ਰੇਲ ਸਫਰ ''ਚ ਮਿਲੇਗਾ ਕੁਲਹੜ ਵਾਲੀ ਚਾਹ ਦਾ ਮਜ਼ਾ, ਇਨ੍ਹਾਂ 25 ਸਟੇਸ਼ਨਾਂ ''ਤੇ ਸ਼ੁਰੂ ਹੋਵੇਗੀ ਵਿਕਰੀ

Friday, Nov 29, 2019 - 10:11 AM (IST)

ਰੇਲ ਸਫਰ ''ਚ ਮਿਲੇਗਾ ਕੁਲਹੜ ਵਾਲੀ ਚਾਹ ਦਾ ਮਜ਼ਾ, ਇਨ੍ਹਾਂ 25 ਸਟੇਸ਼ਨਾਂ ''ਤੇ ਸ਼ੁਰੂ ਹੋਵੇਗੀ ਵਿਕਰੀ

ਨਵੀਂ ਦਿੱਲੀ—ਉਂਝ ਤਾਂ ਦੇਸ਼ 'ਚ ਚਾਹ ਦੇ ਸ਼ੌਕੀਨਾਂ ਦੀ ਕਮੀ ਨਹੀਂ ਹੈ ਪਰ ਮਿੱਟੀ ਦੇ ਕੁਲਹੜ 'ਚ ਮਿਲਣ ਵਾਲੀ ਚਾਹ ਦੇ ਦੀਵਾਨੇ ਤੁਹਾਨੂੰ ਵੱਖ ਤੋਂ ਮਿਲਣਗੇ। ਛੇਤੀ ਹੀ ਅਜਮੇਰ, ਜੈਪੁਰ ਅਤੇ ਜੋਧਪੁਰ ਸਮੇਤ 25 ਹੋਰ ਰੇਲਵੇ ਸਟੇਸ਼ਨਾਂ 'ਤੇ ਕੁਲਹੜ ਵਾਲੀ ਚਾਹ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਦੀ ਵਜ੍ਹਾ ਨਾਲ ਖਾਧ ਸਮੱਗਰੀਆਂ ਦੀ ਵਿਕਰੀ ਲਈ ਵਾਤਾਵਰਣ ਅਨੁਕੂਲ ਨੂੰ ਤਰਜ਼ੀਹ ਦੇਣ ਦੀ ਕੋਸ਼ਿਸ਼ ਹੈ।
ਇਨ੍ਹਾਂ ਸਟੇਸ਼ਨਾਂ 'ਤੇ ਹੋਵੇਗੀ ਸ਼ੁਰੂਆਤ
ਉੱਤਰ-ਪੱਛਮੀ ਰੇਲਵੇ ਨੇ ਆਪਣੇ ਸਾਰੇ ਮੰਡਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਰੇਲਵੇ ਸਟੇਸ਼ਨਾਂ 'ਤੇ ਵਾਤਾਵਰਣ ਅਨੁਕੂਲ ਖਾਣ-ਪੀਣ ਉਤਪਾਦਾਂ ਦੀ ਵਰਤੋਂ ਸੁਨਿਸ਼ਚਿਤ ਕਰਨ ਲਈ ਜ਼ਰੂਰੀ ਕਦਮ ਚੁੱਕੇ। ਇਨ੍ਹਾਂ 25 ਸਟੇਸ਼ਨਾਂ 'ਚੋਂ ਬੀਕਾਨੇਰ, ਸਿਰਸਾ, ਭਿਵਾਨੀ, ਹਨੁਮਾਨਗੜ੍ਹ, ਸ਼੍ਰੀਗੰਗਾਨਗਰ, ਹਿਸਾਰ, ਚੁਰੂ, ਸੂਰਤਗੜ੍ਹ, ਜੋਧਪੁਰ, ਪਾਲੀਸ ਬਾਡਮੇਰ, ਨਾਗਪੁਰ, ਜੈਮਲਮੇਰ, ਭਗਤ ਦੀ ਕੋਠੀ, ਲੂਣੀ, ਜੈਪੁਰ, ਝੁੰਝੁਨੂ, ਦੌਸਾ, ਗਾਂਧੀਨਗਰ, ਦੁਰਗਾਪੁਰ, ਸੀਕਰ, ਅਜਮੇਰ, ਸਿਰੋਹੀ ਰੋਡ ਅਤੇ ਆਬੂ ਰੋਡ ਸ਼ਾਮਲ ਹੈ।
400 ਸਟੇਸ਼ਨਾਂ 'ਤੇ ਹੋਵੇਗੀ ਕੁਲਹੜ ਦੀ ਵਰਤੋਂ
ਇਸ ਤੋਂ ਪਹਿਲਾਂ ਸੂਖਮ, ਛੋਟੇ ਅਤੇ ਮੱਧ ਉਦਯੋਗ (ਐੱਮ.ਐੱਸ.ਐੱਮ.ਈ.) ਮੰਤਰੀ ਨਿਤਿਨ ਗਡਕਰੀ ਦੇ ਅਨੁਰੋਧ 'ਤੇ ਰੇਲ ਮੰਤਰੀ ਪੀਊਸ਼ ਗੋਇਲ ਨੇ ਰੇਲਵੇ ਬੋਰਡ ਨੂੰ ਇਸ ਸੰਬੰਧ 'ਚ ਨਿਰਦੇਸ਼ ਜਾਰੀ ਕੀਤੇ ਸਨ। ਇਸ ਦੇ ਬਾਅਦ ਰੇਲਵੇ ਬੋਰਡ ਨੇ ਨੌ ਸਤੰਬਰ ਨੂੰ ਦੇਸ਼ ਭਰ ਦੇ ਜੋਨਲ ਰੇਲਵੇ ਦੇ ਸਾਰੇ ਪ੍ਰਧਾਨ ਮੁੱਖ ਵਪਾਰਕ ਪ੍ਰਬੰਧਕਾਂ ਅਤੇ ਆਈ.ਆਰ.ਸੀ.ਟੀ. ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਨੂੰ ਇਸ ਸੰਬੰਧ 'ਚ ਨਿਰਦੇਸ਼ ਜਾਰੀ ਕੀਤੇ ਸਨ। ਹੁਣ ਵਾਰਾਣਸੀ ਅਤੇ ਰਾਇਬਰੇਲੀ ਰੇਲਵੇ ਸਟੇਸ਼ਨਾਂ 'ਤੇ ਪਹਿਲਾਂ ਤੋਂ ਮਿੱਟੀ ਦੇ ਕੁਲਹੜਾਂ ਦੀ ਵਰਤੋਂ ਹੋ ਰਹੀ ਹੈ। ਰੇਲਵੇ ਨੇ ਦੇਸ਼ ਭਰ ਦੇ 400 ਸਟੇਸ਼ਨਾਂ 'ਤੇ ਕੁਲਹੜ ਦੀ ਵਰਤੋਂ ਦਾ ਫੈਸਲਾ ਕੀਤਾ ਹੈ।


author

Aarti dhillon

Content Editor

Related News