ਗਰਮੀ ਦਾ ਪਾਰਾ ਚੜ੍ਹਦੇ ਹੀ  AC ਤੇ ਫਰਿੱਜ ਦੀ ਵਧਣ ਲੱਗੀ ਮੰਗ

Wednesday, Apr 19, 2023 - 05:58 PM (IST)

ਨਵੀਂ ਦਿੱਲੀ- ਕੁਝ ਸਮਾਂ ਪਹਿਲਾਂ ਬੇਮੌਸਮੀ ਬਰਸਾਤ ਕਾਰਨ ਤਾਪਮਾਨ 'ਚ ਅਚਾਨਕ ਗਿਰਾਵਟ ਕਾਰਨ ਏਅਰ ਕੰਡੀਸ਼ਨਰ (ਏ.ਸੀ.) ਅਤੇ ਫਰਿੱਜ ਦੀ ਮੰਗ ਘੱਟ ਗਈ ਸੀ ਪਰ ਪਿਛਲੇ ਇਕ ਹਫ਼ਤੇ ਤੋਂ ਤਾਪਮਾਨ ਵਧਣ ਨਾਲ ਇਨ੍ਹਾਂ ਦੀ ਮੰਗ ਤੇਜ਼ੀ ਨਾਲ ਵਧ ਗਈ ਹੈ। ਕੋਲਡ ਡਰਿੰਕਸ ਦੀ ਵੀ ਕਾਫ਼ੀ ਮੰਗ ਹੈ। ਖਪਤਕਾਰ ਟਿਕਾਊ ਵਿਕਰੇਤਾਵਾਂ ਅਤੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਉੱਤਰੀ ਭਾਰਤ 'ਚ ਕੰਪ੍ਰੈਸਰ ਉਤਪਾਦਾਂ ਦੀ ਮੰਗ 'ਚ ਕਾਫ਼ੀ ਵਾਧਾ ਹੋਇਆ ਹੈ।
ਗੋਦਰੇਜ ਐਂਡ ਬਾਇਸ ਦੀ ਇਕਾਈ ਗੋਦਰੇਜ ਐਪਲਾਇੰਸਜ਼ ਦੇ ਕਾਰਜਕਾਰੀ ਉਪ-ਪ੍ਰਧਾਨ ਅਤੇ ਕਾਰੋਬਾਰੀ ਮੁਖੀ ਕਮਲ ਨੰਦੀ ਨੇ ਕਿਹਾ, "ਮਾਰਚ ਅਤੇ ਅਪ੍ਰੈਲ 'ਚ ਏਅਰ ਕੰਡੀਸ਼ਨਰਾਂ ਦੀ ਮੰਗ ਵਧੀ ਸੀ ਪਰ ਹੁਣ ਉੱਤਰੀ ਭਾਰਤ 'ਚ ਫਰਿੱਜਾਂ ਦੀ ਮੰਗ ਵੀ ਵਧਣ ਲੱਗੀ ਹੈ।"
ਉਨ੍ਹਾਂ ਨੇ ਕਿਹਾ ਕਿ ਉੱਤਰ ਭਾਰਤ 'ਚ ਫਰਿੱਜਾਂ ਦੀ ਮੰਗ 10-12 ਅਪ੍ਰੈਲ ਤੱਕ ਠੰਢੀ ਹੋ ਗਈ ਸੀ। ਨੰਦੀ ਨੇ ਕਿਹਾ, ''ਇੰਡਸਟਰੀ ਏਅਰ ਕੰਡੀਸ਼ਨਰ ਦੀ ਵਿਕਰੀ 'ਚ 20 ਤੋਂ 30 ਫੀਸਦੀ ਵਾਧਾ ਦੇਖ ਰਹੀ ਹੈ ਪਰ ਅਪ੍ਰੈਲ 'ਚ ਸਾਡੀ ਏਸੀ ਦੀ ਵਿਕਰੀ 80 ਤੋਂ 90 ਫੀਸਦੀ ਵਧ ਗਈ ਹੈ। ਨਵੇਂ ਉਤਪਾਦ (ਰਿਸਾਵਰਹਿਤ ਭਾਵ ਲੀਕਪਰੂਫ਼) ਪੇਸ਼ ਕਰਨ ਨਾਲ ਵੀ ਵਿਕਰੀ ਵਧਾਉਣ 'ਚ ਮਦਦ ਮਿਲੀ ਹੈ।

ਇਹ ਵੀ ਪੜ੍ਹੋ-ਫਰਵਰੀ 'ਚ ESIC ਨੇ ਜੋੜੇ 16.03 ਲੱਖ ਨਵੇਂ ਮੈਂਬਰ
ਗੋਦਰੇਜ ਐਪਲਾਇੰਸ ਦੇ ਫਰਾਸਟ ਫਰੀ ਫਰਿੱਜ ਦੀ ਵਿਕਰੀ 40 ਫੀਸਦੀ ਤੱਕ ਵਧੀ ਹੈ। ਇਸ ਤਰ੍ਹਾਂ ਦੇ ਫਰਿੱਜ ਦੀ ਵਿਕਰੀ ਪੂਰੀ ਇੰਡਸਟਰੀ 'ਚ ਸਿਰਫ 10 ਤੋਂ 12 ਫੀਸਦੀ ਵਧੀ ਹੈ। ਉਦਯੋਗ ਦੇ ਇੱਕ ਹੋਰ ਦਿੱਗਜ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਅਪ੍ਰੈਲ ਦੇ ਪਹਿਲੇ 15 ਦਿਨਾਂ ਦੇ ਮੁਕਾਬਲੇ ਪਿਛਲੇ 3 ਤੋਂ 5 ਦਿਨਾਂ 'ਚ ਉਸਦੀ ਏਸੀ ਦੀ ਵਿਕਰੀ ਦੁੱਗਣੀ ਹੋ ਗਈ ਹੈ। ਪਿਛਲੇ ਕੁਝ ਦਿਨਾਂ 'ਚ ਫਰਿੱਜ ਦੀ ਵਿਕਰੀ 'ਚ ਵੀ 35 ਫੀਸਦੀ ਦਾ ਵਾਧਾ ਹੋਇਆ ਹੈ।
ਕੰਜ਼ਿਊਮਰ ਇਲੈਕਟ੍ਰੋਨਿਕਸ ਐਂਡ ਅਪਲਾਇੰਸ ਮੈਨੂਫੈਕਚਰਰਜ਼ ਐਸੋਸੀਏਸ਼ਨ (ਸੀ.ਈ.ਏ.ਐੱਮ.ਏ.) ਨੇ ਉਮੀਦ ਜਤਾਈ ਹੈ ਕਿ ਇਸ ਗਰਮੀ 'ਚ ਏਸੀ ਅਤੇ ਫਰਿੱਜ ਦੀ ਵਿਕਰੀ 'ਚ 15 ਤੋਂ 20 ਫੀਸਦੀ ਦਾ ਵਾਧਾ ਹੋ ਸਕਦਾ ਹੈ। ਸੀ.ਈ.ਏ.ਐੱਮ.ਏ. ਦੇ ਪ੍ਰਧਾਨ ਐਰਿਕ ਬ੍ਰਾਗੇਂਜ਼ਾ ਨੇ ਕਿਹਾ, “ਸ਼ੁਰੂਆਤੀ ਬਾਰਸ਼ ਹੋਣ ਨਾਲ ਮੰਗ 'ਚ ਥੋੜਾ ਜਿਹੀ ਕਮੀ ਆਈ ਹੈ ਪਰ ਇਸ ਸਾਲ ਮੰਗ ਮਜ਼ਬੂਤ ​​ਰਹਿਣ ਦੀ ਉਮੀਦ ਹੈ। ਪਿਛਲੇ ਸਾਲ ਵੀ ਗਰਮੀਆਂ 'ਚ ਚੰਗੀ ਵਿਕਰੀ ਹੋਈ ਸੀ ਅਤੇ ਇਹ ਰੁਝਾਨ ਇਸ ਸਾਲ ਵੀ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਅਪ੍ਰੈਲ 'ਚ ਉਤਪਾਦਾਂ ਦੀ ਮੰਗ ਪਿਛਲੇ ਸਾਲ ਵਾਂਗ ਹੀ ਰਹੇਗੀ।

ਇਹ ਵੀ ਪੜ੍ਹੋ-ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਇਲੈਕਟ੍ਰਾਨਿਕ ਵਾਹਨਾਂ ਦੀ ਵਿਕਰੀ ਵਧਣ ਦੀ ਉਮੀਦ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News