ਦੂਰਸੰਚਾਰ ਕੰਪਨੀਆਂ ਨੇ ਸਰਕਾਰ ਤੋਂ ਪੁੱਛਿਆ, NSD ਤੋਂ ਬਾਅਦ ਨੈੱਟਵਰਕ ’ਚ ਸੰਨ੍ਹ ਲਈ ਕਿਸ ਦੀ ਹੋਵੇਗੀ ਜ਼ਿੰਮੇਵਾਰੀ
Saturday, Jan 23, 2021 - 05:13 PM (IST)
ਨਵੀਂ ਦਿੱਲੀ (ਭਾਸ਼ਾ)– ਦੂਰਸੰਚਾਰ ਕੰਪਨੀਆਂ ਨੇ ਸਰਕਾਰ ਤੋਂ ਰਾਸ਼ਟਰੀ ਸੁਰੱਖਿਆ ਨਿਰਦੇਸ਼ (ਐੱਨ. ਐੱਸ. ਡੀ.) ਦੇ ਲਾਗੂ ਹੋਣ ਤੋਂ ਬਾਅਦ ਨੈੱਟਵਰ ਦੀ ਸੁਰੱਖਿਆ ’ਚ ਸੰਨ੍ਹ ’ਤੇ ਜ਼ਿੰਮੇਵਾਰੀ ਨੂੰ ਲੈ ਕੇ ਚੀਜ਼ਾਂ ਸਪੱਸ਼ਟ ਕਰਨ ਨੂੰ ਕਿਹਾ ਹੈ। ਦੂਰਸੰਚਾਰ ਆਪ੍ਰੇਟਰਾਂ ਨੇ ਕਿਹਾ ਹੈ ਕਿ ਐੱਨ. ਐੱਸ. ਡੀ. ਦੇ ਲਾਗੂ ਹੋਣ ਤੋਂ ਬਾਅਦ ਜੇ ਸੁਰੱਖਿਆ ’ਚ ਸੰਨ੍ਹ ਲਗਦੀ ਹੈ ਤਾਂ ਕਿਹੜੀ ਇਕਾਈ ਨੂੰ ਇਸ ਲਈ ਜ਼ਿੰਮੇਵਾਰ ਮੰਨਿਆ ਜਾਏਗਾ। ਉਦਯੋਗ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਸੂਤਰਾਂ ਨੇ ਕਿਹਾ ਕਿ ਦੂਰਸੰਚਾਰ ਆਪ੍ਰੇਟਰਾਂ ਨੇ ਕਰੀਬ ਡੇਢ ਹਫਤਾ ਪਹਿਲਾਂ ਰਾਸ਼ਟਰੀ ਸੁਰੱਖਿਆ ਪਰਿਸ਼ਦ ਸਕੱਤਰੇਤ (ਐੱਨ. ਐੱਸ. ਸੀ. ਐੱਸ.) ਦੀ ਬੈਠਕ ’ਚ ਇਸ ’ਤੇ ਆਪਣੇ ਵਿਚਾਰ ਦਿੱਤੇ ਹਨ। ਐੱਨ. ਐੱਸ. ਸੀ. ਐੱਸ. ਨੇ ਇਹ ਬੈਠਕ ਭਰੋਸੇਯੋਗ ਉਤਪਾਦਾਂ ਦੀ ਰੂਪ-ਰੇਖਾ ’ਤੇ ਕੰਮ ਕਰਨ ਲਈ ਸੱਦੀ ਸੀ। ਇਸ ਬੈਠਕ ’ਚ ਦੂਰਸੰਚਾਰ ਸੇਵਾ ਪ੍ਰੋਵਾਈਡਰਾਂ ਦੇ ਸੀਨੀਅਰ ਰੈਗੁਲੇਟਰ ਅਧਿਕਾਰੀਆਂ ਨੇ ਆਪਣੇ ਵਿਚਾਰ ਰੱਖੇ।
ਇਕ ਨਿੱਜੀ ਆਪ੍ਰੇਟਰ ਦੇ ਅਧਿਕਾਰੀ ਨੇ ਕਿਹਾ ਕਿ ਦੂਰਸੰਚਾਰ ਕੰਪਨੀਆਂ ਚਾਹੁੰਦੀਆਂ ਹਨ ਕਿ ਜੇ ਸਰਕਾਰ ਨੈੱਟਵਰਕ ’ਚ ਲਗਾਏ ਗਏ ਭਰੋਸੇਯੋਗ ਉਤਪਾਦਾਂ ਦੀ ਸੂਚੀ ਬਣਾਉਂਦੀ ਹੈ ਤਾਂ ਨੈੱਟਵਰਕ ’ਚ ਸੰਨ੍ਹ ਦੀ ਸਥਿਤੀ ’ਚ ਕਿਸ ਦੀ ਜ਼ਿੰਮੇਵਾਰੀ ਹੋਵੇਗੀ, ਇਸ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਸਪੱਸ਼ਟ ਹੋਣੇ ਚਾਹੀਦੇ ਹਨ। ਮੌਜੂਦਾ ਨਿਯਮਾਂ ਦੇ ਤਹਿਤ ਨੈੱਟਵਰਕ ਦੀ ਸੁਰੱਖਿਆ ’ਚ ਸੰਨ੍ਹ ਦੀ ਜ਼ਿੰਮੇਵਾਰੀ ਦੂਰਸੰਚਾਰ ਆਪ੍ਰੇਟਰ ਦੀ ਹੁੰਦੀ ਹੈ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਦੋ ਨਿੱਜੀ ਕੰਪਨੀਆਂ ਨੇ ਸਰਕਾਰ ਨੂੰ ਕਿਹਾ ਕਿ ਜੇ ਚੀਨ ਦੇ ਉਪਕਰਣਾਂ ’ਤੇ ਰੋਕ ਲਗਾਈ ਜਾਂਦੀ ਹੈ ਤਾਂ ਸਰਕਾਰ ਨੂੰ ਕੀਮਤਾਂ ਦੀ ਮੁਕਾਬਲੇਬਾਜ਼ੀ ਦੀ ਸੁਰੱਖਿਆ ਯਕੀਨੀ ਕਰਨੀ ਹੋਵੇਗੀ।
ਇਹ ਵੀ ਪੜ੍ਹੋ: ਕੰਗਾਰੂਆਂ 'ਤੇ ਜਿੱਤ ਹਾਸਿਲ ਕਰਨ ਵਾਲੇ ਇਨ੍ਹਾਂ 6 ਕ੍ਰਿਕਟਰਾਂ ਨੂੰ ਆਨੰਦ ਮਹਿੰਦਰਾ ਦੇਣਗੇ 'ਥਾਰ'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।