੇ ਇਕ ਟਵੀਟ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੇ ਟਵੀਟ ’ਚ ਕਿਹਾ ਕਿ ਮਹਾਰਾਸ਼ਟਰ ਦੇ ਇੰਡਸਟਰੀ ਮਨਿਸਟਰ ਸੁਭਾਸ਼ ਦੇਸਾਈ ਨੇ ਟੈਸਲਾ ਟੀਮ ਦੇ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਬੈਠਕ ਕੀਤੀ। ਅਸੀਂ ਟੀਮ ਨੂੰ ਕਿਹਾ ਕਿ ਤੁਸੀਂ ਮਹਾਰਾਸ਼ਟਰ ’ਚ ਆ ਕੇ ਨਿਵੇਸ਼ ਕਰੋ। ਸਰਕਾਰ ਵਲੋਂ ਪੂਰੀ ਮਦਦ ਕੀਤੀ ਜਾਏਗੀ। ਜੇ ਡੀਲ ਹੋ ਜਾਂਦੀ ਹੈ ਤਾਂ ਟੈਸਲਾ ਭਾਰਤ ’ਚ ਆਪਣੀ ਇਲੈਕਟ੍ਰਿਕ ਕਾਰ ਬਣਾਏਗੀ।

ਚਾਕਨ ਇੰਡਸਟ੍ਰੀਅਲ ਬੈਲਟ ’ਚ ਕਈ ਆਟੋ ਕੰਪਨੀਆਂ

ਮਹਾਰਾਸ਼ਰ ’ਚ ਪਹਿਲਾਂ ਤੋਂ ਕਈ ਦੇਸੀ ਅਤੇ ਵਿਦੇਸ਼ੀ ਆਟੋਮੋਬਾਈਲ ਕੰਪਨੀਆਂ ਦਾ ਪ੍ਰੋਡਕਸ਼ਨ ਸੈਂਟਰ ਹੈ। ਅਜਿਹੇ ’ਚ ਇਕ ਨਵੀਂ ਆਟੋ ਕੰਪਨੀ ਲਈ ਉਥੇ ਆਫਣਾ ਸੈੱਟ-ਅਪ ਤਿਆਰ ਕਰਨਾ ਜ਼ਿਆਦਾ ਮੁਸ਼ਕਲ ਨਹੀਂ ਹੋਵੇਗਾ। ਪੁਣੇ ਸਥਿਤ ਚਾਕਨ ਇੰਡਸਟ੍ਰੀਅਲ ਬੈਲਟ ’ਚ ਕਈ ਆਟੋ ਕੰਪਨੀਆਂ ਹਨ। ਟੈਸਲਾ ਦੇ ਸੀ. ਈ. ਓ. ਏਲਨ ਮਸਕ ਨੇ ਵੀ ਪਿਛਲੇ ਦਿਨੀਂ ਕਿਹਾ ਸ ਕਿ ਕੰਪਨੀ 2021 ’ਚ ਭਾਰਤੀ ਬਾਜ਼ਾਰ ’ਚ ਐਂਟਰੀ ਕਰੇਗੀ। ਇਕ ਰਿਪੋਰਟ ਮੁਤਾਬਕ 2025 ਤੱਕ ਭਾਰਤ ’ਚ ਇਲੈਕਟ੍ਰਿਕ ਵ੍ਹੀਕਲ ਦਾ ਬਾਜ਼ਾਰ 50 ਹਜ਼ਾਰ ਕਰੋੜ ਰੁਪਏ ਦਾ ਹੋ ਜਾਏਗਾ।
 


Sanjeev

Content Editor

Related News