ਦੂਰਸੰਚਾਰ ਗਾਹਕਾਂ ਦੀ ਗਿਣਤੀ ਜਨਵਰੀ 'ਚ ਮਾਮੂਲੀ ਵਧ ਕੇ 117.07 ਕਰੋੜ 'ਤੇ : ਟਰਾਈ

04/01/2023 11:36:04 AM

ਨਵੀਂ ਦਿੱਲੀ- ਦੇਸ਼ 'ਚ ਦੂਰਸੰਚਾਰ ਗਾਹਕਾਂ ਦੀ ਗਿਣਤੀ ਮਾਮੂਲੀ ਤੌਰ 'ਤੇ ਵਧ ਕੇ ਜਨਵਰੀ 2023 'ਚ 117.01 ਕਰੋੜ ਹੋ ਗਈ ਹੈ। ਇਹ ਵਾਧਾ ਫਿਕਸਡ ਲਾਈਨ ਜਾਂ ਵਾਇਰ ਲਾਈਨ ਸ਼੍ਰੇਣੀ 'ਚ ਹੋਈ ਹੈ। ਟੈਲੀਕਾਮ ਰੈਗੂਲੇਟਰ ਟਰਾਈ ਦੀ ਸ਼ੁੱਕਰਵਾਰ ਨੂੰ ਜਾਰੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਵਾਇਰਲਾਈਨ ਖੰਡ 'ਚ 2.8 ਲੱਖ ਗਾਹਕਾਂ ਦਾ ਵਾਧਾ ਹੋਇਆ ਹੈ, ਜਦਕਿ ਮੋਬਾਇਲ ਟੈਲੀਫੋਨੀ ਖੰਡ 'ਚ ਨੌ ਹਜ਼ਾਰ ਗਾਹਕ ਜੁੜੇ ਹਨ। ਰਿਪੋਰਟ ਅਨੁਸਾਰ ਭਾਵੇਂ ਹੀ ਰਿਲਾਇੰਸ ਜੀਓ ਅਤੇ ਭਾਰਤੀ ਏਅਰਟੈੱਲ ਨੇ ਸੰਯੁਕਤ ਰੂਪ ਨਾਲ 2.9 ਲੱਖ ਨਵੇਂ ਗਾਹਕ ਜੋੜੇ ਪਰ ਬੀ.ਐੱਸ.ਐੱਨ.ਐੱਲ. ਤੇ ਵੋਡਾਫੋਨ ਆਈਡੀਆ ( ਬੀ.ਆਈ.ਐੱਲ) ਨੇ 2.8 ਲੱਖ ਗਾਹਕ ਖੋਹ ਦਿੱਤੇ ਹਨ। 

ਇਹ ਵੀ ਪੜ੍ਹੋ-ਦਿੱਲੀ ’ਚ ਪੁਰਾਣੇ ਵਾਹਨਾਂ ਨੂੰ ਕਬਾੜ ’ਚ ਭੇਜਣ ਦੀ ਕਵਾਇਦ ਸ਼ੁਰੂ
ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਜਨਵਰੀ 2023 ਦੀ ਮਹੀਨਾਵਾਰ ਰਿਪੋਰਟ 'ਚ ਕਿਹਾ ਕਿ ਭਾਰਤ 'ਚ ਟੈਲੀਫੋਨ ਗਾਹਕਾਂ ਦੀ ਗਿਣਤੀ ਦਸੰਬਰ 2022 ਦੇ ਅੰਤ 'ਚ 117.03 ਕਰੋੜ ਤੋਂ ਵਧ ਕੇ ਜਨਵਰੀ 2023 ਦੇ ਅੰਤ 'ਚ 117.07 ਕਰੋੜ ਹੋ ਗਈ ਹੈ। ਇਸ ਦੌਰਾਨ ਮਹੀਨਾਵਾਰ ਵਿਕਾਸ ਦਰ 0.03 ਫ਼ੀਸਦੀ ਰਹੀ। ਦੇਸ਼ 'ਚ ਵਾਇਰਲਾਈਨ ਕੁਨੈਕਸ਼ਨ ਦਸੰਬਰ 'ਚ 2.74 ਕਰੋੜ ਤੋਂ ਵਧ ਕੇ ਜਨਵਰੀ 'ਚ 2.77 ਕਰੋੜ ਹੋ ਗਏ। ਵਾਇਰਲਾਈਨ ਸ਼੍ਰੇਣੀ 'ਚ ਇਹ ਵਾਧਾ ਮੁੱਖ ਤੌਰ 'ਤੇ ਰਿਲਾਇੰਸ ਜੀਓ ਅਤੇ ਭਾਰਤੀ ਏਅਰਟੈੱਲ 'ਚ ਹੋਇਆ। ਇਸ ਨੇ ਕ੍ਰਮਵਾਰ 2.1 ਲੱਖ ਅਤੇ 1.1 ਲੱਖ ਨਵੇਂ ਗਾਹਕਾਂ ਨੂੰ ਜੋੜਿਆ। ਜਨਤਕ ਖੇਤਰ ਦੀ ਐੱਮ.ਟੀ.ਐੱਨ.ਐੱਲ ਸ਼੍ਰੇਣੀ 'ਚ ਸਭ ਤੋਂ ਜ਼ਿਆਦਾ ਗਿਰਾਵਟ ਆਈ। ਇਸ ਨੇ ਆਪਣੇ 29,857 ਗਾਹਕ ਗੁਆਏ।

ਇਹ ਵੀ ਪੜ੍ਹੋ-ਸਮਾਲਕੈਪ ਕੰਪਨੀਆਂ ਦੇ ਸਟਾਕਸ ਨੇ ਨਿਵੇਸ਼ਕਾਂ ਨੂੰ ਰੁਆਇਆ, ਕਰੋੜਾਂ ਰੁਪਏ ਡੁੱਬੇ
ਇਸ ਤੋਂ ਬਾਅਦ ਬੀ.ਐੱਸ.ਐੱਨ.ਐੱਲ ਨੇ 19,781 ਵਾਇਰਲਾਈਨ ਗਾਹਕ, ਟਾਟਾ ਟੈਲੀਸਰਵਿਸਿਜ਼ 9,444, ਵੋਡਾਫੋਨ ਆਈਡੀਆ 3,727 ਅਤੇ ਰਿਲਾਇੰਸ ਕਮਿਊਨੀਕੇਸ਼ਨਜ਼ 275 ਗਾਹਕ ਗਵਾਏ। ਮੋਬਾਈਲ ਟੈਲੀਫੋਨ ਜਾਂ ਵਾਇਰਲੈੱਸ ਸ਼੍ਰੇਣੀ 'ਚ, ਰਿਲਾਇੰਸ ਜੀਓ ਅਤੇ ਭਾਰਤੀ ਏਅਰਟੈੱਲ ਨੇ ਕ੍ਰਮਵਾਰ 16.5 ਲੱਖ ਅਤੇ 12.8 ਲੱਖ ਨਵੇਂ ਗਾਹਕਾਂ ਨੂੰ ਜੋੜਿਆ ਹੈ। ਬੀ.ਐੱਸ.ਐੱਨ.ਐੱਲ., ਵੋਡਾਫੋਨ ਆਈਡੀਆ ਅਤੇ ਐੱਮ.ਟੀ.ਐੱਨ.ਐੱਲ ਕ੍ਰਮਵਾਰ 14.8 ਲੱਖ, 13.5 ਲੱਖ ਅਤੇ 2,960 ਮੋਬਾਈਲ ਗਾਹਕਾਂ ਦੇ ਨੁਕਸਾਨ ਦੇ ਨਾਲ ਹਿੱਸੇ ਦੇ ਸਭ ਤੋਂ ਹੇਠਲੇ ਸਥਾਨ 'ਤੇ ਰਹੇ। ਦੇਸ਼ 'ਚ ਬ੍ਰਾਂਡਬੈਂਡ ਗਾਹਕਾਂ ਦੀ ਗਿਣਤੀ ਜਨਵਰੀ 'ਚ 83.91 ਕਰੋੜ ਹੋ ਗਈ। ਇਹ ਗਿਣਤੀ ਦਸੰਬਰ 'ਚ 83.22 ਕਰੋੜ ਸੀ।

ਇਹ ਵੀ ਪੜ੍ਹੋ-ਫਰਵਰੀ 'ਚ ਇਕ ਕਰੋੜ ਤੋਂ ਵਧ ਮੋਬਾਇਲ ਨੰਬਰ ਆਧਾਰ ਨਾਲ ਜੋੜੇ ਗਏ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News