ਟੈਕਨਾਲੋਜੀ ਜ਼ਿਆਦਾ ਜਾਬਸ ਨਹੀਂ ਪੈਦਾ ਕਰਦੀ ਪਰ ਸੈਲਰੀ ਜ਼ਰੂਰ ਵਧਾਉਂਦੀ ਹੈ : ਜ਼ੁਕਰਬਰਗ

Friday, Nov 10, 2017 - 11:30 AM (IST)

ਟੈਕਨਾਲੋਜੀ ਜ਼ਿਆਦਾ ਜਾਬਸ ਨਹੀਂ ਪੈਦਾ ਕਰਦੀ ਪਰ ਸੈਲਰੀ ਜ਼ਰੂਰ ਵਧਾਉਂਦੀ ਹੈ : ਜ਼ੁਕਰਬਰਗ

ਜਲੰਧਰ- ਫੇਸਬੁੱਕ ਦੇ ਕੋ-ਫਾਊਂਡਰ ਅਤੇ ਸੀ. ਈ. ਓ. ਮਾਰਕ ਜ਼ੁਕਰਬਰਗ ਦਾ ਕਹਿਣਾ ਹੈ ਕਿ ਟੈਕਨਾਲੋਜੀ ਜ਼ਰੂਰੀ ਨਹੀਂ ਕਿ ਜ਼ਿਆਦਾ ਜਾਬਸ ਪੈਦਾ ਕਰੇ ਪਰ ਇਹ ਵਰਕਰਾਂ ਦੀ ਸੈਲਰੀ ਜ਼ਰੂਰ ਵਧਾਉਂਦੀ ਹੈ। ਇਸ ਦਾ ਫਾਇਦਾ ਉਨ੍ਹਾਂ ਵਰਕਰਾਂ ਨੂੰ ਮਿਲਦਾ ਹੈ ਜੋ ਆਪਣੀ ਇੰਡਸਟਰੀ 'ਚ ਇਨੋਵੇਸ਼ਨ ਦਾ ਫਾਇਦਾ ਲੈਣ ਲਈ ਰੀ-ਟ੍ਰੇਂਡ ਹੁੰਦੇ ਹਨ।  
ਜ਼ੁਕਰਬਰਗ ਨੇ ਕਿਹਾ ਕਿ ਸਾਰੇ ਲੋਕਾਂ ਵਿਚਾਲੇ ਇਸ 'ਤੇ ਬਹਿਸ ਹੋ ਰਹੀ ਹੈ ਕਿ ਟੈਕਨਾਲੋਜੀ ਜਾਬਸ ਪੈਦਾ ਕਰਦੀ ਹੈ ਜਾਂ ਖਤਮ। ਇਸ ਸਾਲ ਮੈਂ ਦੋਵਾਂ ਪਹਿਲੂਆਂ ਨੂੰ ਵੇਖਿਆ। ਟੈਕਨਾਲੋਜੀ 'ਚ ਸੁਧਾਰ ਨਾਲ ਕੁਝ ਇੰਡਸਟਰੀਜ਼ 'ਚ ਜ਼ਿਆਦਾ ਜਾਬਸ ਪੈਦਾ ਹੋਈਆਂ ਅਤੇ ਕਈ ਦੂਜੀਆਂ ਇੰਡਸਟਰੀਜ਼ 'ਚ ਜਾਬਸ ਖਤਮ ਹੋਈਆਂ ਪਰ ਸ਼ਾਇਦ ਜੋ ਸਭ ਤੋਂ ਕਾਮਨ ਡਾਇਨਾਮਿਕ ਮੈਂ ਵੇਖਿਆ ਉਹ ਇਹ ਕਿ ਟੈਕਨਾਲੋਜੀ ਨਾਲ ਜਾਬਸ ਸਥਿਰ ਬਣੀ ਰਹਿੰਦੀ ਹੈ ਪਰ ਐਡਵਾਂਸਡ ਟੈਕਨਾਲੋਜੀ ਨੂੰ ਆਪ੍ਰੇਟ ਕਰਨ ਲਈ ਲੋਕਾਂ ਨੂੰ ਜ਼ਿਆਦਾ ਟ੍ਰੇਨਿੰਗ ਦੀ ਜ਼ਰੂਰਤ ਹੈ ਅਤੇ ਇਸ ਕਾਰਨ ਉਨ੍ਹਾਂ ਨੂੰ ਜ਼ਿਆਦਾ ਮਿਹਨਤਾਨਾ ਮਿਲਦਾ ਹੈ।
ਜ਼ੁਕਰਬਰਗ ਨੇ ਕਿਹਾ ਕਿ ਮੈਂ ਡੰਕਨ ਦੇ ਬਾਹਰੀ ਇਲਾਕੇ 'ਚ ਇਕ ਵਿੰਡ ਫ਼ਾਰਮ ਦਾ ਦੌਰਾ ਕੀਤਾ। ਓਕਲਾਹੋਮਾ ਇਕ ਤੇਲ ਉਤਪਾਦਕ ਦੇਸ਼ ਹੈ ਅਤੇ ਉਹ ਅਜੇ ਵੀ ਕੁਦਰਤੀ ਗੈਸ ਦਾ ਤੀਜਾ ਸਭ ਤੋਂ ਵੱਡਾ ਉਤਪਾਦਕ ਹੈ ਪਰ ਜਿਵੇਂ-ਜਿਵੇਂ ਟੈਕਨਾਲੋਜੀ ਬਿਹਤਰ ਹੋਣ ਨਾਲ ਲਾਗਤ ਘੱਟ ਹੋਈ ਹੈ, ਨਆਿਉਣਯੋਗ ਊਰਜਾ ਖੇਤਰ ਨੇ ਰਫਤਾਰ ਫੜੀ। ਟੈਕਸਾਸ ਤੋਂ ਬਾਅਦ ਓਕਲਾਹੋਮਾ ਦੇਸ਼ ਦਾ ਦੂਜਾ ਸਭ ਤੋਂ ਵੱਡਾ ਪੌਣ ਊਰਜਾ ਉਤਪਾਦਕ ਹੈ।


Related News