ਇਕ ਹੋਰ ਕੰਪਨੀ ਜਲਦ ਲੈ ਕੇ ਆ ਰਹੀ ਹੈ 750 ਕਰੋੜ ਰੁਪਏ ਦਾ ਆਈ. ਪੀ. ਓ.!

Thursday, Aug 19, 2021 - 12:22 PM (IST)

ਇਕ ਹੋਰ ਕੰਪਨੀ ਜਲਦ ਲੈ ਕੇ ਆ ਰਹੀ ਹੈ 750 ਕਰੋੜ ਰੁਪਏ ਦਾ ਆਈ. ਪੀ. ਓ.!

ਨਵੀਂ ਦਿੱਲੀ- ਟੇਗਾ ਇੰਡਸਟਰੀਜ਼ ਨੇ ਆਪਣੇ ਪ੍ਰਸਤਾਵਿਤ ਆਈ. ਪੀ. ਓ. ਲਈ ਸੇਬੀ ਕੋਲ ਕਾਗਜ਼ ਦਾਖ਼ਲ ਕਰ ਦਿੱਤੇ ਹਨ। ਸੂਤਰਾਂ ਅਨੁਸਾਰ, ਇਹ ਆਈ. ਪੀ. ਓ. 700 ਤੋਂ 750 ਕਰੋੜ ਰੁਪਏ ਦਾ ਹੋ ਸਕਦਾ ਹੈ। ਇਸ ਆਈ. ਪੀ. ਓ. ਵਿਚ 1,36,69,478 ਸ਼ੇਅਰਾਂ ਦੀ ਜਨਤਕ ਪੇਸ਼ਕਸ਼ ਪੂਰੀ ਤਰ੍ਹਾਂ ਆਫਰ ਫਾਰ ਸੇਲ (ਓ. ਐੱਫ. ਐੱਸ.) ਹੋਵੇਗੀ।

ਓ. ਐੱਫ. ਐੱਸ. ਤਹਿਤ ਕੰਪਨੀ ਦੇ ਸ਼ੇਅਰਹੋਲਡਰ ਆਪਣੀ ਹਿੱਸੇਦਾਰੀ ਵੇਚਣਗੇ। ਇਸ ਪੇਸ਼ਕਸ਼ ਵਿਚ ਕੰਪਨੀ ਦੇ ਪ੍ਰਮੋਟਰ ਮਦਨ ਮੋਹਨ ਮੋਹਨਕਾ 3,14,657 ਇਕਵਿਟੀ ਸ਼ੇਅਰ ਤੇ ਮਨੀਸ਼ ਮੋਹਨਕਾ 6,62,931 ਇਕੁਇਟੀ ਸ਼ੇਅਰ ਵੇਚਣਗੇ। ਇਸ ਤੋਂ ਇਲਾਵਾ ਅਮਰੀਕਾ ਆਧਾਰਿਤ ਪ੍ਰਾਈਵੇਟ ਇਕੁਇਟੀ ਫਰਮ ਟੀ. ਏ. ਐਸੋਸੀਏਟਸ ਨਾਲ ਸਬੰਧਤ ਕੰਪਨੀ ਅਤੇ ਨਿਵੇਸ਼ਕ ਵੈਗਨਰ ਕੰਪਨੀ ਵਿਚ ਆਪਣੀ 96,91,890 ਇਕੁਇਟੀ ਸ਼ੇਅਰਾਂ ਦੀ ਪੂਰੀ ਹਿੱਸੇਦਾਰੀ ਵੇਚਣਗੇ। ਵੈਗਨਰ ਨੇ ਸਾਲ 2011 ਵਿਚ ਕੰਪਨੀ ਵਿਚ ਨਿਵੇਸ਼ ਕੀਤਾ ਸੀ। 

ਟੇਗਾ ਇੰਡਸਟਰੀਜ਼ ਗਲੋਬਲ ਖਣਿਜ-ਖਣਨ ਕੰਪਨੀਆਂ ਨੂੰ ਕਈ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਾਉਂਦੀ ਹੈ, ਜਿਸ ਵਿਚ ਸਕ੍ਰੀਨਿੰਗ, ਗ੍ਰਾਈਡਿੰਗ ਅਤੇ ਮੈਟੀਰੀਅਲ ਹੈਂਡਲਿੰਗ ਵਰਗੇ ਤਮਾਮ ਕੰਮ ਸ਼ਾਮਲ ਹਨ।

ਮਾਲੀਏ ਦੇ ਨਜ਼ਰੀਏ ਨਾਲ ਦੇਖੀਏ ਤਾਂ ਕੰਪਨੀ ਸਾਲ 2020 ਵਿਚ ਪੌਲੀਮਰ ਅਧਾਰਿਤ ਮਿੱਲ ਲਾਈਨਰਾਂ ਲਈ ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਰਹੀ ਸੀ। ਕੰਪਨੀ ਨੇ ਭਾਰਤ ਵਿਚ 1978 ਵਿਚ ਕਾਰੋਬਾਰ ਸ਼ੁਰੂ ਕੀਤਾ। ਇਹ ਕਾਰੋਬਾਰ ਸਵੀਡਿਸ਼ ਫਰਮ ਸਕੈਗਾ ਏਬੀ ਨਾਲ ਸਾਂਝੇਦਾਰੀ ਵਿਚ ਸ਼ੁਰੂ ਕੀਤਾ ਗਿਆ ਸੀ। ਮਦਨ ਮੋਹਨ ਮੋਹਨਕਾ ਨੇ 2001 ਵਿਚ ਕੰਪਨੀ ਵਿਚ ਸਕੈਗਾ ਏਬੀ ਦੀ ਪੂਰੀ ਹਿੱਸੇਦਾਰੀ ਖਰੀਦੀ ਲਈ ਸੀ।


author

Sanjeev

Content Editor

Related News