ਸਾਲ 2020 ਤੱਕ ਈਵੀ ਦੀ ਵਿਕਰੀ ''ਚ ਰਹੇਗਾ ਦਹਾਈ ਅੰਕਾਂ ਦਾ ਵਾਧਾ: ਐਸੋਚੈਮ
Monday, Feb 12, 2018 - 09:08 AM (IST)
ਨਵੀਂ ਦਿੱਲੀ—ਕਾਰਬਨ ਉਤਸਜਨ ਦੇ ਸਖਤ ਮਾਨਕਾਂ, ਬੈਟਰੀ ਦੀਆਂ ਕੀਮਤਾਂ 'ਚ ਗਿਰਾਵਟ ਅਤੇਉਪਭੋਗਤਾ ਦੇ ਜਾਗਰੂਰ ਰਹਿਣ ਨਾਲ ਸਾਲ 2020 ਤੱਕ ਭਾਰਤ 'ਚ ਇਲੈਕਟ੍ਰਿਕ ਵਾਹਨਾਂ (ਈ.ਵੀ) ਦੀ ਵਿਕਰੀ 'ਚ ਦਹਾਈ ਅੰਕਾਂ ਦੀ ਤੇਜ਼ੀ ਰਹਿਣ ਦੀ ਸੰਭਾਵਨਾ ਹੈ। ਉਦਯੌਗਿਕ ਸੰਗਠਨ ਐਸੋਚੈਮ-ਈਵਾਈ ਦੇ ਸੰਯੁਕਤ ਅਧਿਐਨ 'ਇਲੈਕਟ੍ਰਿਕ ਮੋਬੀਲਿਟੀ ਇਨ ਇੰਡੀਆ' ਦੇ ਮੁਤਾਬਕ ਭਾਰਤ 'ਚ ਈਵੀ ਦਾ ਬਾਜ਼ਾਰ ਤੇਜ਼ੀ ਨਾਲ ਵਧ ਰਿਹਾ ਹੈ। ਹਾਲਾਂਕਿ ਇਥੇ ਅਜੇ ਇਹ ਮੁੱਖਧਾਰਾ 'ਚ ਨਹੀਂ ਆਇਆ ਹੈ ਪਰ ਸਰਕਾਰ ਦੀਆਂ ਕੋਸ਼ਿਸ਼ਾਂ ਅਤੇ ਹੋਰ ਸੰਕੇਤ ਇਸ ਵੱਲ ਇਸ਼ਾਰਾ ਕਰਦੇ ਹਨ। ਅਜੇ ਇਥੇ ਈਵੀ ਦਾ ਬਾਜ਼ਾਰ ਦਾ ਸ਼ੁਰੂਆਤੀ ਪੜ੍ਹਾਅ 'ਚ ਹੈ ਅਤੇ ਕੁੱਲ ਵਾਹਨ ਵਿਕਰੀ ਦਾ ਇਕ ਫੀਸਦੀ ਤੋਂ ਵੀ ਘੱਟ ਹਿੱਸਾ ਇਸ ਦਾ ਹੈ। ਈਵੀ ਵਾਹਨਾਂ 'ਚ ਅਜੇ ਦੋ ਪਹੀਆਂ ਵਾਹਨਾਂ ਦਾ ਦਬਦਬਾ ਹੈ ਜੋ ਕੁੱਲ ਈਵੀ ਵਾਹਨਾਂ ਦਾ 95 ਫੀਸਦੀ ਹੈ। ਰਿਪੋਰਟ 'ਚ ਭਾਰਤ 'ਚ ਟਰਾਂਸਪੋਰਟ ਸੰਬੰਧਤ ਬੁਨਿਆਦੀ ਢਾਂਚੇ ਲਈ ਈਵੀ ਨੂੰ ਕ੍ਰਾਂਤੀਕਾਰੀ ਮੰਨਿਆ ਹੈ ਪਰ ਨਾਲ ਹੀ ਤੇਜ਼ ਗਤੀ ਨਾਲ ਚਾਰਜਿੰਗ ਸੁਵਿਧਾ ਵਧਾਉਣ ਦੀ ਲੋੜ 'ਤੇ ਬਲ ਦਿੱਤਾ ਗਿਆ ਹੈ। ਰਿਪੋਰਟ ਦੇ ਮੁਤਾਬਕ ਚਾਰਜਿੰਗ ਸੰਬੰਧੀ ਬੁਨਿਆਦੀ ਢਾਂਚੇ ਦਾ ਤੇਜ਼ ਵਿਕਾਸ ਹੀ ਈਵੀ ਬਾਜ਼ਾਰ ਦੀ ਦਿਸ਼ਾ ਤੈਅ ਕਰੇਗਾ।
