ਟਰਮ ਇੰਸ਼ੋਰੈਂਸ ਪਲਾਨ ਛੇਤੀ ਹੋ ਸਕਦੈ ਮਹਿੰਗਾ, 15 ਤੋਂ 30 ਅਪ੍ਰੈਲ ਦਰਮਿਆਨ ਪ੍ਰੀਮੀਅਮ ਵਧਾਉਣ ਦੀ ਯੋਜਨਾ

04/11/2021 3:21:56 PM

ਨਵੀਂ ਦਿੱਲੀ (ਇੰਟ.) – ਜੀਵਨ ਬੀਮਾ ਦਾ ਟਰਮ ਪਲਾਨ 1 ਅਪ੍ਰੈਲ ਦੇ ਲਗਭਗ ਵਧਣ ਵਾਲਾ ਸੀ। ਹਾਲਾਂਕਿ ਰੀਇੰਸ਼ੋਰੈਂਸ ਕੰਪਨੀਆਂ ਦੇ ਕਾਂਟ੍ਰੈਕਟ ਦੇ ਰਿਨਿਊਅਲ ਅਤੇ ਕੁਝ ਬੀਮਾਕਰਤਾਵਾਂ ਲਈ ਨਵੇਂ ਪ੍ਰੋਡਕਟਸ ਦੀ ਮਨਜ਼ੂਰੀ ’ਚ ਦੇਰੀ ਕਾਰਨ ਲਗਭਗ 15 ਦਿਨਾਂ ਤੱਕ ਦੀ ਦੇਰੀ ਹੋ ਰਹੀ ਹੈ। ਇਸ ਕਾਰਨ 15 ਤੋਂ 30 ਅਪ੍ਰੈਲ ਦਰਮਿਆਨ ਕਦੀ ਵੀ ਟਰਮ ਇੰਸ਼ੋਰੈਂਸ ਪ੍ਰੀਮੀਅਮ ਵਧ ਜਾਏਗੀ। ਬੀਮਾ ਖੇਤਰ ਨਾਲ ਜੁੜੇ ਸੂਤਰਾਂ ਨੇ ਇਹ ਗੱਲ ਕਹੀ।

ਬੀਮਾ ਕੰਪਨੀ ਟਰਮ ਇੰਸ਼ੋਰੈਂਸ ਦੀਆਂ ਪ੍ਰੀਮੀਅਮ ਦਰਾਂ ਆਪਣੇ ਗਾਹਕਾਂ ਦੀ ਵੱਖ-ਵੱਖ ਉਮਰ ’ਚ ਮੌਤ ਹੋਣ (ਮੌਤ ਦਰ) ਦੀ ਸੰਭਾਵਨਾ ਦਾ ਆਧਾਰ ’ਤੇ ਤੈਅ ਕਰਦੀ ਹੈ। ਪੱਛਮੀ ਦੇਸ਼ਾਂ ’ਚ ਬੀਮਾ ਕੰਪਨੀਆਂ ਵਲੋਂ ਅਜਿਹਾ ਅਸਲ ਡਾਟਾ ਦੇ ਆਧਾਰ ’ਤੇ ਕੀਤਾ ਜਾਂਦਾ ਹੈ ਜਦੋਂ ਕਿ ਭਾਰਤ ’ਚ ਇਹ ਮੌਤ ਦਰ ਦੇ ਅਨੁਮਾਨ ਦੇ ਆਧਾਰ ’ਤੇ ਕੀਤਾ ਜਾਂਦਾ ਹੈ। ਇਕ ਬੀਮਾ ਕੰਪਨੀ ਆਮ ਤੌਰ ’ਤੇ ਉਨ੍ਹਾਂ ਦੇ ਪਾਲਿਸੀਧਾਰਕਾਂ ਵਲੋਂ ਭੁਗਤਾਨ ਕੀਤੇ ਗਏ ਪ੍ਰੀਮੀਅਮ ਦੇ ਮਾਧਿਅਮ ਰਾਹੀਂ ਢੇਰ ਸਾਰਾ ਫੰਡ ਇਕੱਠਾ ਕਰਨ ਦੇ ਪ੍ਰਸਤਾਵ ’ਤੇ ਕੰਮ ਕਰਦੀ ਹੈ।

ਇਕੱਠੇ ਹੋਏ ਇਸ ਧਨ ਨਾਲ ਉਹ ਹਰ ਸਾਲ ਮਰਨ ਵਾਲੇ ਪ੍ਰਭਾਵਿਤ ਪਾਲਿਸੀਧਾਰਕਾਂ ਦੇ ਬੀਮਿਆਂ ਦੇ ਦਾਅਵੇ ਅਦਾ ਕਰਦੀ ਹੈ। ਇਸ ਤਰ੍ਹਾਂ ਜੀਵਨ ਬੀਮਾ ਦੇ ਪ੍ਰਸਤਾਵ ’ਚ ਇਕ ਸਮੂਹ ਕਿਸੇ ਵਿਅਕਤੀ ਦੇ ਨੁਕਸਾਨ ’ਚ ਆਪਣਾ ਸਹਿਯੋਗ ਕਰਦਾ ਹੈ। ਇਸ ਫੰਡ ਦਾ ਇਕ ਵੱਡਾ ਹਿੱਸਾ ਰੀਇੰਸ਼ੋਰੈਂਸ ਦੀਆਂ ਬੀਮਾ ਕੰਪਨੀਆਂ ਵਲੋਂ ਰੀਇੰਸ਼ੋਰ ਕੀਤਾ ਜਾਂਦਾ ਹੈ, ਇਸ ਲਈ ਮੁੜ ਬੀਮਾ ਕਰਨ ਵਾਲਿਆਂ ਦੇ ਐਗਰੀਮੈਂਟ ਦਾ ਨਵੀਨੀਕਰਨ ਕਰਨਾ ਜਾਂ ਮੁੜ ਤੋਲ-ਮੋਲ ਕਰਨਾ ਪ੍ਰੀਮੀਅਮ ਨੂੰ ਪ੍ਰਭਾਵਿਤ ਕਰਦਾ ਹੈ।


Harinder Kaur

Content Editor

Related News