ਦੂਰਸੰਚਾਰ ਖੇਤਰ ਲਈ ਆਵੇਗੀ PLI ਸਕੀਮ, DOT ਜਾਰੀ ਕਰੇਗਾ ਦਿਸ਼ਾ ਨਿਰਦੇਸ਼
Monday, Apr 12, 2021 - 06:21 PM (IST)
ਨਵੀਂ ਦਿੱਲੀ (ਭਾਸ਼ਾ) - ਦੂਰਸੰਚਾਰ ਵਿਭਾਗ ਖੇਤਰ ਦੇ ਵਿਨਿਰਮਾਤਾਵਾਂ ਲਈ ਉਤਪਾਦਨ ਆਧਾਰਿਤ ਪ੍ਰੋਤਸਾਹਨ (ਪੀ. ਐੱਲ. ਆਈ.) ਯੋਜਨਾ ਦੇ ਲਾਗੂਕਰਨ ਦੇ ਦਿਸ਼ਾ-ਨਿਰਦੇਸ਼ ਇਕ ਹਫ਼ਤੇ ’ਚ ਜਾਰੀ ਕਰ ਸਕਦਾ ਹੈ। ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਇਸ ਦੇ ਲਈ ਇਕ ਹਫ਼ਤੇ ’ਚ ਅਰਜ਼ੀਆਂ ਮੰਗੀਆਂ ਜਾ ਸਕਦੀਆਂ ਹਨ। ਦੂਰਸੰਚਾਰ ਉਪਕਰਣ ਕੰਪਨੀਆਂ ਐਰਿਕਸਨ ਅਤੇ ਨੋਕੀਆ ਨੇ ਭਾਰਤ ’ਚ ਆਪਣੇ ਸੰਚਾਲਨ ਦੇ ਵਿਸਤਾਰ ਦੀ ਇੱਛਾ ਪ੍ਰਗਟਾਈ ਹੈ। ਉਥੇ ਹੀ ਗਲੋਬਲ ਕੰਪਨੀਆਂ ਜਿਵੇਂ ਕਿ ਸੈਮਸੰਗ, ਸਿਸਕੋ, ਸਿਏਨਾ ਅਤੇ ਫਾਕਸਕਾਨ ਭਾਰਤ ’ਚ ਘਰੇਲੂ ਬਾਜ਼ਾਰ ਅਤੇ ਬਰਾਮਦ ਲਈ ਦੂਰਸੰਚਾਰ ਅਤੇ ਨੈੱਟਵਰਕਿੰਗ ਉਤਪਾਦਾਂ ਦਾ ਵਿਨਿਰਮਾਣ ਕਰਨ ’ਚ ਰੁਚੀ ਵਿਖਾਈ ਹੈ।
ਇਹ ਵੀ ਪੜ੍ਹੋ: 13 ਅਪ੍ਰੈਲ ਤੋਂ 8 ਦਿਨਾਂ ਲਈ ਬੰਦ ਰਹਿਣ ਵਾਲੇ ਹਨ ਬੈਂਕ, ਕੱਲ੍ਹ ਹੀ ਪੂਰੇ ਕਰ ਲਓ ਕੰਮ
ਇਕ ਅਧਿਕਾਰੀ ਨੇ ਕਿਹਾ ਕਿ ਸਰਕਾਰ ਦੂਰਸੰਚਾਰ ਪੀ. ਐੱਲ. ਆਈ. ਨੂੰ ਪਹਿਲਾਂ ਹੀ ਮਨਜ਼ੂਰੀ ਦੇ ਚੁੱਕੀ ਹੈ। ਦੂਰਸੰਚਾਰ ਵਿਭਾਗ ਲਾਗੂਕਰਨ ਲਈ ਦਿਸ਼ਾ-ਨਿਰਦੇਸ਼ਾਂ, ਅਰਜ਼ੀ ਫਾਰਮੈਟ ਅਤੇ ਇੰਸੈਂਟਿਵ ਵੰਡ ਦੇ ਨਾਲ ਤਿਆਰ ਹੈ। ਇਸ ਨੂੰ ਇਕ ਹਫ਼ਤੇ ’ਚ ਦੂਰਸੰਚਾਰ ਵਿਭਾਗ ਦੀ ਵੈੱਬਸਾਈਟ ’ਤੇ ਪ੍ਰਕਾਸ਼ਿਤ ਕਰ ਦਿੱਤਾ ਜਾਵੇਗਾ।
ਦੂਰਸੰਚਾਰ ਵਿਭਾਗ ਨੇ ਦੂਰਸੰਚਾਰ ਅਤੇ ਨੈੱਟਵਰਕਿੰਗ ਉਤਪਾਦਾਂ ਲਈ ਪੀ. ਐੱਲ. ਆਈ. ਯੋਜਨਾ ਨੂੰ 24 ਫਰਵਰੀ, 2021 ਨੂੰ ਨੋਟੀਫਾਈ ਕੀਤਾ ਸੀ। ਇਸ ਦੇ ਤਹਿਤ ਪੰਜ ਸਾਲਾਂ ’ਚ 12,195 ਕਰੋਡ਼ ਰੁਪਏ ਖਰਚ ਕੀਤੇ ਜਾਣਗੇ। ਭਾਰਤ ’ਚ ਦੂਰਸੰਚਾਰ ਉਪਕਰਣ ਵਿਨਿਰਮਾਣ ਦੀ ਯੋਜਨਾ ਤਹਿਤ 2.44 ਲੱਖ ਕਰੋਡ਼ ਰੁਪਏ ਦੇ ਉਪਕਰਣਾਂ ਦੇ ਵਿਨਿਰਮਾਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਗੂਗਲ ਦੇ ਦਫਤਰ 'ਚ ਉਤਪੀੜਨ, 500 ਮੁਲਾਜ਼ਮਾਂ ਨੇ CEO ਸੁੰਦਰ ਪਿਚਾਈ ਨੂੰ ਪੱਤਰ ਲਿਖ ਕੀਤੀ ਸ਼ਿਕਾਇਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।