ਮਹਿਲਾ ਸਨਮਾਨ ਸਰਟੀਫਿਕੇਟ ’ਤੇ ਕੱਟੇ ਜਾਣ ਵਾਲੇ TDS ਨੂੰ ਲੈ ਕੇ ਕੇਂਦਰ ਸਰਕਾਰ ਨੇ ਜਾਰੀ ਕੀਤਾ ਅਪਡੇਟ
Thursday, May 18, 2023 - 10:42 AM (IST)
ਨਵੀਂ ਦਿੱਲੀ (ਭਾਸ਼ਾ) – ਔਰਤਾਂ ਲਈ ਸ਼ੁਰੂ ਕੀਤੀ ਗਈ ਬੱਚਤ ਯੋਜਨਾ ਮਹਿਲਾ ਸਨਮਾਨ ਸਰਟੀਫਿਕੇਟ ਤੋਂ ਮਿਲਣ ਵਾਲੇ ਵਿਆਜ ’ਤੇ ਟੀ. ਡੀ. ਐੱਸ. ਨਹੀਂ ਕੱਟਿਆ ਜਾਵੇਗਾ। ਇਸ ’ਤੇ ਜੋ ਵੀ ਵਿਆਜ ਮਿਲੇਗਾ, ਉਸ ਆਮਦਨ ’ਤੇ ਪ੍ਰਾਪਤਕਰਤਾ ਨੂੰ ਟੈਕਸ ਸਲੈਬ ਦੇ ਹਿਸਾਬ ਨਾਲ ਟੈਕਸ ਦੇਣਾ ਹੋਵੇਗਾ।
ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (ਸੀ. ਬੀ. ਡੀ. ਟੀ.) ਨੇ 16 ਮਈ ਨੂੰ ਡਾਕਘਰ ਬੱਚਤ ਯੋਜਨਾ ਲਈ ਸ੍ਰੋਤ ’ਤੇ ਟੈਕਸ ਕਟੌਤੀ (ਟੀ. ਡੀ. ਐੱਸ.) ਵਿਵਸਥਾ ਨੂੰ ਨੋਟੀਫਾਈਡ ਕੀਤਾ ਹੈ। ਇਸ ਦੇ ਤਹਿਤ ਲੜਕੀ ਜਾਂ ਕਿਸੇ ਔਰਤ ਦੇ ਨਾਂ ’ਤੇ ਖਾਤਾ ਖੋਲਿਆ ਜਾ ਸਕਦਾ ਹੈ। ਮਹਿਲਾ ਸਨਮਾਨ ਸਰਟੀਫਿਕੇਟ ਯੋਜਨਾ ਚਾਲੂ ਵਿੱਤੀ ਸਾਲ ’ਚ ਸ਼ੁਰੂ ਕੀਤੀ ਗਈ। ਇਸ ’ਚ ਵੱਧ ਤੋਂ ਵੱਧ 2 ਲੱਖ ਰੁਪਏ ਜਮ੍ਹਾ ਕੀਤੇ ਜਾ ਸਕਦੇ ਹਨ। ਇਸ ’ਤੇ ਸਾਲਾਨਾ 7.5 ਫੀਸਦੀ ਵਿਆਜ ਮਿਲੇਗਾ। ਜਮ੍ਹਾ ਰਾਸ਼ੀ ਦੋ ਸਾਲਾਂ ’ਚ ਮੈਚਿਓਰ ਹੋਵੇਗੀ।
ਇਹ ਵੀ ਪੜ੍ਹੋ : Hyundai ਦਾ ਭਾਰਤ ' ਚ ਵਿਸਥਾਰ, ਚੀਨ ਦੇ ਈਵੀ ਦਬਦਬੇ ਨੂੰ ਦੇ ਸਕਦਾ ਹੈ ਚੁਣੌਤੀ
ਨਾਂਗੀਆ ਐਂਡਰਸਨ ਇੰਡੀਆ ਦੇ ਭਾਈਵਾਲ ਨੀਰਜ ਅੱਗਰਵਾਲ ਨੇ ਕਿਹਾ ਕਿ ਸੀ. ਬੀ. ਡੀ. ਟੀ. ਦੇ ਨੋਟੀਫਿਕੇਸ਼ਨ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਮਹਿਲਾ ਸਨਮਾਨ ਬੱਚਤ ਸਰਟੀਫਿਕੇਟ ’ਤੇ ਮਿਲਣ ਵਾਲਾ ਵਿਆਜ ਇਕ ਵਿੱਤੀ ਸਾਲ ’ਚ ਜੇ 40,000 ਰੁਪਏ ਤੋਂ ਵੱਧ ਨਹੀਂ ਹੈ ਤਾਂ ਇਸ ’ਤੇ ਟੀ. ਡੀ. ਐੱਸ. ਨਹੀਂ ਕੱਟੇਗਾ। ਅੱਗਰਵਾਲ ਨੇ ਕਿਹਾ ਕਿ ਯੋਜਨਾ ਦੇ ਤਹਿਤ 7.5 ਫੀਸਦੀ ਵਿਆਜ ’ਤੇ 2 ਲੱਖ ਰੁਪਏ ਦੀ ਜਮ੍ਹਾ ਰਾਸ਼ੀ ’ਤੇ ਇਕ ਸਾਲ ’ਚ 15,000 ਵਿਆਜ ਬਣੇਗਾ। ਦੋ ਸਾਲਾਂ ’ਚ ਇਹ 32,000 ਰੁਪਏ ਹੋਵੇਗਾ। ਅਜਿਹੇ ’ਚ ਕਿਹਾ ਜਾ ਸਕਦਾ ਹੈ ਕਿ ਜਿਵੇਂ ਕਿਸੇ ਇਕ ਵਿੱਤੀ ਸਾਲ ’ਚ ਵਿਆਜ 40,000 ਰੁਪਏ ਤੋਂ ਘੱਟ ਹੈ, ਅਜਿਹੇ ’ਚ ਟੀ. ਡੀ. ਐੱਸ. ਨਹੀਂ ਕੱਟੇਗਾ।
ਇਹ ਵੀ ਪੜ੍ਹੋ : ਵੱਡੇ ਪੱਧਰ 'ਤੇ Vodafone ਕਰਨ ਜਾ ਰਹੀ ਹੈ ਛਾਂਟੀ, 11000 ਕਰਮਚਾਰੀਆਂ ਦੀ ਜਾ ਸਕਦੀ ਹੈ ਨੌਕਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।